ਮੁੰਬਈ- ਸੰਨੀ ਲਿਓਨ ਨੂੰ ਥੱਪੜ ਕੰਟਰੋਵਰਸੀ 'ਤੇ ਉਨ੍ਹਾਂ ਦੇ ਪਤੀ ਡੇਨੀਅਲ ਵੇਬਰ ਦਾ ਕਹਿਣਾ ਹੈ,''ਸੰਨੀ ਨੇ ਜੋ ਕੀਤਾ ਬਿਲਕੁਲ ਸਹੀ ਕੀਤਾ। ਅਸੀਂ ਇਸ ਮਾਮਲੇ 'ਚ ਕੋਈ ਸ਼ਿਕਾਇਤ ਦਰਜ ਨਹੀਂ ਕਰਵਾ ਰਹੇ ਹਾਂ। ਸ਼ੋਅ ਦੇ ਆਰਗਨਾਈਜ਼ਰ ਕਾਲੇਜ ਦੇ ਬੱਚੇ ਸਨ, ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਉਨ੍ਹਾਂ 'ਤੇ ਕੋਈ ਅਸਰ ਪਵੇ ਪਰ ਹੁਣ ਸੰਨੀ ਦੋਬਾਰਾ ਗੁਜਰਾਤ ਆਉਣ ਤੋਂ ਪਹਿਲੇ ਹਜ਼ਾਰ ਵਾਰ ਸੋਚੇਗੀ।''
ਦੱਸ ਦਈਏ ਕਿ ਹੋਲੀ ਸੈਲੀਬ੍ਰੇਸ਼ਨ ਲਈ ਸੰਨੀ ਲਿਓਨ ਵੀਰਵਾਰ ਨੂੰ ਗੁਜਰਾਤ ਦੀ ਹੀਰਾਨਗਰੀ ਸੂਰਤ ਪੁੱਜੀ। ਹੋਲੀ ਸੈਲੀਬ੍ਰੇਸ਼ਨ ਦਾ ਆਯੋਜਨ ਸੂਰਤ ਦੇ ਡੁਮਸ ਬੀਚ 'ਤੇ ਕੀਤਾ ਗਿਆ ਸੀ। ਇਸ ਦੌਰਾਨ ਸੰਨੀ ਨੇ ਬਾਲੀਵੁੱਡ ਗੀਤਾਂ 'ਤੇ ਵੀ ਡਾਂਸ ਕੀਤਾ। ਇਸੇ ਦੌਰਾਨ ਇਕ ਵਿਅਕਤੀ ਨੇ ਆਪਣੇ ਆਪ ਨੂੰ ਪੱਤਰਕਾਰ ਦੱਸ ਕੇ ਸੰਨੀ ਨਾਲ ਜਾਣ-ਪਛਾਣ ਕੀਤੀ ਅਤੇ ਉਨ੍ਹਾਂ ਤੋਂ ਸਵਾਲ-ਜਵਾਬ ਪੁੱਛਣ ਲੱਗ ਪਿਆ। ਉਸ ਵਿਅਕਤੀ ਨੇ ਸੰਨੀ ਦੇ ਪੋਰਨ ਕਰੀਅਰ ਨਾਲ ਜੁੜੇ ਹੋਏ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ, ਇਸ 'ਤੇ ਸੰਨੀ ਭੜਕ ਗਈ। ਸੰਨੀ ਨੇ ਸਵਾਲਾਂ ਦਾ ਜਵਾਬ ਨਾ ਦਿੰਦੇ ਹੋਏ ਸਿੱਧੇ ਉਸ ਦੇ ਥੱਪੜ ਮਾਰ ਦਿੱਤਾ ਅਤੇ ਹੋਟਲ ਦੇ ਕਮਰੇ 'ਚ ਚੱਲੀ ਗਈ।
ਦੱਸਿਆ ਜਾਂਦਾ ਹੈ ਕਿ ਹੋਲੀ ਸੈਲੀਬ੍ਰੇਸ਼ਨ ਦੇ ਬਾਅਦ ਸੰਨੀ ਲਿਓਨ ਪ੍ਰੈੱਸ ਕਾਨਫਰੰਸ ਵੀ ਕਰਨ ਵਾਲੀ ਸੀ ਪਰ ਹੋਟਲ 'ਚ ਹੋਈ ਇਸ ਘਟਨਾ ਦੇ ਬਾਅਦ ਸੰਨੀ ਨੇ ਪ੍ਰੈੱਸ ਕਾਨਫਰੰਸ ਵੀ ਰੱਦ ਕਰ ਦਿੱਤੀ।
Pics: ਪੂਨਮ ਪਾਂਡੇ ਦਾ ਜਲਵਾ ਦੇਖਣ ਲਈ ਹੋ ਜਾਓ ਤਿਆਰ
NEXT STORY