ਮੁੰਬਈ (ਬਿਊਰੋ)– ਅੱਜ ਸਵੇਰੇ ਸੁਰੇਖਾ ਸੀਕਰੀ ਨੇ ਮੁੰਬਈ ’ਚ ਆਖਰੀ ਸਾਹ ਲਿਆ। ਅੰਗਰੇਜ਼ੀ ਵੈੱਬਸਾਈਟ ਇੰਡੀਅਨ ਐਕਸਪ੍ਰੈੱਸ ਨੂੰ ਉਨ੍ਹਾਂ ਦੇ ਮੈਨੇਜਰ ਨੇ ਕਿਹਾ, ‘ਅੱਜ ਸਵੇਰੇ 75 ਸਾਲ ਦੀ ਉਮਰ ’ਚ ਸੁਰੇਖਾ ਸੀਕਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਦੂਜੇ ਬ੍ਰੇਨ ਸਟ੍ਰੋਕ ਤੋਂ ਬਾਅਦ ਉਹ ਕਈ ਮੁਸ਼ਕਿਲਾਂ ਨਾਲ ਜੂਝ ਰਹੀ ਸੀ। ਪਰਿਵਾਰ ਵਾਲੇ ਤੇ ਕੇਅਰ ਟੇਕਰ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਨ। ਪਰਿਵਾਰ ਇਸ ਸਮੇਂ ਨਿੱਜਤਾ ਚਾਹੁੰਦਾ ਹੈ।’
ਬ੍ਰੇਨ ਸਟ੍ਰੋਕ ਦੀ ਹੋਈ ਸੀ ਸ਼ਿਕਾਰ
‘ਬਾਲਿਕਾ ਵਧੂ’ ਫੇਮ ਸੁਰੇਖਾ ਸੀਕਰੀ ਸਤੰਬਰ 2020 ’ਚ ਬ੍ਰੇਨ ਸਟ੍ਰੋਕ ਦੀ ਸ਼ਿਕਾਰ ਹੋਈ ਸੀ। ਉਸ ਸਮੇਂ ਉਨ੍ਹਾਂ ਦੀ ਸਿਹਤ ਕਾਫੀ ਵਿਗੜ ਗਈ ਸੀ। ਉਨ੍ਹਾਂ ਨੇ ਇਲਾਜ ਲਈ ਆਰਥਿਕ ਮਦਦ ਵੀ ਮੰਗੀ ਸੀ। ਇਸ ਤੋਂ ਪਹਿਲਾਂ ਨਵੰਬਰ 2018 ’ਚ ਸੁਰੇਖਾ ਸੀਕਰੀ ਨੂੰ ਬ੍ਰੇਨ ਸਟ੍ਰੋਕ ਹੋਇਆ ਸੀ, ਜਿਸ ਕਾਰਨ ਉਹ ਪੈਰਾਲਾਈਜ਼ਡ ਹੋ ਗਈ ਸੀ। ਉਹ ਸ਼ੂਟਿੰਗ ਦੌਰਾਨ ਹੀ ਡਿੱਗ ਪਈ ਸੀ।
3 ਵਾਰ ਮਿਲਿਆ ਰਾਸ਼ਟਰੀ ਫ਼ਿਲਮ ਪੁਰਸਕਾਰ
ਸੁਰੇਖਾ ਸੀਕਰੀ ਥਿਏਟਰ, ਟੀ. ਵੀ. ਤੇ ਫ਼ਿਲਮਾਂ ਦਾ ਹਿੱਸਾ ਰਹੀ ਹੈ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1978 ’ਚ ਪਾਲੀਟੀਕਲ ਡਰਾਮਾ ਫ਼ਿਲਮ ‘ਕਿੱਸਾ ਕੁਰਸੀ ਕਾ’ ਨਾਲ ਕੀਤੀ। ਉਨ੍ਹਾਂ ਨੂੰ 3 ਵਾਰ ਬੈਸਟ ਸੁਪੋਰਟਿੰਗ ਐਕਟ੍ਰੈੱਸ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਮਿਲਿਆ ਸੀ। ਇਹ ਫ਼ਿਲਮਾਂ ‘ਤਮਸ’ (1988), ‘ਮੰਮੋ’ (1995) ਤੇ ‘ਬਧਾਈ ਹੋ’ (2018) ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਸਲਮਾਨ ਖ਼ਾਨ ਦੀ ਇਸ ਫਿਲਮ ਨੇ ਦਿਵਾਈ ਕੈਟਰੀਨਾ ਨੂੰ ਪਛਾਣ, ਜਾਣੋ ਕਿਸ ਤਰ੍ਹਾਂ ਬਣੀ ਟਾਪ ਅਦਾਕਾਰਾ
NEXT STORY