ਬਾਲੀਵੁੱਡ ਡੈਸਕ- 1992 ’ਚ ਆਈ ਫ਼ਿਲਮ ‘ਆਜਾ ਮੇਰੀ ਜਾਨ’ ਕ੍ਰਿਸ਼ਣ ਕੁਮਾਰ ਅਤੇ ਤਾਨਯਾ ਸਿੰਘ ਦੋਵਾਂ ਦੀ ਡੈਬਿਊ ਫ਼ਿਲਮ ਸੀ। ਇਸ ਫ਼ਿਲਮ ਦਾ ਨਿਰਮਾਣ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਦੇ ਸੰਸਥਾਪਕ ਅਤੇ ਕ੍ਰਿਸ਼ਣ ਦੇ ਵੱਡੇ ਭਰਾ ਗੁਲਸ਼ਨ ਕੁਮਾਰ ਨੇ ਕੀਤਾ ਸੀ। ਬੇਸ਼ੱਕ ਇਹ ਫ਼ਿਲਮ ਟਿਕਟ ਖਿੜਕੀ ’ਤੇ ਕੋਈ ਕਮਾਲ ਨਾ ਦਿਖਾ ਸਕੀ ਪਰ ਫ਼ਿਲਮ ਦੀ ਸ਼ੂਟਿੰਗ ਦੌਰਾਨ ਮਿਲੇ ਕ੍ਰਿਸ਼ਣ ਅਤੇ ਤਾਨਯਾ ਦਰਮਿਆਨ ਪਿਆਰ ਹੋਣ ’ਚ ਜ਼ਿਆਦਾ ਸਮਾਂ ਨਹੀਂ ਲੱਗਾ ਅਤੇ ਇਸ ਦੇ 10 ਸਾਲ ਬਾਅਦ ਵਿਆਹ ਦੇ ਪਵਿੱਤਰ ਬੰਧਨ ’ਚ ਬੱਝ ਕੇ ਦੋਵੇਂ ਹਮੇਸ਼ਾ-ਹਮੇਸ਼ਾ ਦੇ ਲਈ ਇਕ ਦੂਸਰੇ ਦੇ ਹੋ ਗਏ। ਦੋਵਾਂ ਦੀ ਇਕ ਬੇਟੀ ਹੈ ਤਿਸ਼ਾ ਕੁਮਾਰ ਹੈ।
ਇਹ ਵੀ ਪੜ੍ਹੋ : ਹੇਮਾ ਮਾਲਿਨੀ ਵੱਲੋਂ ਚੋਣ ਲੜਨ ਦੇ ਬਿਆਨ ’ਤੇ ਰਾਖੀ ਦਾ ਰਿਐਕਟ, ਕਿਹਾ- ‘ਮੈਂ ਖੁਸ਼ਕਿਸਮਤ ਹਾਂ’
ਕ੍ਰਿਸ਼ਣ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਪਿਤਾ ਚੰਦਰਭਾਨ ਕੁਮਾਰ ਦੀ ਦਿੱਲੀ ’ਚ ਜੂਸ ਦੀ ਦੁਕਾਨ ਸੀ ਪਰ ਉਨ੍ਹਾਂ ਦੇ ਭਰਾ ਗੁਲਸ਼ਨ ਨੇ ਸਸਤੀਆਂ ਕੈਸੇਟਾਂ ਦੀ ਦੁਕਾਨ ਖੋਲ੍ਹਣ ਦਾ ਫ਼ੈਸਲਾ ਕੀਤਾ ਤਾਂ ਉਹ ਉਨ੍ਹਾਂ ਨੂੰ ਨਾਲ ਲੈ ਕੇ ਅਤੇ ਕੁਝ ਹੀ ਸਮੇਂ ’ਚ ਮਿਊਜ਼ਿਕ ਕੰਪਨੀ ਟੀ-ਸੀਰੀਜ਼ ਦੇ ਰੂਪ ’ਚ ਦੋਵਾਂ ਨੇ ਭਰਪੂਰ ਸਫ਼ਲਤਾ ਹਾਸਲ ਕੀਤੀ।
ਗੁਲਸ਼ਨ ਨੇ ਕ੍ਰਿਸ਼ਣ ਨੂੰ ਹੀਰੋ ਦੇ ਰੂਪ ’ਚ ਲਾਂਚ ਕਰਨ ਲਈ 1993 ’ਚ ‘ਆਜਾ ਮੇਰੀ ਜਾਨ’ ਤੋਂ ਇਲਾਵਾ ਦੋ ਹੋਰ ਫ਼ਿਲਮਾਂ ‘ਕਸਮ ਤੇਰੀ ਕਸਮ’ ਅਤੇ ‘ਸ਼ਬਨਮ’ ਬਣਾਈ ਪਰ ਸਾਰੀਆਂ ਫ਼ਲਾਪ ਰਹੀਆਂ। ਉਦੋਂ ਗੁਲਸ਼ਨ ਨੇ ਫ਼ਿਲਮ ‘ਬੇਵਫਾ ਸਨਮ’ ਬਣਾਈ। ਸਾਲ 1995 ’ਚ ਰਿਲੀਜ਼ ਇਹ ਫ਼ਿਲਮ ਮਿਊਜ਼ੀਕਲ ਬਲਾਕਬਸਟਰ ਸਾਬਤ ਹੋਈ। ‘ਦਿਲ ਤੋੜ ਕੇ ਹਸਤੀ ਹੋ ਮੇਰਾ’, ‘ਅੱਛਾ ਸਿਲਾ ਦੀਯਾ ਤੂਨੇ ਮੇਰੇ ਪਿਆਰ ਕਾ’ ਵਰਗੇ ਇਸ ਦੇ ਸਾਰੇ ਗੀਤ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਹਿੱਟ ਹੋ ਚੁੱਕੇ ਸਨ।
ਫ਼ਿਲਮ ਹਿੱਟ ਹੋਣ ਤੋਂ ਬਾਅਦ ਵੀ ਕ੍ਰਿਸ਼ਣ ਦੇ ਕੋਲ ਹੋਰ ਫ਼ਿਲਮਾਂ ਦੇ ਆਫ਼ਰ ਨਹੀਂ ਆਏ। ਇਸੇ ਦਰਮਿਆਨ ਗੁਲਸ਼ਨ ਦੀ ਹੱਤਿਆ ਹੋ ਗਈ। ਉਦੋਂ ਉਨ੍ਹਾਂ ਦਾ ਪੁੱਤਰ ਭੂਸ਼ਣ ਕੁਮਾਰ ਸਿਰਫ਼ 20 ਸਾਲ ਦਾ ਸੀ। ਧੀ ਤੁਲਸੀ 11 ਸਾਲ ਦੀ ਅਤੇ ਛੋਟੀ ਧੀ ਖੁਸ਼ਾਲੀ 9 ਸਾਲ ਦੀ ਸੀ। ਟੀ-ਸੀਰੀਜ਼ ਦੀ ਜ਼ਿੰਮੇਵਾਰੀ ਕ੍ਰਿਸ਼ਣ ਦੇ ਮੋਢਿਆਂ ’ਤੇ ਆ ਗਈ। ਉਨ੍ਹਾਂ ਨੇ ਬਿਜ਼ਨੈੱਸ ’ਤੇ ਧਿਆਨ ਲਗਾਉਣਾ ਜ਼ਰੂਰੀ ਸਮਝਿਆ ਅਤੇ ਅਭਿਨੈ ਤੋਂ ਦੂਰੀ ਬਣਾ ਲਈ।
ਇਹ ਵੀ ਪੜ੍ਹੋ :ਗਾਇਕਾ ਨੇਹਾ ਕੱਕੜ ਨੇ ਅਦਾਕਾਰਾ ਸਰਗੁਣ ਮਹਿਤਾ ਦੀਆਂ ਤਾਰੀਫ਼ਾ ਦੇ ਬੰਨ੍ਹੇ ਪੁਲ, ਕਿਹਾ- ‘ਭਗਵਾਨ ਤੁਹਾਨੂੰ ਖੁਸ਼ ਰੱਖੇ’
ਸਾਲ 2000 ’ਚ ਕ੍ਰਿਸ਼ਣ ਦੀ ਆਖ਼ਰੀ ਫ਼ਿਲਮ ‘ਪਾਪਾ ਦਿ ਗ੍ਰੇਟ’ ਰਿਲੀਜ਼ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੇ ਅਭਿਨੈ ਤੋਂ ਕਿਨਾਰਾ ਕਰ ਕੇ ਸਾਰਾ ਧਿਆਨ ਮਿਊਜ਼ਿਕ ਇੰਡਸਟਰੀ ਅਤੇ ਫ਼ਿਲਮ ਪ੍ਰੋਡਕਸ਼ਨ ’ਤੇ ਲਗਾ ਦਿੱਤਾ। ਟੀ-ਸੀਰੀਜ਼ ਬੈਨਰ ਹੇਠ ਹਾਲ ਹੀ ਦੇ ਸਾਲਾਂ ’ਚ ਉਨ੍ਹਾਂ ਨੇ ਫ਼ਿਲਮ ‘ਤਾਨਾਜੀ’, ‘ਥੱਪੜ’, ‘ਭੂਲ ਭੁਲਾਇਆ 2’ ਵਰਗੀਆਂ ਕਈ ਹਿੱਟ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਜਲਦੀ ਉਨ੍ਹਾਂ ਦੀ ਬਣਾਈ ਫ਼ਿਲਮ ‘ਥੈਂਕ ਗਾਡ’ ਰਿਲੀਜ਼ ਹੋ ਰਹੀ ਹੈ ਜਦਕਿ ‘ਆਦਿਪੁਰਸ਼’ ਰਿਲੀਜ਼ ਦੇ ਲਈ ਤਿਆਰ ਹੈ।
ਉਨ੍ਹਾਂ ਦੀ ਪਤਨੀ ਤਾਨਯਾ ਸੰਗੀਤਕਾਰ, ਨਿਰਦੇਸ਼ਕ ਅਤੇ ਅਦਾਕਾਰ ਅਜੀਤ ਸਿੰਘ ਦੀ ਬੇਟੀ ਹੈ। ਅਭਿਨੈ ਤੋਂ ਇਲਾਵਾ ਉਹ ਇਕ ਚੰਗੀ ਗਾਇਕਾ ਵੀ ਹੈ। ਉਨ੍ਹਾਂ ਦੇ ਗੀਤਾਂ ’ਚ ‘ਜਾਨਮ ਕੁਝ ਤੋ ਬੋਲੋ’, ‘ਚੁਪਕੇ ਚੁਪਕੇ’, ‘ਬਾਹੋਂ ਮੇਂ ਤੇਰੀ ਜੁਦਾ ਰਾਸਤਾ’, ‘ਪੀਆ ਪੀਆ’, ‘ਧੜਕਨ’, ‘ਹੋਸ਼’, ‘ਅੱਖੀਆਂ ਮਿਲਾ ਲੇ’ ਆਦਿ ਸ਼ਾਮਲ ਹਨ। ਇਸ ਸਾਲ ਉਨ੍ਹਾਂ ਨੇ ਗੀਤ ‘ਵੋ ਬੀਤੇ ਦਿਨ ਸੇ’ ਸੰਗੀਤ ਜਗਤ ’ਚ ਵਾਪਸੀ ਕੀਤੀ ਹੈ।
ਹੁਣ ਸਿਨੇਮਾਘਰਾਂ ’ਚ ਸਿਰਫ 100 ਰੁਪਏ ’ਚ ਦੇਖੋ ਫ਼ਿਲਮ ‘ਬ੍ਰਹਮਾਸਤਰ’, ਨੈਸ਼ਨਲ ਸਿਨੇਮਾ ਡੇਅ ਤੋਂ ਮੇਕਰਜ਼ ਨੇ ਲਿਆ ਸਬਕ
NEXT STORY