ਮੁੰਬਈ (ਬਿਊਰੋ)– ਅੱਜ ਵਾਰਨਰ ਬਰੋਸ ਇੰਡੀਆ ਵਲੋਂ ਆਗਾਮੀ ਫ਼ਿਲਮ ‘ਦਿ ਫਲੈਸ਼’ ਦਾ ਟਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਡੀ. ਸੀ. ਯੂਨੀਵਰਸ ਦੀ ਇਹ ਫ਼ਿਲਮ ਫਲੈਸ਼ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਸ ’ਚ ਜ਼ਬਰਦਸਤ ਵੀ. ਐੱਫ. ਐਕਸ., ਸੀ. ਜੀ. ਆਈ. ਤੇ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਸਿਧਾਰਥ-ਕਿਆਰਾ ਦੀ ਰਿਸੈਪਸ਼ਨ ਪਾਰਟੀ ’ਚ ਸੈਲੇਬ੍ਰਿਟੀਜ਼ ਦਾ ਲੱਗਾ ਮੇਲਾ, ਦੇਖੋ ਕੌਣ-ਕੌਣ ਪਹੁੰਚਿਆ
ਦੱਸ ਦੇਈਏ ਕਿ ‘ਦਿ ਫਲੈਸ਼’ ’ਚ ਇਕ ਤੋਂ ਵੱਧ ਫਲੈਸ਼ ਦੇਖਣ ਨੂੰ ਮਿਲਣ ਵਾਲੇ ਹਨ। ਇਹੀ ਨਹੀਂ ਫ਼ਿਲਮ ’ਚ ਇਕ ਤੋਂ ਵੱਧ ਬੈਟਮੈਨ ਵੀ ਨਜ਼ਰ ਆਉਣ ਵਾਲੇ ਹਨ। ਟਰੇਲਰ ’ਚ ਮਾਈਕਲ ਕੀਟਨ ਤੇ ਬੈਨ ਐਫਲੈਕ ਦੇ ਬੈਟਮੈਨ ਦਿਖਾਏ ਗਏ ਹਨ।
ਇਸ ਦੇ ਨਾਲ ਹੀ 10 ਸਾਲਾਂ ਬਾਅਦ ਜਨਰਲ ਜ਼ੋਡ ਨੂੰ ਦਿਖਾਇਆ ਗਿਆ ਹੈ, ਜਿਨ੍ਹਾਂ ਨੂੰ ਆਖਰੀ ਵਾਰ ਸਾਲ 2013 ’ਚ ਆਈ ਸੁਪਰਮੈਨ ਦੀ ਫ਼ਿਲਮ ‘ਮੈਨ ਆਫ ਸਟੀਲ’ ’ਚ ਦੇਖਿਆ ਗਿਆ ਸੀ।
‘ਦਿ ਫਲੈਸ਼’ 16 ਜੂਨ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਬਾਰੇ ਯੂਟਿਊਬ ਡਿਸਕ੍ਰਿਪਸ਼ਨ ’ਚ ਲਿਖਿਆ ਹੈ, ‘‘ਸੰਸਾਰ ‘ਦ ਫਲੈਸ਼’ ’ਚ ਟਕਰਾਉਂਦੇ ਹਨ, ਜਦੋਂ ਬੈਰੀ ਸਮੇਂ ’ਚ ਵਾਪਸ ਯਾਤਰਾ ਕਰਨ ਲਈ ਆਪਣੀਆਂ ਮਹਾਸ਼ਕਤੀਆਂ ਦੀ ਵਰਤੋਂ ਕਰਦਾ ਹੈ ਅਤੀਤ ਦੀਆਂ ਘਟਨਾਵਾਂ ਨੂੰ ਬਦਲਣ ਲਈ। ਜਦੋਂ ਅਣਜਾਣੇ ’ਚ ਉਸ ਦੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਬੈਰੀ ਇਕ ਅਸਲੀਅਤ ’ਚ ਫੱਸ ਜਾਂਦਾ ਹੈ, ਜਿਸ ’ਚ ਜਨਰਲ ਜ਼ੋਡ ਵਾਪਸ ਆ ਗਿਆ ਹੈ। ਵਿਨਾਸ਼ ਦੀ ਧਮਕੀ ਦੇਣ ਵਾਲਾ ਤੇ ਕੋਈ ਸੁਪਰਹੀਰੋ ਵੀ ਨਹੀਂ ਹੈ। ਇਕ ਬਹੁਤ ਹੀ ਵੱਖਰਾ ਬੈਟਮੈਨ ਰਿਟਾਇਰਮੈਂਟ ਤੋਂ ਬਾਹਰ ਹੈ ਤੇ ਇਕ ਕੈਦ ਕ੍ਰਿਪਟੋਨੀਅਨ ਨੂੰ ਬਚਾਉਂਦਾ ਹੈ। ਆਖਰਕਾਰ ਸੰਸਾਰ ਨੂੰ ਬਚਾਉਣ ਲਈ ਜਿਸ ’ਚ ਉਹ ਹੈ ਤੇ ਭਵਿੱਖ ’ਚ ਵਾਪਸ ਆਉਣਾ ਹੈ, ਬੈਰੀ ਦੀ ਇਕੋ-ਇਕ ਉਮੀਦ ਉਸ ਦੀ ਜ਼ਿੰਦਗੀ ਦੀ ਦੌੜ ਹੈ ਪਰ ਕੀ ਆਖਰੀ ਕੁਰਬਾਨੀ ਕਰਨੀ ਕਾਫ਼ੀ ਹੋਵੇਗੀ?’’
ਨੋਟ– ‘ਦਿ ਫਲੈਸ਼’ ਦਾ ਟਰੇਲਰ ਤੁਹਾਨੂੰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਦੱਸੋ।
'ਬਿੱਗ ਬੌਸ 16' ਦੇ ਜੇਤੂ MC ਸਟੈਨ ਦੀ ਕਰਨ ਔਜਲਾ ਨੇ ਕੀਤੀ ਰੱਜ ਕੇ ਤਾਰੀਫ਼, ਸ਼ੋਅ ਜਿੱਤਣ 'ਤੇ ਦਿੱਤੀ ਵਧਾਈ
NEXT STORY