ਮੁੰਬਈ: 80 ਦੇ ਦਹਾਕੇ 'ਚ ਗਲੈਮਰਸ ਅਭਿਨੇਤਰੀ ਦੇ ਰੂਪ ਆਪਣੀ ਪਛਾਣ ਬਣਾਉਣ ਵਾਲੀ ਮੰਦਾਕਨੀ ਦਾ ਜਨਮ 30 ਜੁਲਾਈ 1969 ਨੂੰ ਮੇਰਠ 'ਚ ਹਿÂਆ ਸੀ। ਉਨ੍ਹਾਂ ਨੇ ਆਰ. ਕੇ ਬੈਨਰ ਹੇਠ ਬਣੀ ਫ਼ਿਲਮ 'ਰਾਮ ਤੇਰੀ ਗੰਗਾ ਮੈਲੀ' ਤੋਂ ਬਾਲੀਵੁੱਡ 'ਚ ਆਪਣੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੇ ਬਚਪਨ ਦਾ ਨਾਂ ਯਾਸਮੀਨ ਜੋਸਫ ਸੀ। ਮੰਦਾਕਨੀ 16 ਸਾਲ ਦੀ ਉਮਰ 'ਚ ਹੀ ਫ਼ਿਲਮੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾਉਣ 'ਚ ਕਾਮਯਾਬ ਹੋਈ। ਰਾਜ ਕਪੂਰ ਨੇ ਮੰਦਾਕਨੀ ਨੂੰ 'ਰਾਮ ਤੇਰੀ ਗੰਗਾ ਮੈਲੀ' 'ਚ ਆਪਣੇ ਬੇਟੇ ਰਾਜੀਵ ਕਪੂਰ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਸੀ। ਉਨ੍ਹਾਂ ਨੇ 'ਜੀਵਾ', 'ਆਗ ਔਰ ਸ਼ੋਲਾ', 'ਜਾਲ', 'ਮਜਲੂਮ', 'ਲੋਹਾ', 'ਪਿਆਰ ਕਰਕੇ ਦੇਖੋ', 'ਡਾਂਸ', 'ਹਵਾਲਾਤ', 'ਪਰਮ-ਧਰਮ', 'ਪਿਆਰ ਮੋਹਬਤੇਂ', 'ਜੀਤੇ ਹੈ ਸ਼ਾਨ ਸੇ', 'ਸ਼ੂਰਵੀਰ', 'ਕਮਾਂਡੋ', 'ਹਮ ਤੋਂ ਚਲੇ ਪਰਦੇਸ', 'ਮਾਲਾਮਾਲ', 'ਜੰਗਬਾਜ਼' ਅਤੇ 'ਲੜਾਈ' ਆਦਿ ਫ਼ਿਲਮਾਂ 'ਚ ਕੰਮ ਕੀਤਾ। ਇਸ ਤੋਂ ਬਾਅਦ ਕੁਝ ਵਿਵਾਦਾਂ 'ਚ ਘਿਰੇ ਰਹਿਣ 'ਤੇ ਉਨ੍ਹਾਂ ਨੇ ਫ਼ਿਲਮੀ ਦੁਨੀਆ ਨੂੰ ਛੱਡ ਦਿੱਤਾ ਅਤੇ ਆਪਣਾ ਘਰ ਵਸਾ ਲਿਆ।
ਬਿਕਨੀ ਪਹਿਣ ਹਸੀਨਾ ਨੇ ਕਰਵਾਇਆ ਅਜਿਹਾ ਸੈਕਸੀ ਫੋਟੋਸ਼ੂਟ, ਜਿਸ ਦੇ ਬੋਲਡ ਪੋਜ਼ ਕਰ ਦੇਣਗੇ ਪਾਣੀ-ਪਾਣੀ (ਦੇਖੋ ਤਸਵੀਰਾਂ)
NEXT STORY