xਮੁੰਬਈ- ਬਾਲੀਵੁੱਡ ਸਿਤਾਰੇ ਆਪਣੇ ਲੈਵਿਸ਼ ਲਾਈਫਸਟਾਈਲ ਲਈ ਜਾਣੇ ਜਾਂਦੇ ਹਨ। ਇਹ ਸਿਤਾਰੇ ਆਪਣੀ ਰੀਅਲ ਲਾਈਫ ਨਾਲ ਫੈਨਜ਼ ਨੂੰ ਬਹੁਤ ਪ੍ਰਭਾਵਿਤ ਕਰਦੇ ਹਨ ਪਰ ਕਈ ਵਾਰ ਇਹ ਅਜਿਹੇ ਫ਼ੈਸਲੇ ਲੈ ਲੈਂਦੇ ਹਨ ਜੋ ਸਮਾਜ ਦੇ ਖ਼ਿਲਾਫ਼ ਤਾਂ ਹੁੰਦੇ ਹੀ ਹਨ ਤੇ ਨਾਲ ਹੀ ਇਨ੍ਹਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰਦੇ ਹਨ। ਬਾਲੀਵੁੱਡ ਅਦਾਕਾਰਾ ਨੀਨਾ ਗੁਪਤਾ ਨੇ ਵੀ ਅਜਿਹਾ ਫ਼ੈਸਲਾ ਲਿਆ ਸੀ।
ਨੀਨਾ ਗੁਪਤਾ ਦੀ ਲਵ ਲਾਈਫ ਕਾਫ਼ੀ ਚਰਚਾ 'ਚ ਰਹੀ ਹੈ। ਨੀਨਾ ਗੁਪਤਾ ਨੂੰ ਵੈਸਟਇੰਡੀਜ਼ ਬੱਲੇਬਾਜ਼ ਵਿਵਿਅਨ ਰਿਚਰਡਸ ਨਾਲ ਪਿਆਰ ਹੋ ਗਿਆ ਸੀ। ਇਹ ਅਫੇਅਰ ਕੋਈ ਆਮ ਨਹੀਂ ਸੀ ਬਲਕਿ ਨੀਨਾ ਗੁਪਤਾ ਤੇ ਵਿਵਿਅਨ ਰਿਚਰਡਸ ਦੇ ਪਿਆਰ ਦੀ ਚਰਚਾ ਪੂਰੀ ਦੁਨੀਆਂ 'ਚ ਸੀ। ਨੀਨਾ ਤੇ ਵਿਵਿਅਨ ਨੇ ਆਪਣੇ ਪਿਆਰ ਨੂੰ ਸਵੀਕਾਰ ਕੀਤਾ ਪਰ ਕਦੇ ਵੀ ਇਸ ਮੁਹੱਬਤ ਨੂੰ ਆਧਿਕਾਰਤ ਮਾਨਤਾ ਨਹੀਂ ਮਿਲੀ।
ਨੀਨਾ ਗੁਪਤਾ ਤੇ ਵਿਵਿਅਨ ਦੀ ਇਕ ਬੇਟੀ ਵੀ ਹੋਈ। ਜਿਸ ਦਾ ਨਾਂਅ ਮਸਾਬਾ ਗੁਪਤਾ ਇਸ ਦੇ ਨਾਲ ਹੀ ਮਸਾਬਾ ਗੁਰਤਾ ਵੀ ਆਪਣੇ ਪਿਤਾ ਵਿਵਿਅਨ ਨੂੰ ਅਕਸਰ ਮਿਲਦੀ ਰਹਿੰਦੀ ਹੈ ਤੇ ਦੋਵਾਂ 'ਚ ਚੰਗੀ ਬੌਂਡਿੰਗ ਹੈ। ਮਸਾਬਾ ਇਕ ਫੈਸ਼ਨ ਡਿਜ਼ਾਇਨਰ ਹੈ। ਹੈ। ਵਿਵਿਅਨ ਦੇ ਬਿਨਾਂ ਨੀਨਾ ਗੁਪਤਾ ਨੇ ਸਿੰਗਲ ਮਦਰ ਰਹਿ ਕੇ ਜ਼ਿੰਦਗੀ ਗੁਜ਼ਾਰੀ। ਹਾਲਾਂਕਿ ਨੀਨਾ ਤੇ ਵਿਵਿਅਨ ਅਜੇ ਵੀ ਇਕ ਦੂਜੇ ਦੇ ਚੰਗੇ ਦੋਸਤ ਹਨ। ਇਸ ਦੇ ਨਾਲ ਹੀ ਮਸਾਬਾ ਗੁਪਤਾ ਵੀ ਆਪਣੇ ਪਿਤਾ ਵਿਵਿਅਨ ਨੂੰ ਅਕਸਰ ਮਿਲਦੀ ਰਹਿੰਦੀ ਹੈ ਤੇ ਦੋਵਾਂ 'ਚ ਚੰਗੀ ਬੌਂਡਿੰਗ ਹੈ। ਮਸਾਬਾ ਇਕ ਫੈਸ਼ਨ ਡਿਜ਼ਾਇਨਰ ਹੈ।
ਇਕ ਇੰਟਰਵਿਊ 'ਚ ਉਨ੍ਹਾਂ ਖੁਲਾਸਾ ਕੀਤਾ ਸੀ ਕਿ ਸਿੰਗਲ ਮਦਰ ਦੇ ਤੌਰ 'ਤੇ ਉਨ੍ਹਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਆਪਣੀ ਡਿਲੀਵਰੀ ਦੌਰਾਨ ਉਨ੍ਹਾਂ ਕੋਲ 10,000 ਰੁਪਏ ਵੀ ਨਹੀਂ ਸਨ। ਨੀਨਾ ਨੇ ਇਹ ਵੀ ਕਿਹਾ ਕਿ ਵਿਆਹੇ ਹੋਏ ਮਰਦ ਨਾਲ ਰਿਸ਼ਤਾ ਰੱਖ ਕੇ ਉਨ੍ਹਾਂ ਬਹੁਤ ਵੱਡੀ ਗ਼ਲਤੀ ਕੀਤੀ ਸੀ ਅਤੇ ਅਜਿਹੀ ਗ਼ਲਤੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ।
ਇਨ੍ਹਾਂ ਸਭ ਚੀਜ਼ਾਂ ਦਾ ਨੀਨਾ ਗੁਪਤਾ ਨੇ ਡਟ ਕੇ ਮੁਕਾਬਲਾ ਕੀਤਾ। ਇਹ ਸਭ ਸਹਿਣ ਮਗਰੋਂ 49 ਸਾਲ ਦੀ ਉਮਰ 'ਚ ਨੀਨਾ ਨੇ ਵਿਵੇਕ ਮਹਿਰਾ ਨਾਲ ਵਿਆਹ ਕਰਵਾਇਆ ਸੀ।
ਵੱਡੇ ਭਰਾ ਦੀ ਬਰਸੀ 'ਤੇ ਭਾਵੁਕ ਹੋਏ ਹਰਭਜਨ ਮਾਨ, ਨਮ ਅੱਖਾਂ ਨਾਲ ਸਾਂਝੀਆਂ ਕੀਤੀਆਂ ਇਹ ਤਸਵੀਰਾਂ
NEXT STORY