ਮੁੰਬਈ : ਹਾਲੀਵੁੱਡ 'ਚ ਹਰ ਸਾਲ 'ਦੀ ਮੈੱਟ ਗਾਲਾ' ਇਵੈਂਟ ਦਾ ਆਯੋਜਿਤ ਕੀਤਾ ਜਾਂਦਾ ਹੈ। ਇਸ ਇਵੈਂਟ ਦਾ ਅਹਿਮ ਉਦੇਸ਼ ਫੰਡ ਇਕੱਠਾ ਕਰਨਾ ਹੁੰਦਾ ਹੈ। ਨਿਊਯਾਰਕ ਸਿਟੀ ਦੇ ਮੈਟਰੋਪਾਲੀਟਨ ਮਿਊਜ਼ਿਅਮ ਆਫ ਆਰਟਸ ਕਾਸਟਿਊਮ ਇੰਸਟੀਚਿਊਟ ਲਈ ਫੰਡ ਇਕੱਠਾ ਕੀਤਾ ਜਾਂਦਾ ਹੈ।
ਜਾਣਕਾਰੀ ਅਨੁਸਾਰ ਇਸ ਇਵੈਂਟ 'ਚ ਵੱਡੀ ਗਿਣਤੀ 'ਚ ਹਾਲੀਵੁੱਡ ਸਿਤਾਰੇ, ਸੁਪਰ ਮਾਡਲਸ, ਗਾਇਕ, ਸੰਗੀਤ ਕਲਾਕਾਰ ਸਮੇਤ ਕਈ ਸਿਤਾਰੇ ਸ਼ਾਮਲ ਹੁੰਦੇ ਹਨ। 1946 ਤੋਂ ਆਯੋਜਿਤ ਹੋ ਰਿਹਾ ਇਹ ਇਵੈਂਟ ਹਰ ਸਾਲ ਇਕ ਥੀਮ 'ਤੇ ਆਧਾਰਿਤ ਹੁੰਦਾ ਹੈ। ਇਸ ਇਵੈਂਟ 'ਚ ਹਾਲੀਵੁੱਡ ਸਿਤਾਰੇ ਵੀ ਡਿਜ਼ਾਇਨਰ ਡਰੈੱਸਿਸ ਪਾ ਕੇ ਸ਼ਾਮਲ ਹੁੰਦੇ ਹਨ। ਅੱਜ ਅਸੀਂ ਤੁਹਾਨੂੰ '2016 ਮੈੱਟ ਗਾਲਾ' ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜੋ ਸੁਰਖੀਆਂ 'ਚ ਬਣਿਆ ਹੋਇਆ ਹੈ।
ਯੋ-ਯੋ ਹਨੀ ਸਿੰਘ 'ਜੋਰਾਵਰ' ਦੇ ਪ੍ਰਚਾਰ ਲਈ ਪਹੁੰਚੇ ਪੰਜਾਬ
NEXT STORY