ਨਵੀਂ ਦਿੱਲੀ : 'ਦਿ ਜੰਗਲ ਬੁੱਕ' ਵਿਚ ਖਲਨਾਇਕਾ ਨਾਗਿਨ 'ਕਾ' ਨੂੰ ਦਿੱਤੀ ਆਪਣੀ ਆਵਾਜ਼ ਲਈ ਤਾਰੀਫ ਹਾਸਲ ਕਰਨ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਇਹ ਮੌਕਾ ਲੱਗਭਗ ਗੁਆ ਹੀ ਦਿੱਤਾ ਸੀ। ਪਦਮਸ਼੍ਰੀ ਨਾਲ ਸਨਮਾਨਿਤ 33 ਸਾਲਾ ਅਦਾਕਾਰਾ ਪ੍ਰਿਯੰਕਾ ਅੱਜਕਲ ਮਾਂਟ੍ਰੀਅਲ ਵਿਚ ਆਪਣੇ ਵਿਦੇਸ਼ ਟੀ. ਵੀ. ਸ਼ੋਅ 'ਕਵਾਂਟਿਕੋ' ਦੀ ਸ਼ੂਟਿੰਗ ਵਿਚ ਰੁੱਝੀ ਹੋਈ ਹੈ।
ਉਨ੍ਹਾਂ ਕਿਹਾ, ''ਮੈਂ ਬਹੁਤ ਹੀ ਮੁਸ਼ਕਲ ਨਾਲ ਆਪਣੇ ਪਸੰਦੀਦਾ ਕਿਰਦਾਰ ਨੂੰ ਆਵਾਜ਼ ਦੇਣ ਲਈ ਸਮਾਂ ਕੱਢਿਆ। ਮੈਂ 'ਦਿ ਜੰਗਲ ਬੁੱਕ' ਲਈ ਬਹੁਤ ਹੀ ਉਤਸ਼ਾਹਿਤ ਸੀ। ਸਮੇਂ ਦੀ ਘਾਟ ਕਾਰਨ ਇਹ ਮੌਕਾ ਮੇਰੇ ਹੱਥੋਂ ਲਗਭਗ ਚਲਾ ਹੀ ਗਿਆ ਸੀ ਪਰ ਭਾਰਤ ਦੇ ਡਿਜ਼ਨੀ ਦੇ ਮੁਖੀ ਸਿਧਾਰਥ ਰਾਏ ਕਪੂਰ ਨੇ ਕਾਫੀ ਜ਼ੋਰ ਦੇ ਕੇ ਮੈਨੂੰ ਕਿਹਾ ਕਿ ਫਿਲਮ ਵਿਚ ਆਵਾਜ਼ ਦਿਓ। ਉਨ੍ਹਾਂ ਮੈਨੂੰ ਕਿਹਾ ਕਿ ਤੁਹਾਨੂੰ ਇਹ ਕਰਨਾ ਹੀ ਪਵੇਗਾ ਅਤੇ ਮੈਨੂੰ ਨਹੀਂ ਪਤਾ ਕਿ ਤੁਸੀਂ ਇਸ ਨੂੰ ਕਿਵੇਂ ਕਰੋਗੇ। ਫਿਰ ਮੈਂ ਇਕ ਹਫਤੇ ਲਈ ਫਿਲਮ ਦੀ ਸ਼ੂਟਿੰਗ ਟਾਲ ਦਿੱਤੀ ਅਤੇ ਇਹ ਸੰਭਵ ਹੋ ਗਿਆ।''
'ਵਿਸਾਖੀ ਲਿਸਟ' ਹਾਸ ਭਰਪੂਰ ਰੋਮਾਂਚਕ ਕਹਾਣੀ : ਜਿੰਮੀ ਸ਼ੇਰਗਿੱਲ
NEXT STORY