ਸਾਲ 1984 ’ਚ ਹੋਈ ਭੋਪਾਲ ਗੈਸ ਤ੍ਰਾਸਦੀ ਤੋਂ ਪ੍ਰੇਰਿਤ ਵੈੱਬ ਸੀਰੀਜ਼ ‘ਦਿ ਰੇਲਵੇ ਮੈਨ’ 18 ਨਵੰਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋ ਗਈ ਹੈ, ਜਿਸ ਨੂੰ ਦਰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਸ਼ਿਵ ਰਵੈਲ ਵਲੋਂ ਨਿਰਦੇਸ਼ਿਤ ਇਸ ਸੀਰੀਜ਼ ’ਚ ਭੋਪਾਲ ’ਚ ਹੋਈ ਜ਼ਹਿਰੀਲੀ ਗੈਸ ਦੇ ਰਿਸਾਅ ਦੇ ਹਾਦਸੇ ਤੇ ਪ੍ਰਭਾਵ ਨੂੰ ਬੇਹੱਦ ਮਾਰਮਿਕ ਢੰਗ ਨਾਲ ਦਿਖਾਇਆ ਗਿਆ ਹੈ। ਨਾਲ ਹੀ ਉਨ੍ਹਾਂ ਅਨਸੀਨ ਹੀਰੋਜ਼ ਦੀ ਕਹਾਣੀ ਦਿਖਾਈ ਗਈ ਹੈ, ਜੋ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਭੋਪਾਲ ਦੇ ਲੋਕਾਂ ਦੀ ਮਦਦ ਲਈ ਅੱਗੇ ਆਏ। ਸੀਰੀਜ਼ ’ਚ ਆਰ. ਮਾਧਵਨ, ਕੇ. ਕੇ. ਮੈਨਨ, ਦਿਵਯੇਂਦੂ ਸ਼ਰਮਾ, ਬਾਬਿਲ ਖ਼ਾਨ, ਜੂਹੀ ਚਾਵਲਾ ਤੇ ਸੰਨੀ ਹਿੰਦੂਜਾ ਵਰਗੇ ਸ਼ਾਨਦਾਰ ਕਲਾਕਾਰ ਹਨ। ਇਸ ਬਾਰੇ ‘ਦਿ ਰੇਲਵੇ ਮੈਨ’ ਦੇ ਨਿਰਦੇਸ਼ਕ ਤੇ ਸਟਾਰਕਾਸਟ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼–
ਸ਼ਿਵ ਰਵੈਲ
ਸਵਾਲ– ਤੁਹਾਨੂੰ ਉਮੀਦ ਸੀ ਕਿ ਜਿਨ੍ਹਾਂ ਕਲਾਕਾਰਾਂ ਨੂੰ ਤੁਸੀਂ ਕਿਰਦਾਰਾਂ ਦੇ ਰੂਪ ’ਚ ਸੋਚਿਆ ਸੀ, ਉਹ ਇਸ ਦੇ ਲਈ ਮੰਨ ਜਾਣਗੇ?
ਜਵਾਬ– ਮੈਨੂੰ ਪਤਾ ਨਹੀਂ ਸੀ ਕਿ ਸਭ ਲੋਕ ਹਾਂ ਕਰ ਦੇਣਗੇ। ਇਸ ਲਈ ਮੈਂ ਤੇ ਕੇ. ਕੇ. ਸਰ ਲਗਭਗ ਇਕੋ ਜਿਹਾ ਤੇ ਇਕ ਸਮੇਂ ’ਤੇ ਹੀ ਸੋਚ ਰਹੇ ਸੀ। ਅਸੀਂ ਸਭ ਇਕੱਠੇ ਮਿਲ ਕੇ ਤੈਅ ਕਰਦੇ ਸੀ ਕਿ ਕਿਸ ਨੂੰ ਕਿਹੜੇ ਕਿਰਦਾਰ ਦੇ ਲਈ ਲਈਏ। ਅਸੀਂ ਪੂਰੀ ਤਰ੍ਹਾਂ ਸਾਰਿਆਂ ਲਈ ਅਨਸ਼ਿਓਰ ਸੀ। ਫਿਰ ਸੋਚਦੇ ਸੀ ਕਿ ਚਲੋ ਇਕ ਚਾਂਸ ਲੈ ਲਈਏ ਤੇ ਦੇਖੀਏ, ਕਿਸਮਤ ਨਾਲ ਉਹ ਸਾਰੇ ਲੋਕ ਆਪਣੇ-ਆਪਣੇ ਕਿਰਦਾਰ ’ਚ ਬਿਲਕੁਲ ਪਰਫੈਕਟ ਲੱਗ ਰਹੇ ਹਨ।
ਸਵਾਲ– ਤੁਸੀਂ ਇਸ ਪ੍ਰਾਜੈਕਟ ’ਤੇ ਕਿੰਨੇ ਸਾਲ ਕੰਮ ਕੀਤਾ?
ਜਵਾਬ– ਮੈਂ ਇਸ ਦੀ ਸਕ੍ਰਿਪਟ ’ਤੇ ਦੋ ਸਾਲ ਕੰਮ ਕੀਤਾ ਹੈ ਤੇ ਇਹ ਸਭ ਕੁਝ ਕਾਫ਼ੀ ਮੁਸ਼ਕਿਲ ਸੀ। ਇਸ ਲਈ ਮੈਂ ਕਹਿਣਾ ਚਾਹਾਂਗਾ ਕਿ ਕਦੇ-ਕਦੇ ਤੁਹਾਨੂੰ ਕਿਸੇ ਕੰਮ ਨੂੰ ਕਰਨ ਲਈ ਜ਼ਿੱਦੀ ਹੋਣਾ ਪੈਂਦਾ ਹੈ। ਜੇਕਰ ਤੁਸੀਂ ਉਹ ਨਹੀਂ ਬਣ ਪਾਉਂਦੇ ਤਾਂ ਕੁਝ ਕੰਮ ਰਹਿ ਜਾਂਦੇ ਹਨ। ਇਹ ਸੀਰੀਜ਼ ਵੀ ਕੁਝ ਇਸ ਤਰ੍ਹਾਂ ਹੀ ਸੀ, ਜਿਸ ਲਈ ਜ਼ਿੱਦੀ ਬਣਨਾ ਪਿਆ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਦੇ ਘਰ ਫ਼ਾਇਰਿੰਗ! ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਜ਼ਿੰਮੇਵਾਰੀ (ਵੀਡੀਓ)
ਕੇ. ਕੇ. ਮੈਨਨ
ਸਵਾਲ– ਤੁਹਾਡਾ ਇੰਨੀ ਚੰਗੀ ਅਦਾਕਾਰੀ ਕਰਨ ਦਾ ਸੀਕ੍ਰੇਟ ਕੀ ਹੈ?
ਜਵਾਬ– ਇਹ ਇਨਸਾਨ ਦੀ ਖ਼ੂਬੀ ਹੈ, ਜਿਸ ਦੀ ਮੈਂ ਅਦਾਕਾਰੀ ਕਰਦਾ ਹਾਂ। ਮੈਂ ਆਪਣੀ ਪੂਰੀ ਕੋਸ਼ਿਸ਼ ਕਰਦਾ ਹਾਂ ਕਿਰਦਾਰ ’ਚ ਗੁਅਾਚਣ ਦੀ ਤੇ ਉਸ ਦੀ ਸੱਚਾਈ ਨੂੰ ਬਿਲਕੁਲ ਉਸੇ ਢੰਗ ਨਾਲ ਪੇਸ਼ ਕਰਨ ਦੀ, ਜਿਵੇਂ ਉਸ ਨੂੰ ਦੇਖਿਆ ਗਿਆ ਹੈ। ਇਸ ਲਈ ਮੈਂ ਜੋ ਵੀ ਭੂਮਿਕਾ ਨਿਭਾਈ ਹੁੰਦੀ ਹੈ, ਉਸ ਲਈ ਮੈਂ ਖ਼ੁਦ ਨੂੰ ਪਹਿਲਾਂ ਤਿਆਰ ਕਰ ਲੈਂਦਾ ਹਾਂ।
ਦਿਵਯੇਂਦੂ ਸ਼ਰਮਾ
ਸਵਾਲ– ਤੁਸੀਂ ਇਹ ਰੋਲ ਕਿਉਂ ਕੀਤਾ ਤੇ ਕੇ. ਕੇ. ਦੀ ਕਿਹੜੀ ਗੱਲ ਤੋਂ ਤੁਸੀਂ ਪ੍ਰੇਰਿਤ ਹੋਏ?
ਜਵਾਬ– ਮੈਂ ਹਰ ਚੀਜ਼ ਨੂੰ ਲੈ ਕੇ ਉਨ੍ਹਾਂ ਤੋਂ ਇੰਸਪਾਇਰ ਹੋਇਆ ਹਾਂ। ਉਹ ਜਿਸ ਤਰ੍ਹਾਂ ਆਪਣੇ ਕਿਰਦਾਰ ’ਚ ਢਲਦੇ ਹਨ, ਫਿਰ ਉਸ ਨੂੰ ਸਕ੍ਰੀਨ ’ਤੇ ਪਰਫਾਰਮ ਕਰਦੇ ਹਨ। ਉਥੇ ਹੀ ਜੇਕਰ ਆਪਣੇ ਕਿਰਦਾਰ ਦੀ ਗੱਲ ਕਰਾਂ ਤਾਂ ਬਲਵੰਤ ਬਹੁਤ ਰੀਅਲ ਇਨਸਾਨ ਹੈ। ਉਸ ਦੀਆਂ ਵੱਖ-ਵੱਖ ਸਥਿਤੀਆਂ ’ਚ ਵੱਖ-ਵੱਖ ਸ਼ੇਡਜ਼ ਹਨ। ਹਿਊਮਨ ਲੈਵਲ ’ਤੇ ਬਲਵੰਤ ਬਹੁਤ ਚੰਗਾ ਹੈ।
ਸੰਨੀ ਹਿੰਦੂਜਾ
ਸਵਾਲ– ਸੀਰੀਜ਼ ’ਚ ਤੁਸੀਂ ਪੱਤਰਕਾਰ ਦਾ ਕਿਰਦਾਰ ਨਿਭਾਇਆ ਹੈ। ਇਸ ਦਾ ਅਨੁਭਵ ਕਿਹੋ-ਜਿਹਾ ਰਿਹਾ?
ਜਵਾਬ– ਪੱਤਰਕਾਰ ਹੋਣ ਦੇ ਨਾਤੇ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਹਾਡੇ ’ਤੇ ਇਹ ਇਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਜੋ ਵੀ ਤੁਸੀਂ ਜਨਤਾ ਤੱਕ ਪਹੁੰਚਾ ਰਹੇ ਹੋ, ਉਨ੍ਹਾਂ ਨੂੰ ਦਿਖਾ ਰਹੇ ਹੋ, ਉਹ ਉਸ ’ਤੇ ਵਿਸ਼ਵਾਸ ਕਰਨ। ਇਹ ਚੀਜ਼ ਸੀਰੀਜ਼ ’ਚ ਬਹੁਤ ਛੋਟੇ ਲੈਵਲ ’ਤੇ ਦਿਖਾਈ ਗਈ ਹੈ। ਇਸ ਤੋਂ ਇਲਾਵਾ ਉਸ ਤ੍ਰਾਸਦੀ ’ਚ ਕਿੰਨੇ ਲੋਕਾਂ ਨੇ ਛੋਟੇ-ਛੋਟੇ ਲੈਵਲ ’ਤੇ ਕੰਮ ਕੀਤਾ ਹੋਵੇਗਾ, ਜੋ ਪੱਤਰਕਾਰ ਵੀ ਨਹੀਂ ਹੋਣਗੇ। ਇਸ ਤੋਂ ਮੈਂ ਸਿੱਖਿਆ ਕਿ ਕਈ ਵਾਰ ਤੁਸੀਂ ਇਕੱਲੇ ਹੀ ਸਭ ਕੁਝ ਨਹੀਂ ਹੁੰਦੇ ਹੋ। ਆਪਣੇ ਤੋਂ ਇਲਾਵਾ ਦੂਸਰਿਆਂ ਬਾਰੇ ਵੀ ਸਾਨੂੰ ਸੋਚਣਾ ਚਾਹੀਦਾ ਹੈ।
ਸਵਾਲ– ਪੱਤਰਕਾਰ ਦਾ ਕਿਰਦਾਰ ਕਰਕੇ ਤੁਹਾਨੂੰ ਕਿਹੋ-ਜਿਹਾ ਮਹਿਸੂਸ ਹੋਇਆ?
ਜਵਾਬ– ਮੈਨੂੰ ਸਭ ਪੱਤਰਕਾਰਾਂ ਦਾ ਪਤਾ ਨਹੀਂ ਪਰ ਸੀਰੀਜ਼ ’ਚ ਮੈਂ ਜੋ ਕਿਰਦਾਰ ਨਿਭਾਇਆ ਹੈ, ਉਹ ਆਰਮੀ ਦੇ ਫੌਜੀ ਵਾਂਗ ਹੈ। ਉਹ ਲੋਕਾਂ ਦੀ ਭਲਾਈ ਲਈ ਆਪਣਾ ਸਭ ਕੁਝ ਵਾਰ ਦਿੰਦਾ ਹੈ। ਫਿਰ ਵੀ ਇਹ ਤੱਕ ਨਹੀਂ ਸੋਚਦਾ ਕਿ ਉਸ ਦੇ ਕੰਮ ਦੀ ਸ਼ਲਾਘਾ ਕੀਤੀ ਜਾਵੇਗੀ ਕਿ ਨਹੀਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਆਰਟੀਕਲ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਣਬੀਰ ਕਪੂਰ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਕਰੇਗੀ ‘ਐਨੀਮਲ’, ਜਾਣੋ ਐਡਵਾਂਸ ਬੁਕਿੰਗ ਰਿਪੋਰਟ
NEXT STORY