ਮਹਿਲ ਕਲਾਂ (ਹਮੀਦੀ): ਸਰਕਾਰੀ ਪ੍ਰਾਇਮਰੀ ਸਕੂਲ ਗਹਿਲ ਵਿਖੇ ਮਾਣਯੋਗ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਬਲਵੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਹੇਠ ਅਤੇ ਬਲਾਕ ਖੇਡ ਰਿਸੋਰਸ ਪਰਸਨ ਸੰਦੀਪ ਕੁਮਾਰ ਤੇ ਸ੍ਰੀਮਤੀ ਪਰਮਜੀਤ ਕੌਰ (ਸੈਂਟਰ ਹੈੱਡ ਟੀਚਰ ਗਹਿਲ) ਦੀ ਦੇਖਰੇਖ ਹੇਠ ਬਲਾਕ ਪੱਧਰੀ ਪ੍ਰਾਇਮਰੀ ਖੇਡ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤੇ ਗਏ। ਇਹ ਸਮਾਗਮ ਖੇਡਾਂ ਅਤੇ ਸਿੱਖਿਆ ਦੇ ਮਿਲੇ-ਝੁਲੇ ਸੁਨੇਹੇ ਦਾ ਪ੍ਰਤੀਕ ਬਣਿਆ, ਜਿਸ ਵਿੱਚ ਬਲਾਕ ਮਹਿਲ ਕਲਾਂ ਦੇ ਵੱਖ-ਵੱਖ ਸੈਂਟਰਾਂ ਦੇ ਵਿਦਿਆਰਥੀਆਂ ਨੇ ਵੱਡੇ ਜੋਸ਼ ਨਾਲ ਭਾਗ ਲਿਆ। ਬੀ.ਪੀ.ਈ.ਓ. ਸ. ਬਲਵੀਰ ਸਿੰਘ ਨੇ ਖੇਡਾਂ ਦਾ ਉਦਘਾਟਨ ਕਰਦੇ ਹੋਏ ਬੱਚਿਆਂ ਨੂੰ ਕਿਹਾ ਕਿ ਖੇਡਾਂ ਜੀਵਨ ਦਾ ਮਹੱਤਵਪੂਰਣ ਹਿੱਸਾ ਹਨ। ਇਹ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਟੀਮ ਸਪਿਰਟ ਤੇ ਮਿਹਨਤ ਦੀ ਆਦਤ ਪੈਦਾ ਕਰਦੀਆਂ ਹਨ। ਉਹਨਾਂ ਨੇ ਖੇਡਾਂ ਦੀ ਸਫ਼ਲਤਾ ਲਈ ਸਹਿਯੋਗੀ ਸੱਜਣਾਂ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਮੌਕੇ ਸ. ਕਰਨੈਲ ਸਿੰਘ ਡੋਡ ਅਤੇ ਸ੍ਰੀਮਤੀ ਕੁਲਦੀਪ ਕੌਰ (ਐੱਚ.ਟੀ. ਰਾਏਸਰ, ਪਟਿਆਲਾ) ਵੱਲੋਂ ਖਿਡਾਰੀਆਂ ਨੂੰ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ। ਬਲਵੀਰ ਸਿੰਘ ਮਾਨ ਸਰਪੰਚ, ਪੁਨੀਤ ਸਿੰਘ ਮਾਨ (ਜ਼ਿਲ੍ਹਾ ਯੂਥ ਪ੍ਰਧਾਨ ਆਮ ਆਦਮੀ ਪਾਰਟੀ), ਪ੍ਰਿਤਪਾਲ ਸਿੰਘ ਮਾਨ (ਬਲਾਕ ਪ੍ਰਧਾਨ), ਭੁਪਿੰਦਰ ਸਿੰਘ (ਅਮਰੀਕਾ), ਹਰਪਾਲ ਸਿੰਘ (ਕਨੇਡਾ), ਜਗਤਾਰ ਸਿੰਘ ਲੈਕਚਰਾਰ, ਜਸਵੰਤ ਸਿੰਘ ਮੈਨੇਜਰ, ਕੇਵਲ ਸਿੰਘ (ਡੀ.ਪੀ.ਈ.), ਅਤੇ ਹੋਰ ਸਹਿਯੋਗੀ ਸੱਜਣਾਂ ਨੇ ਵੀ ਆਪਣਾ ਯੋਗਦਾਨ ਪਾਇਆ। ਮੁਕਾਬਲਿਆਂ ਵਿੱਚ ਸੈਂਟਰ ਛਾਪਾ ਦੀ ਬਾਜ਼ੀ — ਜਿੱਤੀ ਓਵਰਆਲ ਟਰਾਫੀ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬੈਡਮਿੰਟਨ ਮੁੰਡੇ: ਛਾਪਾ ਪਹਿਲਾ, ਵਜੀਦਕੇ ਕਲਾਂ ਦੂਜਾ, ਬੈਡਮਿੰਟਨ ਕੁੜੀਆਂ: ਬਖਤਗੜ੍ਹ ਪਹਿਲਾ, ਮਹਿਲ ਕਲਾਂ ਦੂਜਾ, ਸ਼ਤਰੰਜ ਮੁੰਡੇ: ਬਖਤਗੜ੍ਹ ਪਹਿਲਾ, ਵਜੀਦਕੇ ਦੂਜਾ, ਸ਼ਤਰੰਜ ਕੁੜੀਆਂ: ਵਜੀਦਕੇ ਕਲਾਂ ਪਹਿਲਾ, ਮਹਿਲ ਕਲਾਂ ਦੂਜਾ, ਕਬੱਡੀ ਸਰਕਲ: ਵਜੀਦਕੇ ਕਲਾਂ ਪਹਿਲਾ, ਮਹਿਲ ਕਲਾਂ ਦੂਜਾ,ਖੋ-ਖੋ ਮੁੰਡੇ: ਮਹਿਲ ਕਲਾਂ ਪਹਿਲਾ, ਚੰਨਣਵਾਲ ਦੂਜਾ, ਖੋ-ਖੋ ਕੁੜੀਆਂ: ਵਜੀਦਕੇ ਕਲਾਂ ਪਹਿਲਾ, ਗਹਿਲ ਦੂਜਾ, ਕਬੱਡੀ ਨੈਸ਼ਨਲ ਮੁੰਡੇ: ਵਜੀਦਕੇ ਕਲਾਂ ਪਹਿਲਾ, ਬਖਤਗੜ੍ਹ ਦੂਜਾ ਕਬੱਡੀ ਨੈਸ਼ਨਲ ਕੁੜੀਆਂ: ਗਹਿਲ ਪਹਿਲਾ, ਬਖਤਗੜ੍ਹ ਦੂਜਾ ਰੇਸ ਅਤੇ ਐਥਲੈਟਿਕਸ: ਛਾਪਾ, ਗਹਿਲ, ਮਹਿਲ ਕਲਾਂ ਅਤੇ ਬਖਤਗੜ੍ਹ ਦੇ ਵਿਦਿਆਰਥੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ। ਸਭ ਖੇਡਾਂ ਵਿੱਚੋਂ ਸੈਂਟਰ ਛਾਪਾ ਨੇ ਸਭ ਤੋਂ ਵੱਧ ਪੁਜੀਸ਼ਨ ਪ੍ਰਾਪਤ ਕਰਦਿਆਂ ਓਵਰਆਲ ਟਰਾਫੀ ਆਪਣੇ ਨਾਮ ਕੀਤੀ। ਜੇਤੂ ਬੱਚਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕਰਨ ਦਾ ਮੌਕਾ ਬਲਵੀਰ ਸਿੰਘ ਮਾਨ ਸਰਪੰਚ, ਪੁਨੀਤ ਸਿੰਘ ਮਾਨ, ਪ੍ਰਿਤਪਾਲ ਸਿੰਘ ਮਾਨ, ਜਗਦੇਵ ਸਿੰਘ ਸੰਧੂ, ਕਰਮਜੀਤ ਸਿੰਘ ਸਿੱਧੂ, ਜਗਰੂਪ ਸਿੰਘ ਪੰਚ, ਚਮਕੌਰ ਸਿੰਘ ਪੰਚ, ਰਾਜਾ ਸਿੰਘ ਡੋਡ, ਮਨਜੋਤ ਸਿੰਘ ਧਾਲੀਵਾਲ ਅਤੇ ਜਗਤਾਰ ਸਿੰਘ ਲੈਕਚਰਾਰ ਸਮੇਤ ਪਿੰਡ ਦੇ ਪਤਵੰਤੇ ਸੱਜਣਾਂ ਨੇ ਕੀਤਾ। ਇਸ ਮੌਕੇ ਗੁਰਪ੍ਰੀਤ ਸਿੰਘ ਭੋਤਨਾ ਅਤੇ ਗੁਰਪ੍ਰੀਤ ਸਿੰਘ ਬੀਹਲਾ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ। ਸਮਾਰੋਹ ਵਿੱਚ ਸ੍ਰੀਮਤੀ ਪਰਮਜੀਤ ਕੌਰ, ਗੁਰਗੀਤ ਸਿੰਘ, ਸਿੰਦਰ ਕੌਰ, ਜਸਵੀਰ ਕੌਰ, ਹਰਵਿੰਦਰ ਸਿੰਘ, ਅਰਵਿੰਦਰ ਸਿੰਘ, ਹਰਪ੍ਰੀਤ ਸਿੰਘ ਦੀਵਾਨਾ (ਨੈਸ਼ਨਲ ਐਵਾਰਡੀ), ਸੁਖਵੀਰ ਸਿੰਘ (ਸਟੇਟ ਐਵਾਰਡੀ), ਦਲਜਿੰਦਰ ਸਿੰਘ ਪੰਡੋਰੀ (ਸਟੇਟ ਐਵਾਰਡੀ) ਸਮੇਤ ਅਨੇਕ ਅਧਿਆਪਕ ਹਾਜ਼ਰ ਸਨ
ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਬਕਾ ਸਰਪੰਚ 'ਤੇ ਕਾਤਲਾਨਾ ਹਮਲਾ
NEXT STORY