ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ 'ਤੇ ਬੀਤੇ ਬੁੱਧਵਾਰ ਰਾਤ ਹਮਲਾ ਹੋਇਆ ਹੈ। ਮੁੰਬਈ ਸਥਿਤ ਅਦਾਕਾਰ ਦੇ ਘਰ ਵਿਚ ਇੱਕ ਅਣਪਛਾਤਾ ਵਿਅਕਤੀ ਸਵੇਰੇ 2 ਵਜੇ ਦਾਖਲ ਹੋਇਆ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਸੈਫ ਦੇ ਸਰੀਰ 'ਤੇ 6 ਵਾਰ ਕੀਤੇ ਗਏ ਸਨ। ਅਦਾਕਾਰ ਇਸ ਸਮੇਂ ਮੁੰਬਈ ਦੇ ਲੀਲਾਵਤੀ ਹਸਪਤਾਲ ਵਿਚ ਦਾਖਲ ਹੈ। ਮੁੰਬਈ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹਮਲਾ ਕਿਸ ਨੇ ਅਤੇ ਕਿਉਂ ਕੀਤਾ। ਸੈਫ 'ਤੇ ਹੋਏ ਹਮਲੇ ਬਾਰੇ ਮੁੰਬਈ ਪੁਲਸ ਨੇ ਕਿਹਾ ਕਿ ਬੁੱਧਵਾਰ ਰਾਤ 2 ਵਜੇ ਇੱਕ ਅਣਜਾਣ ਵਿਅਕਤੀ ਅਦਾਕਾਰ ਦੇ ਘਰ ਵਿਚ ਦਾਖਲ ਹੋਇਆ ਅਤੇ ਉੱਥੇ ਮੌਜੂਦ ਨੌਕਰਾਣੀ ਨਾਲ ਬਹਿਸ ਕਰਨ ਲੱਗ ਪਿਆ। ਸੈਫ਼ ਦੋਵਾਂ ਦੇ ਵਿਚਕਾਰ ਆ ਗਏ ਅਤੇ ਉਸ ਆਦਮੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਗੁੱਸੇ ਵਿਚ ਉਸ ਆਦਮੀ ਨੇ ਸੈਫ 'ਤੇ ਹਮਲਾ ਕਰ ਦਿੱਤਾ। ਦੋਵਾਂ ਵਿਚਕਾਰ ਹੱਥੋਪਾਈ ਵੀ ਹੋਈ। ਇਸ ਦੌਰਾਨ ਉਸ ਨੇ ਸੈਫ 'ਤੇ ਛੇ ਵਾਰ ਤਿੱਖੀ ਚੀਜ਼ ਨਾਲ ਹਮਲਾ ਕੀਤਾ। ਹਾਲਾਂਕਿ, ਇਸ ਸਮੇਂ ਅਦਾਕਾਰ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਕੰਗਨਾ ਰਣੌਤ ਨੂੰ ਵੱਡਾ ਝਟਕਾ, ਅੰਮ੍ਰਿਤਸਰ 'ਚ ਨਹੀਂ ਲੱਗੀ 'ਐਮਰਜੈਂਸੀ'
1. ਸੈਫ 'ਤੇ ਹਮਲਾ ਕਰਨ ਤੋਂ ਪਹਿਲਾਂ, ਚੋਰ ਬੱਚਿਆਂ ਦੇ ਕਮਰੇ ਵਿਚ ਗਿਆ। ਉੱਥੇ ਰੌਲਾ ਸੁਣ ਕੇ ਨੈਨੀ ਨੇ ਆਪਣੀਆਂ ਅੱਖਾਂ ਖੋਲ੍ਹੀਆਂ। ਜਦੋਂ ਉਸ ਨੇ ਅਲਾਰਮ ਵਜਾਇਆ, ਤਾਂ ਹਮਲਾਵਰ ਨੇ ਉਸ ਨੂੰ ਚੁੱਪ ਰਹਿਣ ਲਈ ਇਸ਼ਾਰਾ ਕੀਤਾ। ਇਸ ਤੋਂ ਬਾਅਦ ਜਿਵੇਂ ਹੀ ਉਹ ਕਰੀਨਾ ਦੇ ਛੋਟੇ ਪੁੱਤਰ ਜੇਹ ਵੱਲ ਵਧਿਆ, ਨੈਨੀ ਨੇ ਉਸ ਨੂੰ ਖਿੱਚ ਲਿਆ। ਹਮਲਾਵਰ ਨੇ ਨੈਨੀ 'ਤੇ ਚਾਕੂ ਨਾਲ ਵਾਰ ਕੀਤਾ। ਉਦੋਂ ਤੱਕ ਕਰੀਨਾ ਅਤੇ ਸੈਫ ਦੋਵੇਂ ਜਾਗ ਚੁੱਕੇ ਸਨ। ਸੈਫ਼ ਨੇ ਚੀਕ ਕੇ ਪੁੱਛਿਆ ਕਿ ਉਹ ਕੀ ਚਾਹੁੰਦਾ ਹੈ, ਚੋਰ ਨੇ 1 ਕਰੋੜ ਰੁਪਏ ਮੰਗੇ ਪਰ ਸੈਫ਼ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਦੋਹਾਂ 'ਚਤ ਹੱਥੋਂਪਾਈ ਹੋ ਜਾਂਦੀ ਹੈ ਅਤੇ ਇਸੇ ਦੌਰਾਨ ਉਹ ਸੈਫ 'ਤੇ 6 ਵਾਰ ਚਾਕੂ ਨਾਲ ਕਰਦਾ ਹੈ।
2. ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ ਕਿ ਬਾਲੀਵੁੱਡ ਅਦਾਕਾਰ ਸੈਫ 'ਤੇ ਹਮਲੇ ਦੇ ਆਧਾਰ 'ਤੇ ਮੁੰਬਈ ਨੂੰ "ਅਸੁਰੱਖਿਅਤ ਸ਼ਹਿਰ" ਨਹੀਂ ਕਿਹਾ ਜਾ ਸਕਦਾ। ਵੀਰਵਾਰ ਨੂੰ ਬਾਂਦਰਾ ਵਿਚ ਸੈਫ 'ਤੇ ਹੋਏ ਹਮਲੇ ਤੋਂ ਬਾਅਦ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਭਾਜਪਾ 'ਤੇ ਕੀਤੇ ਗਏ ਮਜ਼ਾਕ ਦਾ ਜਵਾਬ ਦਿੰਦੇ ਹੋਏ, ਫੜਨਵੀਸ ਨੇ ਕਿਹਾ, "ਇਹ ਕਹਿਣਾ ਗਲਤ ਹੈ ਕਿ ਸਿਰਫ ਇੱਕ ਘਟਨਾ ਦੇ ਆਧਾਰ 'ਤੇ ਮੁੰਬਈ ਅਸੁਰੱਖਿਅਤ ਸ਼ਹਿਰ ਹੈ। ਮੁੰਬਈ ਇੱਕ ਮੈਗਾਸਿਟੀ ਹੈ ਅਤੇ ਸਭ ਤੋਂ ਸੁਰੱਖਿਅਤ ਸ਼ਹਿਰ ਹੈ।"
3. ਸੀ. ਐੱਮ. ਦੇਵੇਂਦਰ ਫੜਨਵੀਸ ਨੇ ਕਿਹਾ ਕਿ ਸਾਨੂੰ ਇਸ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਹਮਲੇ ਪਿੱਛੇ ਕੀ ਮਕਸਦ ਹੋ ਸਕਦਾ ਹੈ। ਦੇਸ਼ ਦੇ ਸਾਰੇ ਵੱਡੇ ਸ਼ਹਿਰਾਂ ਵਿਚੋਂ ਮੁੰਬਈ ਸਭ ਤੋਂ ਸੁਰੱਖਿਅਤ ਸ਼ਹਿਰ ਹੈ, ਕੁਝ ਘਟਨਾਵਾਂ ਵਾਪਰਦੀਆਂ ਹਨ ਅਤੇ ਉਨ੍ਹਾਂ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਪਰ ਉਨ੍ਹਾਂ ਘਟਨਾਵਾਂ ਕਾਰਨ ਮੁੰਬਈ ਨੂੰ ਅਸੁਰੱਖਿਅਤ ਕਹਿਣਾ ਸਹੀ ਨਹੀਂ ਹੈ। ਪੁਲਸ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਮਾਮਲੇ ਦੀ ਜਾਂਚ ਲਈ ਕਈ ਟੀਮਾਂ ਬਣਾਈਆਂ ਗਈਆਂ ਹਨ।
ਇਹ ਖ਼ਬਰ ਵੀ ਪੜ੍ਹੋ - 'ਭਾਰਤ 'ਚ ਮੁਸਲਿਮ ਕਲਾਕਾਰਾਂ ਦੀ ਜਾਨ ਨੂੰ ਖ਼ਤਰਾ'
4. ਸੈਫ ਦੇ ਘਰ ਦੇ ਨੌਕਰ ਨੇ ਇੱਕ ਅਣਪਛਾਤੇ ਘੁਸਪੈਠੀਏ ਵਿਰੁੱਧ ਪੁਲਸ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿਚ ਅਣਅਧਿਕਾਰਤ ਦਾਖਲੇ ਅਤੇ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਗਿਆ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸੈਫ ਦੇ ਬਾਂਦਰਾ ਅਪਾਰਟਮੈਂਟ ਬਿਲਡਿੰਗ ਦੀ 6ਵੀਂ ਮੰਜ਼ਿਲ 'ਤੇ ਇੱਕ ਘੁਸਪੈਠੀਏ ਦੀਆਂ ਤਸਵੀਰਾਂ ਰਿਕਾਰਡ ਕੀਤੀਆਂ ਗਈਆਂ ਹਨ, ਜਦੋਂ ਕਿ ਸੈਫ 12ਵੀਂ ਮੰਜ਼ਿਲ 'ਤੇ ਰਹਿੰਦਾ ਹੈ।
5. ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਸੈਫ ਦੇ ਘਰ ਕੰਮ ਕਰਨ ਵਾਲੀ ਨੌਕਰਾਣੀ ਨੂੰ ਪੁਲਸ ਸਟੇਸ਼ਨ ਲੈ ਆਈ ਹੈ। ਇੱਥੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
6. ਮੁੰਬਈ ਕ੍ਰਾਈਮ ਬ੍ਰਾਂਚ ਦੇ ਡੀ. ਸੀ. ਪੀ. ਦੀਕਸ਼ਿਤ ਗੇਦਮ ਨੇ ਕਿਹਾ ਕਿ ਸਾਨੂੰ ਸਵੇਰੇ 3 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਅਦਾਕਾਰ ਸੈਫ 'ਤੇ ਹਮਲਾ ਹੋਇਆ ਹੈ। ਉਹ ਇਸ ਵੇਲੇ ਹਸਪਤਾਲ ਵਿਚ ਹੈ, ਉਸ ਦਾ ਇਲਾਜ ਚੱਲ ਰਿਹਾ ਹੈ। ਮੈਂ ਅਜੇ ਤੱਕ ਉਸ ਨਾਲ ਗੱਲ ਨਹੀਂ ਕੀਤੀ। ਜਾਂਚ ਚੱਲ ਰਹੀ ਹੈ। ਇਸ ਹਮਲੇ ਵਿਚ ਇੱਕ ਮਹਿਲਾ ਸਟਾਫ਼ ਮੈਂਬਰ ਵੀ ਜ਼ਖਮੀ ਹੋ ਗਈ। ਉਹ ਇਸ ਵੇਲੇ ਠੀਕ ਹੈ। ਸੈਫ਼ ਵੀ ਖ਼ਤਰੇ ਤੋਂ ਬਾਹਰ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਕਾਲੀਆਂ ਝੰਡੀਆਂ ਨਾਲ 'ਐਮਰਜੈਂਸੀ' ਦਾ ਵਿਰੋਧ, ਥੀਏਟਰਾਂ ਅੱਗੇ ਲੋਕਾਂ ਦੀ ਭੀੜ
NEXT STORY