ਚੰਡੀਗੜ੍ਹ : ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਧਰਮਿੰਦਰ ਕੌਰ ਮਾਨ ਨੇ ਮਾਲਵਾ ਦੇ ਇੱਕ ਨਿੱਕੇ ਜਿਹੇ ਹਿੱਸੇ ਅਤੇ ਰੂੜੀਵਾਦੀ ਮਾਹੌਲ ਵਿੱਚੋਂ ਉੱਠ ਕੇ ਅੱਜ ਦੁਨੀਆ ਭਰ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਣ ਦਾ ਮਾਣ ਹਾਸਲ ਕੀਤਾ ਹੈ। ਧਰਮਿੰਦਰ ਕੌਰ ਦੱਸਦੀ ਹੈ ਕਿ ਉਸ ਨੇ ਸੰਘਰਸ਼ ਦੇ ਦਿਨਾਂ 'ਚ ਦਿਨ ਵੇਲੇ ਨਰਮਾ ਚੁਗਿਆ ਅਤੇ ਰਾਤ ਨੂੰ ਨਾਟਕਾਂ ਦੀ ਰਿਹਰਸਲ ਕਰਦੀ ਹੁੰਦੀ ਸੀ।
ਪੰਜਾਬੀ ਫ਼ਿਲਮ ਇੰਡਸਟਰੀ ਦੀ ਮਲਟੀ ਸਟਾਰਰ ਫ਼ਿਲਮਾਂ ਵਿੱਚ ਅਹਿਮ ਕਿਰਦਾਰ ਨਿਭਾ ਚੁੱਕੀ ਧਰਮਿੰਦਰ ਕੌਰ ਮਾਨ 'ਅਜੇ ਦੇਵਗਨ ਹੋਮ ਪ੍ਰੋਡੋਕਸ਼ਨ' ਵੱਲੋਂ ਬਣਾਈ ਜਾ ਰਹੀ ਹਿੰਦੀ ਸੀਕਵਲ ਫ਼ਿਲਮ 'ਸੰਨ ਆਫ਼ ਸਰਦਾਰ 2' ਦਾ ਵੀ ਅਹਿਮ ਹਿੱਸਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਵਲੋਂ ਕੀਤਾ ਜਾ ਰਿਹਾ ਹੈ। ਇਸ ਅਦਾਕਾਰਾ ਨੇ ਆਪਣੇ ਫਿਲਮੀ ਸਫ਼ਰ ਦਾ ਆਗਾਜ਼ ਸਾਲ 2011 ਵਿੱਚ ਆਈ ਪੰਜਾਬੀ ਫ਼ਿਲਮ 'ਅੰਨੇ ਘੋੜੇ ਦਾ ਦਾਨ' ਨਾਲ ਕੀਤਾ। ਇਸ ਫ਼ਿਲਮ ਨੇ ਉਸ ਦੇ ਸੁਫ਼ਨਿਆਂ ਨੂੰ ਤਾਬੀਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ- ਹਿਨਾ ਖ਼ਾਨ ਦੇ ਕੈਂਸਰ ਨੂੰ ਲੈ ਕੇ ਵੱਡਾ ਖੁਲਾਸਾ, ਅਦਾਕਾਰ ਨੇ ਦੱਸਿਆ- ਅੰਦਰੋਂ ਬੁਰੀ ਤਰ੍ਹਾਂ ਟੁੱਟ ਚੁੱਕੀ...
ਸਵਰਗੀ ਅਜਮੇਰ ਸਿੰਘ ਔਲਖ ਨਾਲ ਬਤੌਰ ਰੰਗਕਰਮੀ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਧਰਮਿੰਦਰ ਕੌਰ ਮਾਨ ਬੇਸ਼ੁਮਾਰ ਮਕਬੂਲ ਨਾਟਕਾਂ ਵਿੱਚ ਆਪਣੀ ਕਲਾ ਦਾ ਪ੍ਰਗਟਾਵਾ ਕਰਵਾ ਚੁੱਕੀ ਹੈ। ਇਸ ਵਿੱਚ 'ਸੱਸ ਚੰਦਰੀ ਦਾ ਭੂਤ', 'ਅੱਧ ਚਾਨਣੀ ਰਾਤ', 'ਬਿਗਾਨੇ ਬੋਹੜ ਦੀ ਛਾਂ', 'ਕੇਹਰ ਸਿੰਘ ਦੀ ਮੌਤ', 'ਗਾਨੀ' ਅਤੇ 'ਇੱਕ ਸੀ ਦਰਿਆ' ਆਦਿ ਸ਼ੁਮਾਰ ਰਹੇ ਹਨ।
ਇਹ ਵੀ ਪੜ੍ਹੋ- ਤਲਾਕ ਮਗਰੋਂ ਸ਼ਿਖਰ ਧਵਨ ਨੂੰ ਮਿਲਿਆ ਨਵਾਂ ਪਿਆਰ, ਇੰਸਟਾ 'ਤੇ ਕੀਤਾ ਫਾਲੋ
ਸਾਲ 2014 ਵਿੱਚ ਰਿਲੀਜ਼ ਹੋਈ ਪੰਜਾਬੀ ਲਘੂ ਫ਼ਿਲਮ 'ਸੁੱਤਾ ਨਾਗ' ਨਾਲ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਣ ਵਾਲੀ ਧਰਮਿੰਦਰ ਕੌਰ ਮਾਨ 'ਹਾਣੀ', 'ਸੁਫਨਾਂ', 'ਲੇਖ', 'ਮੋਹ' ਅਤੇ 'ਜੱਟ ਐਂਡ ਜੂਲੀਅਟ 3' ਆਦਿ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਸ਼ਹੂਰ ਅਦਾਕਾਰ ਗ੍ਰਿਫਤਾਰ, ਜਾਣੋ ਕੀ ਹੈ ਮਾਮਲਾ
NEXT STORY