ਮੁੰਬਈ- ਬਾਲੀਵੁੱਡ ਦੇ ਬਿਹਤਰੀਨ ਅਦਾਕਾਰ ਵਿੱਕੀ ਕੌਸ਼ਲ ਆਪਣੀ ਨਵੀਂ ਫ਼ਿਲਮ 'ਬੈਡ ਨਿਊਜ਼' ਲੈ ਕੇ ਆ ਰਹੇ ਹਨ। ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦੀ ਫ਼ਿਲਮ 'ਗੁੱਡ ਨਿਊਜ਼' ਰਿਲੀਜ਼ ਹੋਈ ਸੀ ਜੋ ਸੁਪਰਹਿੱਟ ਰਹੀ ਸੀ। ਹੁਣ ਵਿੱਕੀ ਕੌਸ਼ਲ ਆਪਣੇ ਵਿਰੋਧੀ ਫ਼ਿਲਮ 'ਬੈਡ ਨਿਊਜ਼' ਨਾਲ ਤਿਆਰ ਹਨ। ਇਸ ਦਾ ਟ੍ਰੇਲਰ 28 ਜੂਨ ਸ਼ੁੱਕਰਵਾਰ ਨੂੰ ਰਿਲੀਜ਼ ਹੋਇਆ ਹੈ। ਆਨੰਦ ਤਿਵਾਰੀ ਦੁਆਰਾ ਨਿਰਦੇਸ਼ਤ ਫ਼ਿਲਮ 'ਬੈਡ ਨਿਊਜ਼' 19 ਜੁਲਾਈ, 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ- ਨਸ਼ਿਆਂ ਨੂੰ ਖਤਮ ਕਰਨ ਲਈ ਗੁਰਦਾਸ ਮਾਨ ਆਏ ਅੱਗੇ, ਡੀ. ਜੀ. ਪੀ. ਨੇ ਕੀਤਾ ਧੰਨਵਾਦ
ਇਸ ਫ਼ਿਲਮ 'ਚ ਕਈ ਸਿਤਾਰੇ ਅਹਿਮ ਭੂਮਿਕਾਵਾਂ ਨਿਭਾਉਣਗੇ ਪਰ ਕਹਾਣੀ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆਵੇਗੀ। ਫ਼ਿਲਮ 'ਬੈਡ ਨਿਊਜ਼' ਦੀ ਰਿਲੀਜ਼ ਡੇਟ ਦੋ ਦਿਨ ਪਹਿਲਾਂ ਸਾਹਮਣੇ ਆਈ ਸੀ। ਇਸ ਦੇ ਨਾਲ ਹੀ ਫ਼ਿਲਮ ਦੇ ਕੁਝ ਪੋਸਟਰ ਵੀ ਰਿਲੀਜ਼ ਕੀਤੇ ਗਏ। ਧਰਮਾ ਪ੍ਰੋਡਕਸ਼ਨ ਦੇ ਇੰਸਟਾਗ੍ਰਾਮ ਪੇਜ 'ਤੇ ਲਿਖਿਆ ਸੀ, 'ਸਟਾਰਟ ਰੋਲਿੰਗ ਡਰੱਮਬੈਡ ਨਿਊਜ਼ ਦਾ ਟ੍ਰੇਲਰ ਆ ਰਿਹਾ ਹੈ।' ਜੋ 28 ਜੂਨ ਨੂੰ ਰਿਲੀਜ਼ ਹੋ ਚੁੱਕਿਆ ਹੈ।
ਇਹ ਖ਼ਬਰ ਵੀ ਪੜ੍ਹੋ- ਪਤਨੀ ਆਲੀਆ ਨਾਲ ਪੈਚਅੱਪ ਤੋਂ ਬਾਅਦ Nawazuddin ਨੇ ਦਿੱਤੀ ਵਿਆਹ ਨਾ ਕਰਨ ਦੀ ਸਲਾਹ
ਇਸ ਫ਼ਿਲਮ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਸੀ ਪਰ ਹੁਣ ਇਸ ਦੇ ਟ੍ਰੇਲਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਫਿਲਮ ਸੁਪਰਹਿੱਟ ਹੋਣ ਵਾਲੀ ਹੈ। 'ਗੁੱਡ ਨਿਊਜ਼' (2019) ਦੀ ਤਰਜ਼ 'ਤੇ ਬਣੀ ਇਸ ਫ਼ਿਲਮ ਨੂੰ ਥੋੜਾ ਸਵਾਈਪ ਕੀਤਾ ਗਿਆ ਹੈ। ਫਿਲਮ 'ਬੈਡ ਨਿਊਜ਼' ਦੀ ਕਹਾਣੀ ਕੁਝ ਇਸ ਤਰ੍ਹਾਂ ਦੀ ਹੈ ਜੋ ਟ੍ਰੇਲਰ 'ਚ ਦਿਖਾਈ ਗਈ ਹੈ। ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਸਟਾਰਰ ਇਸ ਫਿਲਮ 'ਚ ਨੇਹਾ ਧੂਪੀਆ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਕੁੜੀ ਦੋ ਲੜਕਿਆਂ ਨਾਲ ਪਿਆਰ ਕਰਦੀ ਹੈ। ਜਦੋਂ ਉਹ ਗਰਭਵਤੀ ਹੋ ਜਾਂਦੀ ਹੈ ਤਾਂ ਕੁਝ ਪੇਚੀਦਗੀਆਂ ਕਾਰਨ ਦੋਵੇਂ ਉਸ ਬੱਚੇ ਦੇ ਪਿਤਾ ਬਣ ਜਾਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਗਾਇਕ ਸਿੱਪੀ ਗਿੱਲ ਦਾ ਨੇਕ ਉਪਰਾਲਾ, ਲੋੜਵੰਦ ਲੋਕਾਂ ਦਾ ਫੜ੍ਹਿਆ ਹੱਥ, ਇੰਝ ਕਰ ਰਹੇ ਨੇ ਮਦਦ
NEXT STORY