helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SUN, JUL 06, 2025
ਵੱਡਾ ਹਾਦਸਾ: ਮੁਹੱਰਮ ਦੇ ਜਲੂਸ 'ਤੇ ਡਿੱਗੀ...
ਮਿੱਠੇ ਪੀਣ ਵਾਲੇ ਪਦਾਰਥਾਂ, ਸ਼ਰਾਬ ਤੇ ਸਿਗਰਟ 50%...
ਬਿਹਾਰ ਵੋਟਰ ਸੂਚੀ ਤਸਦੀਕ ਬਾਰੇ ਵੱਡੀ ਖ਼ਬਰ, ਮੰਗੇ...
ਨੀਰਜ ਚੋਪੜਾ ਨੇ ਹਾਸਲ ਕੀਤਾ NC ਕਲਾਸਿਕ ਦਾ ਖ਼ਿਤਾਬ,...
ਪੰਜਾਬ
ਮਨੋਰੰਜਨ
Photos
Videos
ਮੁੰਬਈ (ਬਿਊਰੋ) — ਹਿੰਦੀ ਸਿਨੇਮਾ ਦੀਆਂ ਬਹੁਤ ਘੱਟ ਅਦਾਕਾਰਾਂ ਹਨ, ਜੋ ਕਿਸੇ ਵੀ ਵਿਸ਼ੇ 'ਤੇ ਖੁੱਲ੍ਹ ਕੇ ਗੱਲ ਕਰਦੀਆਂ ਹਨ ਜਾਂ ਆਪਣੇ ਬੋਲਡ ਸੁਭਾਅ ਲਈ ਜਾਣੀਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀਆਂ ਅਜਿਹੀਆਂ ਹੀ ਹਸੀਨਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਹਮੇਸ਼ਾ ਹਰ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰਦੀਆਂ ਹਨ ਭਾਵੇਂ ਉਹ ਮੁੱਦਾ ਸਿਆਸੀ ਹੋਵੇ ਜਾਂ ਆਮ। ਕੰਗਨਾ ਰਣੌਤ :- ਕੰਗਨਾ ਰਣੌਤ ਹਰ ਵਿਸ਼ੇ 'ਤੇ ਖੁੱਲ੍ਹ ਕੇ ਗੱਲਬਾਤ ਕਰਦੀ ਹੈ ਅਤੇ ਕਿਸੇ ਹੋਰ ਅਦਾਕਾਰਾ ਨੇ ਉਸ ਵਰਗੀ ਹਿੰਮਤ ਨਹੀਂ ਵਿਖਾਈ। ਕੰਗਨਾ ਨੂੰ 'ਬਾਲੀਵੁੱਡ ਕਵੀਨ' ਕਿਹਾ ਜਾਂਦਾ ਹੈ ਨਾ ਸਿਰਫ ਆਪਣੀਆਂ ਫਿਲਮਾਂ ਕਰਕੇ ਸਗੋ ਇਸ ਲਈ ਵੀ ਕਿ ਉਹ ਆਪਣੇ ਬਿਆਨਾਂ 'ਤੇ ਆਵਾਜ਼ ਬੁਲੰਦ ਰੱਖਦੀ ਹੈ। ਹਾਲ ਹੀ 'ਚ ਕੰਗਨਾ ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਦੀ ਖ਼ੁਦਕੁਸ਼ੀ ਮਾਮਲੇ 'ਚ ਬੀ-ਟਾਊਨ 'ਤੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ, ਉਨ੍ਹਾਂ ਨੇ ਸਿੱਧੇ ਤੌਰ 'ਤੇ ਬਾਲੀਵੁੱਡ ਮਾਫ਼ੀਆ ਖਿਲਾਫ ਕਈ ਗੰਭੀਰ ਦੋਸ਼ ਲਾਏ। ਪ੍ਰਿਯੰਕਾ ਚੋਪੜਾ :- ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਦੇਸ਼-ਵਿਦੇਸ਼ 'ਚ ਨਾਂ ਕਮਾਇਆ ਹੈ। ਉਹ ਖੁੱਲ੍ਹ ਕੇ ਜਿਊਣ ਅਤੇ ਸੁਤੰਤਰਤਾ ਨਾਲ ਬੋਲਣ 'ਚ ਵਿਸ਼ਵਾਸ ਰੱਖਦੀ ਹੈ। ਉਸ ਦੇ ਇਸ ਸੁਭਾਅ ਕਾਰਨ ਕਈ ਵਾਰ ਅਜਿਹਾ ਹੋਇਆ ਹੈ ਕਿ ਉਸ ਨੇ ਪਹਿਲਾਂ ਫ਼ਿਲਮ ਸਾਈਨ ਕਰ ਦਿੱਤੀ ਅਤੇ ਬਾਅਦ 'ਚ ਕਿਸੇ ਬਹਾਨੇ ਨਿਰਦੇਸ਼ਕ ਉਸ ਤੋਂ ਫ਼ਿਲਮਾਂ ਵਾਪਸ ਲੈ ਲੈਂਦੇ ਸਨ। ਟਿਸਕਾ ਚੋਪੜਾ :- ਅਦਾਕਾਰਾ ਟਿਸਕਾ ਚੋਪੜਾ ਨੇ ਵੀ ਹਰ ਕਿਸੇ ਨੂੰ ਆਪਣੇ ਸਪਸ਼ਟ ਅਤੇ ਖੁੱਲ੍ਹੇ ਵਿਚਾਰਾਂ ਨਾਲ ਜਾਣੂ ਕਰਵਾਇਆ। ਟਿਸਕਾ ਨੇ ਇਕ ਵਾਰ ਖ਼ੁਲਾਸਾ ਕੀਤਾ ਕਿ ਇਕ ਮਸ਼ਹੂਰ ਫ਼ਿਲਮ ਨਿਰਮਾਤਾ ਨੇ ਉਸ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਆਪਣਾ ਬਚਾਅ ਕਰਨ 'ਚ ਸਫ਼ਲ ਰਹੀ। ਤਨੂੰਸ਼੍ਰੀ ਦੱਤਾ :- ਤਨੂੰਸ਼੍ਰੀ ਦੱਤਾ ਨੇ ਦਿੱਗਜ ਅਦਾਕਾਰ ਨਾਨਾ ਪਾਟੇਕਰ 'ਤੇ ਕੁੱਟ-ਮਾਰ ਅਤੇ ਛੇੜਛਾੜ ਦਾ ਦੋਸ਼ ਲਾਇਆ। ਉਸ ਨੇ ਬਾਲੀਵੁੱਡ 'ਚ #Me“oo ਮੁਹਿੰਮ ਨੂੰ ਸ਼ੁਰੂ ਕੀਤਾ ਅਤੇ ਬਾਅਦ 'ਚ ਇਸ ਮੁਹਿੰਮ ਨੇ ਜ਼ੋਰ ਫੜ੍ਹ ਲਿਆ। ਪਾਇਲ ਰੋਹਤਗੀ :- ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਸੋਸ਼ਲ ਮੀਡੀਆ ਰਾਹੀਂ ਗਲਤ ਚੀਜ਼ਾਂ ਖ਼ਿਲਾਫ ਆਪਣੀ ਆਵਾਜ਼ ਬੁਲੰਦ ਕਰਦੀ ਵੇਖੀ ਗਈ ਹੈ। ਉਹ ਹਮੇਸ਼ਾ ਹੀ ਹਰ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰਨ 'ਚ ਵਿਸ਼ਵਾਸ ਰੱਖਦੀ ਹੈ।
22 ਜੁਲਾਈ ਨੂੰ ਇਸ ਖ਼ਾਸ ਅੰਦਾਜ਼ 'ਚ ਫ਼ਿਲਮੀ ਸਿਤਾਰੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਦੇਣਗੇ ਸ਼ਰਧਾਂਜਲੀ
Stories You May Like
ਪੋਪ ਲਿਓ XIV ਬੱਚਿਆਂ ਨਾਲ ਬਦਸਲੂਕੀ ਵਿਰੁੱਧ ਲੜਾਈ ਰੱਖਣਗੇ ਜਾਰੀ
ਸੰਤ ਸੀਚੇਵਾਲ ਦਾ ਵੈਨਕੂਵਰ ਏਅਰਪੋਰਟ 'ਤੇ ਨਿੱਘਾ ਸਵਾਗਤ
ਰੂਸ ਦਾ ਯੂਕ੍ਰੇਨ 'ਤੇ ਭਿਆਨਕ ਹਵਾਈ ਹਮਲਾ; ਇੱਕ ਦੀ ਮੌਤ, 26 ਜ਼ਖਮੀ
ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਵਿਰੋਧੀ ਪਾਰਟੀ ਦੇ 45 ਮੈਂਬਰ ਗ੍ਰਿਫ਼ਤਾਰ
ਆਸਟ੍ਰੇਲੀਆ 'ਚ ਯਹੂਦੀ ਧਾਰਮਿਕ ਸਥਾਨਾਂ 'ਤੇ ਹਮਲੇ, ਇਜ਼ਰਾਈਲੀ ਆਗੂਆਂ ਨੇ ਕੀਤੀ...
ਪੰਜਾਬ 'ਚ 6, 7, 8 ਤੇ 9 ਨੂੰ ਵਿਗੜੇਗਾ ਮੌਸਮ, ਪੜ੍ਹੋ ਵਿਭਾਗ ਦੀ ਤਾਜ਼ਾ ਅਪਡੇਟ
ਬ੍ਰਿਟੇਨ 'ਚ ਨਾਬਾਲਗਾ ਨਾਲ ਜਬਰ-ਜ਼ਿਨਾਹ ਦੇ ਦੋਸ਼ 'ਚ ਭਾਰਤੀ ਵਿਅਕਤੀ ਨੂੰ ਸਜ਼ਾ
ਸ਼੍ਰੀਲੰਕਾ 'ਚ ਬੰਦੂਕ ਹਿੰਸਾ 'ਤੇ ਕਾਰਵਾਈ, 300 ਤੋਂ ਵੱਧ ਲੋਕ ਗ੍ਰਿਫ਼ਤਾਰ
ਪਾਕਿਸਤਾਨ 'ਚ ਅਰਬਾਂ ਡਾਲਰ ਦਾ ਨਿਵੇਸ਼ ਕਰੇਗਾ ਅਜ਼ਰਬਾਈਜਾਨ
ਜੁਲਾਈ ਮਹੀਨੇ ਪੂਰੇ ਪੰਜਾਬ 'ਚ ਪਵੇਗਾ ਭਾਰੀ ਮੀਂਹ, ਹੁਣ ਤੱਕ ਇਹ ਜ਼ਿਲ੍ਹਾ ਅੱਗੇ,...
ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ! ਚੋਰ ਨਾਲ ਵਾਪਰੀ ਦਿਲਚਸਪ ਘਟਨਾ
ਨਦੀ 'ਚ ਡਿੱਗੀ ਯਾਤਰੀ ਬੱਸ, ਸੱਤ ਲੋਕਾਂ ਦੀ ਮੌਤ
ਖ਼ਤਰੇ ਦੀ ਘੰਟੀ! ਪੰਜਾਬ ਦੇ ਇਸ ਇਲਾਕੇ 'ਚ ਕਦੇ ਵੀ ਆ ਸਕਦੈ ਹੜ੍ਹ, ਸਹਿਮੇ ਲੋਕ
ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
ਪੰਜਾਬ 'ਚ ਵੱਡਾ ਹਾਦਸਾ! ਮਜ਼ਦੂਰਾਂ ਨਾਲ ਭਰੀ ਗੱਡੀ ਨਹਿਰ 'ਚ ਡਿੱਗੀ, ਇਕ ਨੌਜਵਾਨ...
ਅਮੈਰਿਕਨ ਅਜ਼ਾਦੀ ਦਿਹਾੜੇ ’ਤੇ ਕੱਢੀ ਨੈਸ਼ਨਲ ਪਰੇਡ ’ਚ ਸਿੱਖਸ ਆਫ ਅਮੈਰਿਕਾ ਦੇ ਦੋ...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸੀ ਲੀਡਰਸ਼ਿਪ 'ਚ ਸੰਕਟ ਗੰਭੀਰ, ਇਸ ਆਗੂ ਨੇ...
ਜਲੰਧਰ ਦਾ ਸ਼ਾਹਕੋਟ ਦੇਸ਼ 'ਚੋਂ ਪਹਿਲੇ ਸਥਾਨ 'ਤੇ, ਕੇਂਦਰ ਨੇ ਕੀਤਾ ਵੱਡਾ ਐਲਾਨ
Subscribe Now!