ਐਂਟਰਟੇਨਮੈਂਟ ਡੈਸਕ - 1951 'ਚ ਇੱਕ ਮਰਾਠੀ ਪਰਿਵਾਰ 'ਚ ਜਨਮੇ ਨਾਨਾ ਪਾਟੇਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਔਖੇ ਸਮੇਂ 'ਚ ਕੀਤੀ। ਅੱਜ, ਹਿੰਦੀ ਅਤੇ ਮਰਾਠੀ ਫਿਲਮਾਂ 'ਚ ਉਨ੍ਹਾਂ ਦੇ ਨਾਮ ਦੀਆਂ ਬਹੁਤ ਸਾਰੀਆਂ ਸ਼ਾਨਦਾਰ ਅਤੇ ਯਾਦਗਾਰ ਫਿਲਮਾਂ ਹਨ। ਇਕ ਪੋਡਕਾਸਟ 'ਚ ਉਨ੍ਹਾਂ ਨੇ ਦੱਸਿਆ ਸੀ ਕਿ ਸ਼ੁਰੂ 'ਚ ਉਹ ਇੱਕ ਦਿਨ 'ਚ ਸਿਰਫ ਇੱਕ ਭੋਜਨ ਲੈਂਦੇ ਸਨ ਅਤੇ ਉਨ੍ਹਾਂ ਦੀ ਕਮਾਈ ਸਿਰਫ 35 ਰੁਪਏ ਪ੍ਰਤੀ ਮਹੀਨਾ ਸੀ। ਅੱਜ ਨਾਨਾ ਪਾਟੇਕਰ ਦੀ ਕੁੱਲ ਜਾਇਦਾਦ 80 ਕਰੋੜ ਰੁਪਏ ਹੈ।
13 ਦੀ ਉਮਰ ਤੋਂ ਹੀ ਥੀਏਟਰ 'ਚ ਕਰਨਾ ਸ਼ੁਰੂ ਕੀਤਾ ਕੰਮ
ਨਾਨਾ ਪਾਟੇਕਰ 13 ਸਾਲ ਦੀ ਉਮਰ ਤੋਂ ਹੀ ਥੀਏਟਰ ਅਤੇ ਫਿਲਮਾਂ 'ਚ ਕੰਮ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਫਿਲਮ ਗਮਨ 'ਚ ਇੱਕ ਨਕਾਰਾਤਮਕ ਭੂਮਿਕਾ ਨਾਲ ਕੀਤੀ ਸੀ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ
ਰਾਸ਼ਟਰੀ ਪੁਰਸਕਾਰ
ਹਾਲਾਂਕਿ, ਉਨ੍ਹਾਂ ਨੇ ਪਹਿਲੀ ਵਾਰ 1986 'ਚ ਸਫਲਤਾ ਦਾ ਸਵਾਦ ਚੱਖਿਆ ਜਦੋਂ ਲੋਕਾਂ ਨੇ ਉਨ੍ਹਾਂ ਦੀ ਹਿੱਟ ਫਿਲਮ 'ਅੰਕੁਸ਼' 'ਚ ਉਨ੍ਹਾਂ ਦਾ ਨੋਟਿਸ ਲਿਆ। ਫਿਲਮ 'ਚ ਉਨ੍ਹਾਂ ਦੇ ਸਿਗਨੇਚਰ ਸਟਾਈਲ ਦੀ ਲੋਕਾਂ ਨੇ ਕਾਫੀ ਤਾਰੀਫ ਕੀਤੀ। ਇੱਕ ਦਹਾਕੇ ਤੱਕ ਕਈ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਨਾਨਾ ਪਾਟੇਕਰ ਨੂੰ 'ਪਰਿੰਦਾ', 'ਤਿਰੰਗਾ', 'ਕ੍ਰਾਂਤੀਵੀਰ', 'ਅਗਨੀ ਸਾਕਸ਼ੀ', 'ਖਾਮੋਸ਼ੀ' ਅਤੇ 'ਭੂਤ' ਵਰਗੀਆਂ ਫਿਲਮਾਂ ਤੋਂ ਅਸਲੀ ਪਛਾਣ ਮਿਲੀ। ਉਨ੍ਹਾਂ ਨੂੰ ਅਗਨੀ ਸਾਕਸ਼ੀ 'ਚ ਸਰਵੋਤਮ ਸਹਾਇਕ ਭੂਮਿਕਾ ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ।
ਪੁਲਸ ਇੰਸਪੈਕਟਰ ਦੀ ਭੂਮਿਕਾ 'ਚ ਬੈਠਦੇ ਸਨ ਫਿੱਟ
ਫਿਲਮਾਂ 'ਚਉਨ੍ਹਾਂ ਦੀ ਡਾਇਲਾਗ ਡਿਲੀਵਰੀ, ਹੱਥਾਂ ਦੇ ਹਾਵ-ਭਾਵ ਅਤੇ ਗੁੱਸੇ ਦੇ ਪ੍ਰਗਟਾਵੇ ਨੇ ਉਨ੍ਹਾਂ ਨੂੰ ਕਈ ਵਾਰ ਪੁਲਸ ਇੰਸਪੈਕਟਰ ਦੀ ਭੂਮਿਕਾ 'ਚ ਫਿੱਟ ਕਰ ਦਿੱਤਾ। ਕੋਈ ਸਮਾਂ ਸੀ ਜਦੋਂ ਲੋਕ ਉਨ੍ਹਾਂ ਦੁਆਰਾ ਬੋਲੇ ਗਏ ਡਾਇਲੌਗ ਦੀ ਨਕਲ ਕਰਦੇ ਸਨ। ਇਸੇ ਤਰ੍ਹਾਂ, ਉਨ੍ਹਾਂ 'ਚ ਉਦੈ ਸ਼ੈੱਟੀ ਦੀ ਭੂਮਿਕਾ ਵੀ ਨਿਭਾਈ ਜੋ ਉਸ ਦੀ ਕਾਮਿਕ ਸ਼ੈਲੀ ਦੀ ਸ਼੍ਰੇਣੀ ਨੂੰ ਦਰਸਾਉਂਦੀ ਹੈ। ਟੈਕਸੀ ਨੰਬਰ 9211, ਸ਼ਾਗਿਰਦ, ਛੱਪਨ 'ਚ ਨਾਨਾ ਪਾਟੇਕਰ ਦੀ ਅਦਾਕਾਰੀ ਹੁਣ ਤੱਕ ਲਾਜਵਾਬ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ ਟੀਮ ਨੂੰ ਦਿੱਤੇ ਤੋਹਫ਼ੇ, ਦਿਲ-ਲੂਮੀਨਾਟੀ ਟੂਰ ਦੀ ਸਫ਼ਲਤਾ ਨੂੰ ਕੀਤਾ ਸੈਲੀਬ੍ਰੇਟ
ਭਾਰਤੀ ਖੇਤਰੀ ਫੌਜ 'ਚ ਬਤੌਰ ਕੈਪਟਨ ਹੋਏ ਸ਼ਾਮਲ
ਨਾਨਾ ਪਾਟੇਕਰ ਨੇ 2016 'ਚ ਇੱਕ ਮਰਾਠੀ ਫਿਲਮ ਨਟਸਮਰਾਟ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਇਹ ਇੱਕ ਕਲਾਸਿਕ ਫਿਲਮ ਹੈ। ਵਿਕਰਮ ਗੋਖਲੇ ਅਤੇ ਮੇਧਾ ਮਾਂਜੇਕਰ ਵਰਗੇ ਮਰਾਠੀ ਦਿੱਗਜ ਕਲਾਕਾਰਾਂ ਵਾਲੀ ਇਸ ਫਿਲਮ 'ਚ ਨਾਨਾ ਪਾਟੇਕਰ ਨੇ ਪਰਿਵਾਰ, ਪਤਨੀ ਅਤੇ ਬੱਚਿਆਂ ਨਾਲ ਘਿਰੇ ਇੱਕ ਸੇਵਾਮੁਕਤ ਵਿਅਕਤੀ ਦੀ ਭੂਮਿਕਾ ਨਿਭਾਈ ਹੈ।
ਨਾਨਾ ਪਾਟੇਕਰ ਵੀ 1990 'ਚ ਭਾਰਤੀ ਖੇਤਰੀ ਫੌਜ 'ਚ ਬਤੌਰ ਕੈਪਟਨ ਸ਼ਾਮਲ ਹੋਏ ਸਨ। ਉਨ੍ਹਾਂ ਨੇ ਆਪਣੀ ਫਿਲਮ 'ਪ੍ਰਹਾਰ-ਦਿ ਫਾਈਨਲ ਅਟੈਕ' 'ਚ ਮੇਜਰ ਦੀ ਭੂਮਿਕਾ ਲਈ ਤਿੰਨ ਸਾਲਾਂ ਦੀ ਫੌਜ ਦੀ ਸਿਖਲਾਈ ਵੀ ਲਈ। ਉਸ ਸਮੇਂ ਉਸ ਨੇ ਜਨਰਲ ਵੀ.ਕੇ. ਸਿੰਘ ਨਾਲ ਮਿਲ ਕੇ ਕੰਮ ਕੀਤਾ।
ਇਹ ਖ਼ਬਰ ਵੀ ਪੜ੍ਹੋ - ਉਰਮਿਲਾ ਕਾਰ ਹਾਦਸੇ ਮਾਮਲੇ 'ਚ ਨਵਾਂ ਮੋੜ, ਖੁੱਲ੍ਹ ਗਿਆ ਭੇਤ
ਕਾਰਗਿਲ ਯੁੱਧ ਦੌਰਾਨ ਅਦਾਕਾਰੀ ਕਰੀਅਰ ਕਰ ਦਿੱਤਾ ਸੀ ਬੰਦ
1999 'ਚ ਕਾਰਗਿਲ ਯੁੱਧ ਦੌਰਾਨ ਉਨ੍ਹਾਂ ਨੇ ਆਪਣਾ ਅਦਾਕਾਰੀ ਕਰੀਅਰ ਬੰਦ ਕਰ ਦਿੱਤਾ ਅਤੇ ਮਰਾਠਾ ਲਾਈਟ ਇਨਫੈਂਟਰੀ ਰੈਜੀਮੈਂਟ 'ਚ ਯੋਗਦਾਨ ਪਾਇਆ। ਹਾਲ ਹੀ 'ਚ ਨਾਨਾ ਪਾਟੇਕਰ ਦੀ ਫਿਲਮ 'ਵਨਵਾਸ' ਰਿਲੀਜ਼ ਹੋਈ ਹੈ। ਇਸ ਫਿਲਮ ਦਾ ਨਿਰਦੇਸ਼ਨ ਗਦਰ ਫੇਮ ਅਨਿਲ ਸ਼ਰਮਾ ਨੇ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦੂਜੀ ਵਾਰ ਮਾਂ ਬਣਨ ਵਾਲੀ ਹੈ ਇਹ ਮਸ਼ਹੂਰ ਅਦਾਕਾਰਾ?
NEXT STORY