ਪਾਲੀਵੁੱਡ ਡੈਸਕ- ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ। 'ਲੌਂਗ ਲਾਚੀ' ਵਰਗੇ ਸੁਪਰਹਿੱਟ ਪੰਜਾਬੀ ਗੀਤਾਂ ਦੇ ਗੀਤਕਾਰ ਹਰਮਨਜੀਤ ਸਿੰਘ ਖਿਆਲਾ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ। ਹਰਮਨਜੀਤ ਨੇ ‘ਰਾਣੀ ਤੱਤ’ ਨਾਂ ਦੀ ਕਿਤਾਬ ਵੀ ਲਿਖੀ ਹੈ ਅਤੇ ਰਾਸ਼ਟਰੀ ਪੁਰਸਕਾਰ ਵੀ ਹਾਸਲ ਕੀਤਾ ਹੈ। ਗੀਤਕਾਰ ਨੇ ਧਮਕੀਆਂ ਮਿਲਣ ਅਤੇ ਫਿਰੌਤੀ ਮੰਗਣ ਤੋਂ ਬਾਅਦ ਪੁਲਸ ਕੋਲ ਐੱਫਆਈਆਰ ਦਰਜ ਕਰਵਾਈ ਹੈ, ਜਿਸ ਤੋਂ ਬਾਅਦ ਇੱਕ ਸਕੂਲ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਸਿਨੇਮਾ ਜਗਤ 'ਚ ਸੋਗ ਦੀ ਲਹਿਰ, ਮਸ਼ਹੂਰ ਡਾਇਰੈਕਟਰ ਦਾ ਹੋਇਆ ਦਿਹਾਂਤ
ਹਰਮਨਜੀਤ ਸਿੰਘ ਖਿਆਲਾ ਨੇ ਮਾਨਸਾ ਸਦਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਮਾਨਸਾ ਦੇ ਡੀਐੱਸਪੀ ਬੂਟਾ ਸਿੰਘ ਗਿੱਲ ਨੇ ਮੀਡੀਆ ਨੂੰ ਦੱਸਿਆ, ‘ਪੁਲਸ ਨੂੰ ਗੀਤਕਾਰ ਹਰਮਨਜੀਤ ਸਿੰਘ ਦੀ ਸ਼ਿਕਾਇਤ ਮਿਲੀ ਸੀ। ਉਨ੍ਹਾਂ ਨੂੰ ਇੱਕ ਧਮਕੀ ਭਰਿਆ ਪੱਤਰ ਮਿਲਿਆ ਜਿਸ ਵਿੱਚ 5 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਫਿਰੌਤੀ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਅਰਜੁਨ ਕਪੂਰ ਦੇ ਸਿੰਗਲ ਵਾਲੇ ਬਿਆਨ 'ਤੇ ਜਾਣੋ ਕੀ ਬੋਲੀ ਮਲਾਇਕ ਅਰੋੜਾ?
ਬੂਟਾ ਸਿੰਘ ਗਿੱਲ ਨੇ ਅੱਗੇ ਕਿਹਾ, 'ਮਾਨਸਾ ਦੀ ਸਦਰ ਪੁਲਸ ਨੇ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰਕੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਇੱਕ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ-ਸੰਧਿਆ ਥੀਏਟਰ ਮਾਮਲੇ 'ਚ ਅੱਲੂ ਅਰਜੁਨ ਦਾ ਵੱਡਾ ਐਲਾਨ, ਦਿੱਤੀ ਜਾਵੇਗੀ ਕਰੋੜਾਂ ਦੀ ਵਿੱਤੀ ਸਹਾਇਤਾ
‘ਆਰ ਨਾਨਕ ਪਾਰ ਨਾਨਕ’ ਦੇ ਬੋਲ ਹਰਮਨਜੀਤ ਨੇ ਲਿਖੇ
ਗੀਤਕਾਰ ਹਰਮਨਜੀਤ ਸਿੰਘ ਖਿਆਲਾ ਵੀ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੂ ਵਿੱਚ ਅਧਿਆਪਕ ਵਜੋਂ ਤਾਇਨਾਤ ਹਨ। ਉਨ੍ਹਾਂ ਦੇ ਲਿਖੇ ਜ਼ਿਆਦਾਤਰ ਗੀਤ ਗਾਇਕ ਦਿਲਜੀਤ ਦੁਸਾਂਝ ਨੇ ਹੀ ਗਾਏ ਹਨ। ਹਰਮਨਜੀਤ ਨੇ ਕਈ ਪੰਜਾਬੀ ਫਿਲਮਾਂ ਲਈ ਗੀਤ ਵੀ ਲਿਖੇ ਹਨ। ਦਿਲਜੀਤ ਦੇ ਗੀਤ ‘ਆਰ ਨਾਨਕ ਪਾਰ ਨਾਨਕ’ ਦੇ ਬੋਲ ਵੀ ਹਰਮਨਜੀਤ ਸਿੰਘ ਖਿਆਲਾ ਨੇ ਹੀ ਲਿਖੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰਾਤੋ-ਰਾਤ Delete ਹੋਇਆ ਪੁਸ਼ਪਾ 2 ਦਾ ਇਹ ਮਸ਼ਹੂਰ ਗੀਤ
NEXT STORY