ਮੁੰਬਈ (ਬਿਊਰੋ)- ਫ਼ਿਲਮ ਇੰਡਸਟਰੀ ਦੇ ਭਾਈਜਾਨ ਅਤੇ ਸੁਪਰਸਟਾਰ ਸਲਮਾਨ ਖ਼ਾਨ ਨੂੰ ਇਕ ਵਾਰ ਫਿਰ ਧਮਕੀ ਮਿਲੀ ਹੈ। ਇਹ ਧਮਕੀ ਹੋਰ ਕਿਸੇ ਨੇ ਨਹੀਂ, ਸਗੋਂ ਲਾਰੈਂਸ ਬਿਸ਼ਨੋਈ ਦੇ ਭਰਾ ਨੇ ਦਿੱਤੀ ਹੈ। ਲਾਰੈਂਸ ਦੇ ਭਰਾ ਨੇ ਸਲਮਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਛੇਤੀ ਮੁਆਫੀ ਮੰਗ ਲੈਣ, ਨਹੀਂ ਤਾਂ ਉਨ੍ਹਾਂ ਦਾ ਅੰਜਾਮ ਚੰਗਾ ਨਹੀਂ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ - ਸਲਮਾਨ ਖ਼ਾਨ ਦਾ ਵੱਡਾ ਕਦਮ, ਕਲੇਸ਼ ਤੋਂ ਬਚਣ ਲਈ ਰੱਖੀ ਚੈੱਕਬੁੱਕ
ਲਾਰੈਂਸ ਦੇ ਭਰਾ ਰਮੇਸ਼ ਬਿਸ਼ਨੋਈ ਨੇ ਸਲਮਾਨ ਨੂੰ ਧਮਕੀ ਦਿੰਦੇ ਹੋਏ ਕਿਹਾ ਹੈ ਕਿ ਉਹ ਜਿੰਨੀ ਛੇਤੀ ਮੁਆਫੀ ਮੰਗ ਲੈਣਗੇ, ਓਨਾ ਹੀ ਚੰਗਾ ਹੋਵੇਗਾ। ਇਕ ਮੀਡੀਆ ਚੈਨਲ ਨੂੰ ਦਿੱਤੀ ਇੰਟਰਵਿਊ 'ਚ ਰਮੇਸ਼ ਬਿਸ਼ਨੋਈ ਨੇ ਸਪੱਸ਼ਟ ਕਿਹਾ ਹੈ ਕਿ ਜੇਕਰ ਸਲਮਾਨ ਨੇ ਮੁਆਫੀ ਨਾ ਮੰਗੀ ਤਾਂ ਅੰਜਾਮ ਬਹੁਤ ਬੁਰਾ ਹੋਵੇਗਾ। ਰੂਹ ਕੰਬ ਜਾਵੇਗੀ। ਉਨ੍ਹਾਂ ਕਿਹਾ ਕਿ ਸਲਮਾਨ ਖਾਨ ਨੇ ਜਿਸ ਕਾਲੇ ਹਿਰਨ ਦਾ ਸ਼ਿਕਾਰ ਕੀਤਾ ਹੈ, ਉਸ ਨੂੰ ਸਾਡਾ ਸਮਾਜ ਭਗਵਾਨ ਵਾਂਗ ਮੰਨਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
45 ਸਾਲ ਦੀ ਉਮਰ 'ਚ ਵੀ ਜਵਾਨ ਹੈ ਇਹ ਹਸੀਨਾ, ਹੁਣ ਪੰਜਾਬੀ ਸਿਨੇਮਾ 'ਚ ਕਰੇਗੀ ਕਮਬੈਕ
NEXT STORY