ਮੁੰਬਈ (ਬਿਊਰੋ)– ਰਣਬੀਰ ਕਪੂਰ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਤੂ ਝੂਠੀ ਮੈਂ ਮੱਕਾਰ’ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਨੇ ਪਹਿਲੇ ਦਿਨ ਚੰਗੀ ਕਮਾਈ ਕੀਤੀ ਹੈ।
ਫ਼ਿਲਮ ਦੀ ਬੁੱਧਵਾਰ ਯਾਨੀ ਹੋਲੀ ਵਾਲੇ ਦਿਨ ਦੀ ਕਮਾਈ 15.73 ਕਰੋੜ ਰੁਪਏ ਰਹੀ, ਜੋ ਹਾਲ ਹੀ ’ਚ ਰਿਲੀਜ਼ ਹੋਈਆਂ ਬਾਲੀਵੁੱਡ ਫ਼ਿਲਮਾਂ ‘ਸ਼ਹਿਜ਼ਾਦਾ’ ਤੇ ‘ਸੈਲਫੀ’ ਨਾਲੋਂ ਬੇਹੱਦ ਜ਼ਿਆਦਾ ਹੈ।
ਇਹ ਖ਼ਬਰ ਵੀ ਪੜ੍ਹੋ : ਮੌਤ ਤੋਂ ਕੁਝ ਘੰਟੇ ਪਹਿਲਾਂ ਹੋਲੀ ਖੇਡ ਰਹੇ ਸਨ ਸਤੀਸ਼ ਕੌਸ਼ਿਕ, ਆਖਰੀ ਪੋਸਟ ਦੇਖ ਨਮ ਹੋਈਆਂ ਅੱਖਾਂ
ਦੱਸ ਦੇਈਏ ਕਿ ਫ਼ਿਲਮ ਦਾ ਬਜਟ 70 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਉਸ ਹਿਸਾਬ ਨਾਲ ਲੱਗਦਾ ਹੈ ਕਿ ਇਹ ਫ਼ਿਲਮ ਹਿੱਟ ਸਾਬਿਤ ਹੋ ਸਕਦੀ ਹੈ।
ਫ਼ਿਲਮ ਨੂੰ ਸਮੀਖਿਅਕਾਂ ਦੇ ਨਾਲ-ਨਾਲ ਦਰਸ਼ਕਾਂ ਵਲੋਂ ਵੀ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ, ਜੋ ਫ਼ਿਲਮ ਦੀ ਸਫਲਤਾ ’ਚ ਵੱਡਾ ਯੋਗਦਾਨ ਦੇ ਸਕਦੇ ਹਨ।

ਰਣਬੀਰ ਕਪੂਰ ਤੇ ਸ਼ਰਧਾ ਕਪੂਰ ਦੀ ਇਕੱਠਿਆਂ ਇਹ ਪਹਿਲੀ ਫ਼ਿਲਮ ਹੈ। ਇਸ ਫ਼ਿਲਮ ਨੂੰ ਲਵ ਰੰਜਨ ਨੇ ਡਾਇਰੈਕਟ ਕੀਤਾ ਹੈ, ਜੋ ਇਸ ਤੋਂ ਪਹਿਲਾਂ ‘ਪਿਆਰ ਕਾ ਪੰਚਨਾਮਾ’, ‘ਪਿਆਰ ਕਾ ਪੰਚਨਾਮਾ 2’ ਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ਵਰਗੀਆਂ ਫ਼ਿਲਮਾਂ ਡਾਇਰੈਕਟ ਕਰ ਚੁੱਕੇ ਹਨ।
ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਮੌਤ ਤੋਂ ਕੁਝ ਘੰਟੇ ਪਹਿਲਾਂ ਹੋਲੀ ਖੇਡ ਰਹੇ ਸਨ ਸਤੀਸ਼ ਕੌਸ਼ਿਕ, ਆਖਰੀ ਪੋਸਟ ਦੇਖ ਨਮ ਹੋਈਆਂ ਅੱਖਾਂ
NEXT STORY