ਮੁੰਬਈ- ਅਦਾਕਾਰਾ ਮਲਿਕਾ ਦੁਆ ਦੀ ਮਾਂ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ। ਛੀਨਾ ਦੁਆ ਨੇ 56 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਿਆ। ਤੁਹਾਨੂੰ ਦੱਸ ਦੇਈਏ ਕਿ ਮਲਿਕਾ ਦੂਆ ਦੇ ਪਿਤਾ ਸੀਨੀਅਰ ਪੱਤਰਕਾਰ ਵਿਨੋਦ ਦੂਆ ਨੇ ਸੋਸ਼ਲ ਮੀਡੀਆ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਛੀਨਾ ਦੂਆ ਦਾ ਅਸਲ ਨਾਮ ਪਦਮਾਵਤੀ ਦੂਆ ਸੀ। ਛੀਨਾ ਇਕ ਡਾਕਟਰ, ਗਾਇਕਾ ਅਤੇ ਵਲੋਗਰ ਵੀ ਸੀ।
ਇਸ ਖ਼ਬਰ ਨੂੰ ਸੁਣਨ ਤੋਂ ਬਾਅਦ ਲੋਕ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦੇ ਰਹੇ ਹਨ। ਛੀਨਾ ਅਤੇ ਵਿਨੋਦ ਦੂਆ ਮਈ ਵਿੱਚ ਹੀ ਕੋਰੋਨਾ ਲਾਗ ਵਿੱਚ ਸਨ, ਜਿਸ ਤੋਂ ਬਾਅਦ ਦੋਵਾਂ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦਿਨ ਤੋਂ, ਵਿਨੋਦ ਦੂਆ ਲਗਾਤਾਰ ਆਪਣੀ ਅਤੇ ਛੀਨਾ ਦੀ ਸਿਹਤ ਸੰਬੰਧੀ ਅਪਡੇਟਾਂ ਸੋਸ਼ਲ ਮੀਡੀਆ ‘ਤੇ ਸਾਂਝੇ ਕਰ ਰਹੇ ਸਨ। ਇਸ ਦੇ ਨਾਲ ਹੀ, ਮਲਿਕਾ ਨੇ ਵੀ ਲੋਕਾਂ ਨੂੰ ਆਪਣੇ ਮਾਪਿਆਂ ਲਈ ਅਰਦਾਸ ਕਰਨ ਦੀ ਬੇਨਤੀ ਕੀਤੀ ਸੀ ਸਭ ਤੋਂ ਪਹਿਲਾਂ, ਮਲਿਕਾ ਦੂਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੋਂ ਪਿਤਾ ਵਿਨੋਦ ਦੂਆ ਦੇ ਇਨਫੈਕਸ਼ਨ ਦੀ ਜਾਣਕਾਰੀ ਦਿੱਤੀ ਸੀ ।
ਸੋਨੂੰ ਸੂਦ ਦੀ ਨਵੀਂ ਪਹਿਲ, ਹੁਣ IAS ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਦੇਣਗੇ ਮੁਫ਼ਤ ਕੋਚਿੰਗ
NEXT STORY