ਮੁੰਬਈ- ਜੀ5 ਨੇ ਮਚ-ਅਵੇਟਿਡ ਫਿਲਮ ‘ਕਾਸਟੋ’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ। 1990 ਦੇ ਦਹਾਕੇ ਦੇ ਗੋਆ ਦੀ ਸੱਚੇ ਤੇ ਕੌੜੇ ਪਿਛੋਕੜ ’ਤੇ ਆਧਾਰਿਤ ਇਹ ਫਿਲਮ ਅਜਿਹੇ ਕਸਟਮਸ ਆਫਿਸਰ ਦੀ ਕਹਾਣੀ ਹੈ, ਜੋ ਸਮਗਲਿੰਗ, ਭ੍ਰਿਸ਼ਟਾਚਾਰ ਤੇ ਡਰ ’ਤੇ ਬਣੇ ਸਾਮਰਾਜ ਖਿਲਾਫ ਖੜ੍ਹਾ ਹੁੰਦਾ ਹੈ।
ਫਿਲਮ ਵਿਚ ਨਵਾਜ਼ੁਦੀਨ ਸਿੱਦੀਕੀ ‘ਕਾਸਟੋ ਫਰਨਾਂਡੀਜ਼’ ਦਾ ਦਮਦਾਰ ਕਿਰਦਾਰ ਨਿਭਾ ਰਹੇ ਹਨ, ਜੋ ਤੇਜ਼-ਤਰਾਰ ਤੇ ਅਨੋਖੇ ਤਰੀਕੇ ਨਾਲ ਕੰਮ ਕਰਨ ਵਾਲਾ ਅਧਿਕਾਰੀ ਹੈ, ਜਿਸ ਦੇ ਨਿਆਂ ਦੀ ਜ਼ਿੱਦ ਅੰਡਰਵਰਲਡ ਹੀ ਨਹੀਂ ਸਗੋਂ ਪੂਰੇ ਸਿਸਟਮ ਨਾਲ ਟੱਕਰ ਲੈਂਦੀ ਹੈ। ਫਿਲਮ ਦਾ ਨਿਰਦੇਸ਼ਨ ਡੈਬਿਊਟੈਂਟ ਸੇਜਲ ਸ਼ਾਹ ਕਰ ਰਹੀ ਹੈ। ਫਿਲਮ ਵਿਚ ਪ੍ਰਿਆ ਬਾਪਟ, ਕਿਸ਼ੋਰ ਕੁਮਾਰ ਜੀ, ਗਗਨ ਦੇਵ ਰਿਆਰ ਤੇ ਹੁਸੈਨ ਦਲਾਲ ਨਜ਼ਰ ਆਉਣਗੇ। ਫਿਲਮ ਪਹਿਲੀ ਮਈ ਨੂੰ ਜੀ5 ’ਤੇ ਪ੍ਰੀਮੀਅਰ ਹੋਵੇਗੀ। ਪ੍ਰੋਡਿਊਸਰ ਵਿਨੋਦ ਭਾਨੂਸ਼ਾਲੀ ਨੇ ਕਿਹਾ, ‘‘ਸਾਨੂੰ ਹਮੇਸ਼ਾ ਅਜਿਹੀ ਅਨਕਹੀ ਕਹਾਣੀਆਂ ਪੇਸ਼ ਕਰਨਾ ਪਸੰਦ ਹੈ, ਜੋ ਰੋਚਕ ਤੇ ਅਨੋਖੀਆਂ ਹੁੰਦੀਆਂ ਹਨ ਤੇ ‘ਕਾਸਟੋ’ ਇਸ ਦੀ ਇਕ ਚੰਗੀ ਉਦਾਹਰਣ ਹੈ।
'ਕੁਝ ਤਾਂ ਗੜਬੜ ਹੈ...', CID ਦੇ ACP ਪ੍ਰਦੁਮਨ ਨੇ ਸਾਂਝੀ ਕੀਤੀ ਅਜਿਹੀ ਪੋਸਟ ਕਿ ਲੋਕਾਂ 'ਚ ਮਚੀ ਹਲਚਲ
NEXT STORY