ਮੁੰਬਈ- ਰਿਐਲਿਟੀ ਸ਼ੋਅ ਸਮਾਰਟ ਜੋੜੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਫਰਵਰੀ 'ਚ ਸ਼ੁਰੂ ਹੋਏ ਇਸ ਸ਼ੋਅ 'ਚ ਨਵੀਂ ਵਿਆਹੀ ਜੋੜੀ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ, ਗੌਰਵ ਤਨੇਜਾ ਅਤੇ ਰਿਤੂ ਤਨੇਜਾ, ਅਰਜੁਨ ਬਿਜਲਾਨੀ-ਨੇਹਾ ਬਿਜਲਾਨੀ, ਐਸ਼ਵਰਿਆ ਸ਼ਰਮਾ-ਨੀਲ ਭੱਟ, ਭਾਗਿਆ ਸ਼੍ਰੀ-ਹਿਮਾਲਯ ਦਾਸਾਨੀ, ਨਤਾਲਿਆ ਇਲੀਨਾ-ਰਾਹੁਲ ਮਹਾਜਨ, ਅੰਕਿਤ ਤਿਵਾੜੀ-ਪਲੱਵੀ ਸ਼ੁਕਲਾ, ਕ੍ਰਿਕਟਰ ਕ੍ਰਿਸ ਸ਼੍ਰੀਕਾਂਤ ਅਤੇ ਵਿਦਿਆ ਸ਼੍ਰੀਕਾਂਤ ਵਰਗੇ ਰਿਅਲ ਲਾਈਫ ਜੋੜੀਆਂ ਬਤੌਰ ਮੁਕਾਬਲੇਬਾਜ਼ ਨਜ਼ਰ ਆਈਆਂ।
ਉਧਰ ਹੁਣ 'ਸਮਾਰਟ ਜੋੜੀ' ਨੂੰ ਆਪਣਾ ਜੇਤੂ ਮਿਲ ਗਿਆ ਹੈ। ਇਸ ਸ਼ੋਅ ਨੂੰ ਟੀ.ਵੀ. ਦੀ ਪ੍ਰਸਿੱਧ ਜੋੜੀ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੇ ਆਪਣੇ ਨਾਂ ਕੀਤਾ ਹੈ। ਟਰਾਫੀ ਤੋਂ ਇਲਾਵਾ ਜੇਤੂਆਂ ਨੂੰ 25 ਲੱਖ ਰੁਪਏ ਮਿਲੇ। ਸ਼ੋਅ ਦੀ ਸ਼ੁਰੂਆਤ ਤੋਂ ਸਭ ਤੋਂ ਮਜ਼ਬੂਤ ਰਹੇ ਇਸ ਜੋੜੇ ਨੇ ਫਿਨਾਲੇ 'ਚ ਬਲਰਾਜ ਅਤੇ ਦੀਪਤੀ ਨੂੰ ਹਰਾਇਆ। ਅਰਜੁਨ ਬਿਜਲਾਨੀ ਅਤੇ ਨੇਹਾ ਸੁਵਾਮੀ ਤੀਜੇ ਸਥਾਨ 'ਤੇ ਹਨ।
ਟਰਾਫੀ ਜਿੱਤਣ ਨੂੰ ਲੈ ਕੇ ਅੰਕਿਤਾ ਲੋਖੰਡੇ ਨੇ ਕਿਹਾ-'ਮੈਂ ਸਮਾਰਟ ਜੋੜੀ ਦਾ ਖਿਤਾਬ ਜਿੱਤ ਕੇ ਬਹੁਤ ਖੁਸ਼ ਹਾਂ। ਇਹ ਖੁਸ਼ੀ ਅਤੇ ਘਬਰਾਹਟ ਦੋਵੇਂ ਫੀਲੀਂਗਸ ਹਨ। ਇਹ ਮੇਰੇ ਬੈਟਰ ਹਾਫ ਵਿੱਕੀ ਦੀ ਮਦਦ ਤੋਂ ਬਿਨਾਂ ਸਭੰਵ ਨਹੀਂ ਹੋ ਪਾਉਂਦਾ। ਅਸੀਂ ਇਕ ਸੀ ਅਤੇ ਅਸੀਂ ਇਕੱਠੇ ਖੇਡੇ। ਸਾਨੂੰ ਟਰਾਫੀ ਜਿੱਤਣ ਦੀ ਲੋੜ ਸੀ ਕਿਉਂਕਿ ਇਹ ਇਕ ਗਠਬੰਧਨ ਹੈ ਜੋ ਸਾਡੇ ਰਿਸ਼ਤੇ 'ਚ ਬਹੁਤ ਜ਼ਰੂਰੀ ਹੈ। ਇਸ ਨੇ ਸਾਡੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾਇਆ। ਇਹ 4 ਮਹੀਨੇ ਦੀ ਸਭ ਤੋਂ ਚੰਗੀ ਵਰ੍ਹੇਗੰਢ ਸੀ ਜਿਸ ਨੂੰ ਅਸੀਂ ਇਕ-ਦੂਜੇ ਨੂੰ ਤੋਹਫ਼ੇ 'ਚ ਦੇ ਸਕਦੇ ਸੀ। ਸਾਡਾ ਪਰਿਵਾਰ ਬਹੁਤ ਖੁਸ਼ ਹੈ ਅਤੇ ਇਸ ਜਿੱਤ ਨੂੰ ਅਸੀਂ ਪੂਰੀ ਖੁਸ਼ੀ ਨਾਲ ਮਨਾਵਾਂਗੇ।
ਉਧਰ ਵਿੱਕੀ ਜੈਨ ਨੇ ਆਪਣੀ ਜਿੱਤ ਨੂੰ ਲੈ ਕੇ ਕਿਹਾ-'ਸਮਾਰਟ ਜੋੜੀ ਆਪਣੇ ਆਪ 'ਚ ਇਕ ਐਡਵੈਂਚਰ ਜਰਨੀ ਰਹੀ ਹੈ। ਮੈਂ ਦੇਖ ਸਕਦਾ ਹਾਂ ਕਿ ਅਸੀਂ ਇਕ ਜੋੜੇ ਦੇ ਰੂਪ 'ਚ ਕਿੰਨੇ ਅੱਗੇ ਵੱਧ ਚੁੱਕੇ ਹਾਂ। ਅਸੀਂ ਇਕ-ਦੂਜੇ ਨੂੰ ਲੈ ਕੇ ਬਹੁਤ ਕੁਝ ਸਿੱਖਿਆ ਹੈ। ਸਾਡੀ ਇਸ ਜਰਨੀ ਲਈ ਸਮਾਰਟ ਜੋੜੀ ਦਾ ਧੰਨਵਾਦ। ਇਹ ਬਹੁਤ ਅਦਭੁੱਤ ਹੈ।
ਸਾਡੇ ਪ੍ਰਸ਼ੰਸਕਾਂ ਨੇ ਆਪਣੇ ਅਟੁੱਟ ਪਿਆਰ ਅਤੇ ਸਮਰਥਨ ਦੇ ਨਾਲ ਸਾਡੀ ਕਿੰਨੀ ਮਦਦ ਕੀਤੀ ਹੈ। ਮੇਰੇ ਅਤੇ ਅੰਕਿਤਾ ਲਈ, ਇਹ ਰੋਮਾਂਸ ਦੀ ਜਿੱਤ ਰਹੀ ਹੈ ਅਤੇ ਇਸ ਸ਼ੋਅ ਨਾਲ ਅਸੀਂ ਜੋ ਸਬਕ ਸਿੱਖਿਆ ਹੈ, ਉਹ ਸਾਨੂੰ ਇਕ ਲੰਬੇ ਅਤੇ ਖੁਸ਼ਹਾਲ ਰਸਤੇ 'ਤੇ ਲਿਜਾਵੇਗਾ। ਇਸ ਲਈ ਇਸ ਟਰਾਫੀ ਨੂੰ ਜਿੱਤਣਾ ਸਾਡੇ ਰਿਸ਼ਤੇ ਦੀ ਅਹਮੀਅਤ ਨੂੰ ਹੋਰ ਵਧਾਉਂਦਾ ਹੈ। ਨਾਲ ਹੀ ਸਾਡੀ ਚਾਰ ਮਹੀਨੇ ਦੀ ਵਰ੍ਹੇਗੰਢ ਦੇ ਮੌਕੇ 'ਤੇ ਅੰਕਿਤਾ ਲਈ ਇਹ ਮੇਰਾ ਛੋਟਾ ਜਿਹਾ ਤੋਹਫ਼ਾ ਹੈ'।
ਕੌਣ ਸੀ ਟੁਪਾਕ, ਜਿਹੜਾ ਬਣਿਆ ਮੂਸੇ ਵਾਲਾ ਦਾ ਆਈਡਲ, ਦੋਵਾਂ ਦੀ ਜ਼ਿੰਦਗੀ ਤੇ ਮੌਤ ’ਚ ਕੀ ਸਮਾਨਤਾ?
NEXT STORY