ਮੁੰਬਈ - ਸਾਲ 2018 'ਚ ਬਾਲੀਵੁੱਡ ਦੀ ਕੁਈਨ ਵਜੋਂ ਜਾਣੀ ਜਾਂਦੀ ਸ਼੍ਰੀਦੇਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ। ਦੋ ਬੱਚਿਆਂ ਦੇ ਪਿਤਾ ਹੋਣ ਦੇ ਨਾਤੇ ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਵਿਆਹ ਕੀਤਾ ਅਤੇ ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਵੀ ਹਨ, ਜਾਨ੍ਹਵੀ ਕਪੂਰ ਅਤੇ ਖੁਸ਼ੀ ਕਪੂਰ। ਹੁਣ ਅਦਾਕਾਰ ਨੇ ਇਕ ਇੰਟਰਵਿਊ ’ਚ ਗੱਲ ਕੀਤੀ ਕਿ ਨਿਰਦੇਸ਼ਕ ਨੇ ਦੂਜੀ ਵਾਰ ਵਿਆਹ ਕਿਉਂ ਕੀਤਾ ਅਤੇ ਸ਼੍ਰੀਦੇਵੀ ਅੱਜ ਵੀ ਉਨ੍ਹਾਂ ਲਈ ਕੀ ਮਹੱਤਵ ਰੱਖਦੀ ਹੈ।
ਪੜ੍ਹੋ ਇਹ ਵੀ ਖਬਰ :- ਸਿਹਤ ਲਈ ਵਰਦਾਨ ਹੈ ਕਲੌਂਜੀ, ਜਾਣ ਲਓ ਇਸ ਦੇ ਹੈਰਾਨੀਜਨਕ ਫਾਇਦੇ
ਸ਼੍ਰੀਦੇਵੀ ਮੇਰੇ ਲਈ ਸਭਕੁਝ ਸੀ
ਬੋਨੀ ਕਪੂਰ ਨੇ ਸਾਲ 1996 'ਚ ਸ਼੍ਰੀਦੇਵੀ ਨਾਲ ਵਿਆਹ ਕੀਤਾ ਸੀ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ ਮੋਨਾ ਕਪੂਰ ਨਾਲ ਹੋਇਆ ਸੀ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ, ਅਰਜੁਨ ਕਪੂਰ ਅਤੇ ਅੰਸ਼ੁਲਾ ਕਪੂਰ। ਸ਼੍ਰੀਦੇਵੀ ਨਾਲ ਵਿਆਹ ਦੇ ਮੁੱਦੇ 'ਤੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਬੋਨੀ ਕਪੂਰ ਨੇ ਕਿਹਾ, 'ਸਾਨੂੰ ਕੋਈ ਵੱਖ ਨਹੀਂ ਕਰ ਸਕਦਾ। ਮੈਂ ਉਸਨੂੰ ਪਿਆਰ ਕਰਦਾ ਸੀ, ਕਰਦਾ ਹਾਂ ਤੇ ਅਤੇ ਹਮੇਸ਼ਾ ਕਰਦਾ ਰਹਾਂਗਾ। ਮੈਂ ਉਸ ਨਾਲ ਕਦੀ ਧੋਖਾ ਨਹੀਂ ਕੀਤਾ। ਜਿੰਨਾ ਚਿਰ ਉਹ ਮੇਰੇ ਨਾਲ ਸੀ, ਮੈਨੂੰ ਕਦੇ ਵੀ ਇਧਰ-ਉਧਰ ਨਹੀਂ ਦੇਖਣਾ ਪਿਆ। ਉਹ ਮੇਰੇ ਲਈ ਸਭ ਕੁਝ ਸੀ।
ਪੜ੍ਹੋ ਇਹ ਵੀ ਖਬਰ :- ਪੇਟ ਨੂੰ ਰੱਖਣਾ ਚਾਹੁੰਦੇ ਹੋ ਸਾਫ ਤਾਂ ਰਾਤ ਨੂੰ ਸੋਣ ਤੋਂ ਪਹਿਲਾਂ ਕਰੋ ਇਹ ਕੰਮ
ਸਮਝਣ ’ਚ ਬਹੁਤ ਸਮਾਂ ਲੱਗਦਾ ਹੈ- ਬੋਨੀ
ਬੋਨੀ ਕਪੂਰ ਨੇ ਅੱਗੇ ਕਿਹਾ, 'ਅੱਜ ਵੀ ਮੇਰੇ ਕੋਲ ਮਹਿਲਾ ਦੋਸਤ ਹੋ ਸਕਦੇ ਹਨ, ਮੈਂ ਆਪਣੇ ਆਲੇ ਦੁਆਲੇ ਦੀਆਂ ਔਰਤਾਂ ਵੱਲ ਆਕਰਸ਼ਿਤ ਹੋ ਸਕਦਾ ਹਾਂ ਪਰ ਜਿੱਥੋਂ ਤੱਕ ਸ਼੍ਰੀਦੇਵੀ ਦਾ ਸਵਾਲ ਹੈ, ਉਸ ਲਈ ਮੇਰਾ ਜਨੂੰਨ ਅਤੇ ਪਿਆਰ ਕਦੇ ਖਤਮ ਨਹੀਂ ਹੋਵੇਗਾ। ਸ਼੍ਰੀਦੇਵੀ ਦੇ ਜਾਣ ਤੋਂ ਬਾਅਦ ਵੀ ਉਹ ਹਮੇਸ਼ਾ ਮੇਰੇ ਨਾਲ ਰਹੇਗੀ।
ਪੜ੍ਹੋ ਇਹ ਵੀ ਖਬਰ :- ਸਵੇਰੇ ਉਠਦਿਆਂ ਹੀ ਦੁੱਧ ’ਚ ਮਿਲਾ ਕੇ ਪੀਓ ਇਹ ਚੀਜ਼, ਸਰੀਰ ਨੂੰ ਮਿਲਣਗੇ ਦੁੱਗਣੇ ਫਾਇਦੇ
ਸ਼੍ਰੀਦੇਵੀ ਦੇ ਪਿਆਰ ’ਚ ਇਸ ਤਰ੍ਹਾਂ ਪਾਗਲ ਸੀ ਬੋਨੀ?
ਬੋਨੀ ਨੇ ਦੱਸਿਆ ਕਿ ਜਦੋਂ ਮੈਂ ਸ਼੍ਰੀਦੇਵੀ ਨੂੰ ਪ੍ਰਪੋਜ਼ ਕੀਤਾ ਤਾਂ ਉਨ੍ਹਾਂ ਨੇ 6 ਮਹੀਨੇ ਤੱਕ ਉਨ੍ਹਾਂ ਨਾਲ ਗੱਲ ਨਹੀਂ ਕੀਤੀ। ਉਸ ਨੇ ਕਿਹਾ- ‘ਤੁਸੀਂ ਸ਼ਾਦੀਸ਼ੁਦਾ ਹੋ ਅਤੇ ਤੁਹਾਡੇ ਦੋ ਬੱਚੇ ਹਨ, ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਗੱਲ ਕਰ ਸਕਦੇ ਹੋ? ਪਰ ਮੈਂ ਕਿਹਾ ਜੋ ਮੇਰੇ ਦਿਲ ’ਚ ਸੀ ਅਤੇ ਕਿਸਮਤ ਨੇ ਮੇਰਾ ਸਾਥ ਦਿੱਤਾ।’
ਪੜ੍ਹੋ ਇਹ ਵੀ ਖਬਰ :- ਸਰੀਰ ’ਚ ਦਿਸ ਰਹੇ ਅਜਿਹੇ ਲੱਛਣਾਂ ਨੂੰ ਨਾ ਕਰੋ ਇਗਨੋਰ ! ਹੋ ਸਕਦੀ ਹੈ ਗੰਭੀਰ ਸਮੱਸਿਆ, ਜਾਣੋ ਇਸ ਦੇ ਉਪਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕ੍ਰਿਸਮਿਸ ਵਾਲੇ ਦਿਨ ਇਸ ਅਦਾਕਾਰਾ 'ਤੇ ਟੁੱਟਿਆ ਦੁੱਖਾਂ ਦਾ ਪਹਾੜ
NEXT STORY