ਮੁੰਬਈ - ਮਾਰਫਲਿਕਸ ਪਿਕਚਰਜ਼ ਸਿਧਾਰਥ ਆਨੰਦ ਤੇ ਮਮਤਾ ਆਨੰਦ, ਨੈੱਟਫਲਿਕਸ ਨਾਲ ਮਿਲ ਕੇ ਆਪਣੀ ਅਗਲੀ ਫਿਲਮ ‘ਜਿਊਲ ਥੀਫ-ਦਿ ਹੀਸਟ ਬਿਗਨਸ’ ਨੂੰ ਸੁਪਰਹਿੱਟ ਬਣਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੇ। ਹੁਣ ਤੱਕ ਜੋ ਮਾਹੌਲ ਬਣ ਚੁੱਕਿਆ ਹੈ, ਉਹ ਚਰਚਾ ਦਾ ਵਿਸ਼ਾ ਬਣ ਗਿਆ ਹੈ। ਫਰਵਰੀ ਵਿਚ ਰਿਲੀਜ਼ ਹੋਏ ਟੀਜ਼ਰ ਨੇ ਦਰਸ਼ਕਾਂ ਦੀ ਬੇਸਬਰੀ ਵਧਾ ਦਿੱਤੀ ਸੀ। ਇਸ ਤੋਂ ਬਾਅਦ ਫਿਲਮ ਦਾ ਗਾਣਾ ‘ਜਾਦੂ’ ਰਿਲੀਜ਼ ਹੋਇਆ, ਜਿਸ ਨੇ ਦੇਸ਼ ਭਰ ਦੇ ਮਿਊਜ਼ਿਕ ਚਾਰਟਸ ਵਿਚ ਟਾਪ ਕੀਤਾ।
25 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ‘ਜਿਊਲ ਥੀਫ’ 2025 ਦੀ ਸਭ ਤੋਂ ਮਚ-ਅਵੇਟਿਡ ਫਿਲਮਾਂ ’ਚੋਂ ਇਕ ਹੈ। ਵਜ੍ਹਾ ਹੈ ਇਸ ਦੀ ਦਮਦਾਰ ਸਟਾਰਕਾਸਟ : ਸੈਫ ਅਲੀ ਖਾਨ, ਜੈਦੀਪ ਅਹਿਲਾਵਤ, ਨਿਕਿਤਾ ਦੱਤਾ ਤੇ ਕੁਣਾਲ ਕਪੂਰ। ਨਾਲ ਹੀ ਮੇਕਰਸ ਦਾ ਵਾਅਦਾ ਹੈ ਕਿ ਫਿਲਮ ਓ.ਟੀ.ਟੀ. ’ਤੇ ਵੀ ਥੀਏਟਰ ਵਰਗਾ ਅਨੁਭਵ ਦੇਵੇਗੀ।
ਮੰਦਰ ਜਾਣ 'ਤੇ ਟ੍ਰੋਲ ਹੋਈ ਮੁਸਲਿਮ ਅਦਾਕਾਰਾ ਨੇ ਦਿੱਤਾ ਜਵਾਬ, 'ਸ਼ਿਵ ਮੇਰੇ ਲਈ...'
NEXT STORY