ਮੁੰਬਈ (ਬਿਊਰੋ)– ‘ਬਿੱਗ ਬੌਸ ਓ. ਟੀ. ਟੀ.’ ਫੇਮ ਉਰਫੀ ਜਾਵੇਦ ਇਕ ਵਾਰ ਮੁੜ ਫੋਟੋਗ੍ਰਾਫਰਾਂ ਦੇ ਕੈਮਰੇ ’ਚ ਕੈਦ ਹੋਈ।
ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਰਫੀ ਜਾਵੇਦ ਦਾ ਲੁੱਕ ਬੇਹੱਦ ਅਲੱਗ ਸੀ।
ਨਵੇਂ ਸਾਲ ਦੇ ਮੌਕੇ ’ਤੇ ਖ਼ੁਦ ਦੀ ਡਿਜ਼ਾਈਨ ਕੀਤੀ ਡਰੈੱਸ ਪਹਿਨੀ ਉਰਫੀ ਕਾਫੀ ਖ਼ੂਬਸੂਰਤ ਲੱਗ ਰਹੀ ਸੀ।
ਦੱਸ ਦੇਈਏ ਕਿ ਉਰਫੀ ਜਾਵੇਦ ਨੇ ਬਲੈਕ ਕਲਰ ਦਾ ਥਾਈ-ਹਾਈ ਸਲਿੱਟ ਗਾਊਨ ਪਹਿਨਿਆ ਸੀ।
ਉਰਫੀ ਜਾਵੇਦ ਨੇ ਆਪਣੇ ਗਾਊਨ ’ਚ ਇੰਨੇ ਕੱਟ ਲਗਾ ਦਿੱਤੇ ਕਿ ਪ੍ਰਸ਼ੰਸਕ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ।
ਉਰਫੀ ਦਾ ਇਹ ਲੁੱਕ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਉਥੇ ਕੁਝ ਯੂਜ਼ਰਸ ਨੇ ਉਰਫੀ ਜਾਵੇਦ ਨੂੰ ਉਸ ਦੀ ਇਸ ਲੁੱਕ ’ਤੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ।
ਇਕ ਯੂਜ਼ਰ ਨੇ ਲਿਖਿਆ, ‘ਭੈਣ ਘੱਟ ਤੋਂ ਘੱਟ ਸਰਦੀਆਂ ’ਚ ਤਾਂ ਖ਼ੁਦ ਨੂੰ ਢਕ ਲਓ।’
ਉਥੇ ਇਕ ਯੂਜ਼ਰ ਨੇ ਕਿਹਾ, ‘ਇਸ ਨੂੰ ਕੋਈ ਕੰਮ ਹੈ ਜਾਂ ਨਹੀਂ। ਰੋਜ਼ ਤਿਆਰ ਹੋ ਕੇ ਤਸਵੀਰਾਂ ਖਿੱਚਵਾਉਣ ਆ ਜਾਂਦੀ ਹੈ।’
ਦੱਸ ਦੇਈਏ ਕਿ ਉਰਫੀ ਜਦੋਂ ਵੀ ਤਸਵੀਰਾਂ ਪੋਸਟ ਕਰਦੀ ਹੈ ਤਾਂ ਯੂਜ਼ਰਸ ਉਸ ਨੂੰ ਟਰੋਲ ਕਰਦੇ ਹਨ। ਅਜਿਹੇ ’ਚ ‘ਬਿੱਗ ਬੌਸ’ ਫੇਮ ਉਰਫੀ ਜਾਵੇਦ ਉਨ੍ਹਾਂ ਯੂਜ਼ਰਸ ’ਤੇ ਬਿਲਕੁਲ ਵੀ ਧਿਆਨ ਨਹੀਂ ਦਿੰਦੀ ਹੈ ਤੇ ਹਰ ਵਾਰ ਅਲੱਗ ਹੀ ਤਰੀਕੇ ਦੀ ਡਰੈੱਸ ’ਚ ਨਜ਼ਰ ਆਉਂਦੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਾਕਸ ਆਫ਼ਿਸ 'ਤੇ ਇਸ ਹਾਲੀਵੁੱਡ ਫ਼ਿਲਮ ਨੇ ਰਚਿਆ ਇਤਿਹਾਸ, ਭਾਰਤ 'ਚ 200 ਕਰੋੜ ਕਮਾ ਬਣੀ ਸਭ ਤੋਂ ਵੱਡੀ ਫ਼ਿਲਮ
NEXT STORY