ਮੁੰਬਈ (ਬਿਊਰੋ)– ਯਸ਼ਰਾਜ ਫ਼ਿਲਮਜ਼ ਦੀ ਐਕਸ਼ਨ ਐਂਟਰਟੇਨਰ ‘ਸ਼ਮਸ਼ੇਰਾ’ ਸੁਪਰਸਟਾਰ ਰਣਬੀਰ ਕਪੂਰ ਤੇ ਵਾਣੀ ਕਪੂਰ ਸਟਾਰਰ 22 ਜੁਲਾਈ ਨੂੰ ਆਈਮੈਕਸ ’ਤੇ ਹਿੰਦੀ, ਤਾਮਿਲ ਤੇ ਤੇਲਗੂ ਭਾਸ਼ਾਵਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।
‘ਅਗਨੀਪਥ’ ਫੇਮ ਕਰਨ ਮਲਹੋਤਰਾ ਵਲੋਂ ਨਿਰਦੇਸ਼ਿਤ ਇਸ ਫ਼ਿਲਮ ਦਾ ਲੋਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਵਾਣੀ ਕਹਿੰਦੀ ਹੈ, ‘‘ਮੈਂ ‘ਸੋਨਾ’ ਦਾ ਕਿਰਦਾਰ ਨਿਭਾਅ ਰਹੀ ਹਾਂ, ਜੋ 1800 ਦੇ ਦਹਾਕੇ ’ਚ ਭਾਰਤ ਦੀ ਸਭ ਤੋਂ ਵੱਧ ਘੁੰਮਣ ਵਾਲੀ ਕਲਾਕਾਰ ਸੀ।’’
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਦੇ ‘ਐੱਸ. ਵਾਈ. ਐੱਲ.’ ਗੀਤ ਨੇ ਕਿਹੜੇ-ਕਿਹੜੇ ਰਿਕਾਰਡ ਬਣਾ ਦਿੱਤੇ, ਪੜ੍ਹੋ ਇਸ ਖ਼ਬਰ ’ਚ
ਵਾਣੀ ਨੇ ਅੱਗੇ ਕਿਹਾ, ‘‘ਮੈਂ ਹਮੇਸ਼ਾ ਉਨ੍ਹਾਂ ਭੂਮਿਕਾਵਾਂ ਨੂੰ ਚੁਣਿਆ ਹੈ, ਜਿਥੇ ਕਿਰਦਾਰ ਕਹਾਣੀ ਨੂੰ ਇਕ ਦਿਸ਼ਾ ਵੱਲ ਲਿਜਾਂਦਾ ਹੈ ਤੇ ‘ਸ਼ਮਸ਼ੇਰਾ’ ’ਚ ਵੀ ‘ਸੋਨਾ’ ਕਹਾਣੀ ਦੇ ਨਿਰਮਾਣ ’ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਰੋਲ ਲਈ ਮੇਰੀ ਚੋਣ ਕਰਨ ’ਤੇ ਕਰਨ ਮਲਹੋਤਰਾ ਦੀ ਧੰਨਵਾਦੀ ਹਾਂ।’’
ਵਾਣੀ ਨੇ ਕਿਹਾ ਕਿ ਕਰਨ ਨੇ ਹਰ ਕਦਮ ’ਤੇ ਉਸ ਦਾ ਸਾਥ ਦਿੱਤਾ ਹੈ ਤੇ ‘ਸੋਨਾ’ ਦੇ ਕਿਰਦਾਰ ਨੂੰ ਜ਼ਿੰਦਗੀ ਦੇਣ ਲਈ ਮਾਰਗਦਰਸ਼ਨ ਕੀਤਾ। ਕਰਨ ਵਲੋਂ ਨਿਰਦੇਸ਼ਿਤ ਤੇ ਆਦਿਤਿਆ ਚੋਪੜਾ ਵਲੋਂ ਨਿਰਮਿਤ ਇਹ ਫ਼ਿਲਮ 22 ਜੁਲਾਈ ਨੂੰ ਹਿੰਦੀ, ਤਾਮਿਲ ਤੇ ਤੇਲਗੂ ’ਚ ਰਿਲੀਜ਼ ਹੋਣ ਲਈ ਤਿਆਰ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਬਾਲੀਵੁੱਡ ’ਚ 30 ਸਾਲ ਪੂਰੇ ਹੋਣ ’ਤੇ ਸ਼ਾਹਰੁਖ਼ ਖ਼ਾਨ ਨੇ ‘ਪਠਾਨ’ ਫ਼ਿਲਮ ਦੀ ਪਹਿਲੀ ਲੁੱਕ ਸੋਸ਼ਲ ਮੀਡੀਆ ’ਤੇ ਕੀਤੀ ਸਾਂਝੀ
NEXT STORY