ਬਾਲੀਵੁੱਡ ਡੈਸਕ: ਅਦਾਕਾਰਾ ਵਾਣੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਸ਼ਮਸ਼ੇਰਾ’ ਦੀ ਰਿਲੀਜ਼ ਨੂੰ ਲੈ ਕੇ ਸੁਰਖੀਆਂ ’ਚ ਹੈ। ਇਹ ਫ਼ਿਲਮ 22 ਜੁਲਾਈ ਨੂੰ ਸਿਨੇਮਾਘਰਾਂ ’ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾਂ ਅਦਾਕਾਰਾ ਆਪਣੇ ਕੋ-ਸਟਾਰ ਰਣਬੀਰ ਕਪੂਰ ਨਾਲ ਫ਼ਿਲਮ ਦੀ ਪ੍ਰਮੋਸ਼ਨ ’ਚ ਰੁੱਝੀ ਹੋਈ ਹੈ।
ਇਸ ਦੌਰਾਨ ਮੰਗਲਵਾਰ ਨੂੰ ਅਦਾਕਾਰਾ ਪ੍ਰਮੋਸ਼ਨ ਲਈ ਟੀ.ਵੀ. ਸ਼ੋਅ ਡਾਂਸ ਦੀਵਾਨੇ ਜੂਨੀਅਰਜ਼ ਦੇ ਸੈੱਟ ’ਤੇ ਪਹੁੰਚੀ, ਜਿੱਥੇ ਉਸ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ। ਹੁਣ ਸ਼ੋਅ ਦੇ ਸੈੱਟ ਤੋਂ ਵਾਨੀ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਹੁਣ ਵਿਦੇਸ਼ ਜਾ ਸਕਣਗੇ ਸ਼ਾਹਰੁਖ਼ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ, ਅਦਾਲਤ ਨੇ ਦਿੱਤਾ ਪਾਸਪੋਰਟ ਵਾਪਸ ਕਰਨ ਦਾ ਹੁਕਮ
ਲੁੱਕ ਦੀ ਗੱਲ ਕਰੀਏ ਤਾਂ ਵਾਣੀ ਡਾਂਸ ਦੀਵਾਨੇ ਜੂਨੀਅਰਜ਼ ਦੇ ਸੈੱਟ ’ਤੇ ਸ਼ੀਅਰ ਕੋਰਸੈੱਟ ਟੌਪ ਅਤੇ ਪਿੰਕ ਬੈਲ ਬੌਟਮ ਪੈਂਟ ’ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। ਇਸ ਡਰੈੱਸਅੱਪ ’ਚ ਅਦਾਕਾਰਾ ਦੀ ਲੁੱਕ ਨੂੰ ਹੋਰ ਵੀ ਬੋਲਡ ਬਣਾ ਰਿਹਾ ਸੀ।
ਇਹ ਵੀ ਪੜ੍ਹੋ : ਆਰ ਮਾਧਵਾਨ ਫ਼ਿਲਮ ਰਾਕੇਟਰੀ ਦੀ ਸਫ਼ਲਤਾ ਤੋਂ ਬਾਅਦ ਟੀਮ ਨਾਲ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ, ਦੇਖੋ ਤਸਵੀਰਾਂ
ਗਲੋਸੀ ਲਿਪਸ਼ੇਡ ਅਤੇ ਖੁੱਲ੍ਹੇ ਵਾਲਾਂ ਨਾਲ ਵਾਣੀ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਕੈਮਰੇ ਸਾਹਮਣੇ ਇਕ ਤੋਂ ਵਧ ਇਕ ਪੋਜ਼ ਦੇ ਰਹੀ ਹੈ। ਵਾਣੀ ਦੀ ਲੁੱਕ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।
ਵਾਣੀ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਵਾਣੀ ਕਪੂਰ ‘ਸ਼ਮਸ਼ੇਰਾ’ ’ਚ ਅਦਾਕਾਰ ਰਣਬੀਰ ਕਪੂਰ ਦੇ ਨਾਲ ਨਜ਼ਰ ਆਵੇਗੀ। ਦੋਵਾਂ ਤੋਂ ਇਲਾਵਾ ਇਸ ਫ਼ਿਲਮ ’ਚ ਅਦਾਕਾਰ ਸੰਜੇ ਦੱਤ ਵੀ ਅਹਿਮ ਭੂਮਿਕਾ ’ਚ ਹਨ। ਫ਼ਿਲਮ ਦਾ ਨਿਰਦੇਸ਼ਨ ਕਰਨ ਮਲਹੋਤਰਾ ਨੇ ਕੀਤਾ ਹੈ।
‘ਰਣਵੀਰ ਵਰਸਿਜ਼ ਵਾਈਲਡ ਵਿਦ ਬਿਅਰ ਗ੍ਰਿਲਸ’ ਸ਼ੋਅ ਨੂੰ ਮਿਲ ਰਿਹੈ ਪ੍ਰਸ਼ੰਸਕਾਂ ਦਾ ਭਰਪੂਰ ਪਿਆਰ
NEXT STORY