ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ 9 ਦਸੰਬਰ ਨੂੰ ਵਿਆਹ ਕਰਵਾ ਲਿਆ ਹੈ। ਵਿਆਹ ਤੋਂ ਬਾਅਦ ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਸਲਮਾਨ ਖ਼ਾਨ ਅਤੇ ਰਣਬੀਰ ਕਪੂਰ ਨੇ ਅਜੇ ਤੱਕ ਵਿੱਕੀ ਕੌਸ਼ਲ ਤੇ ਕੈਟਰੀਨਾ ਨੂੰ ਵਿਆਹ ਦੀ ਵਧਾਈ ਨਹੀਂ ਦਿੱਤੀ ਹੈ, ਜਦੋਂ ਕਿ ਸਾਰੇ ਹੀ ਬਾਲੀਵੁੱਡ ਸਿਤਾਰਿਆਂ ਵੱਲੋਂ ਨਵ-ਵਿਆਹੀ ਜੋੜੀ ਨੂੰ ਵਧਾਈਆਂ ਮਿਲ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਨਵੇਂ ਗੁਆਂਢੀਆਂ ਵਿੱਕੀ-ਕੈਟਰੀਨਾ ਨੂੰ ਇੰਝ ਦਿੱਤੀ ਵਿਆਹ ਦੀ ਵਧਾਈ
ਇਸ 'ਚ ਆਲਿਆ ਭੱਟ, ਅਨੁਸ਼ਕਾ ਸ਼ਰਮਾ, ਕਰੀਨਾ ਕਪੂਰ ਖ਼ਾਨ, ਫ਼ਰਹਾਨ ਅਖ਼ਤਰ, ਰਿਤਿਕ ਰੌਸ਼ਨ, ਸੋਨਮ ਕਪੂਰ, ਫ਼ਰਹਾਨ ਅਖ਼ਤਰ, ਕਰਿਸ਼ਮਾ ਕਪੂਰ, ਪ੍ਰਿਯੰਕਾ ਚੋਪੜਾ, ਰਣਵੀਰ ਸਿੰਘ, ਦੀਪਿਕਾ ਪਾਦੂਕੋਣ, ਸ਼ਵੇਤਾ ਬੱਚਨ, ਸੋਨਮ ਕਪੂਰ, ਨੇਹਾ ਧੂਪੀਆ, ਅੰਗਦ ਬੇਦੀ, ਸਮਾਜਿਕ ਕਾਰਕੁਨ ਮਲਾਲਾ ਯੂਸਫਜ਼ਈ, ਜ਼ੋਆ ਅਖਤਰ ਸਣੇ ਹੋਰ ਸਿਤਾਰੇ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ : ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਵਿਆਹ ਤੋਂ ਬਾਅਦ ਸਲਮਾਨ ਖ਼ਾਨ ਨੇ ਲਿਆ ਵੱਡਾ ਫ਼ੈਸਲਾ, ਕੀਤਾ ਇਹ ਐਲਾਨ
ਦੱਸਣਯੋਗ ਹੈ ਕਿ ਬੀ- ਟਾਊਨ 'ਚ ਸਲਮਾਨ ਖ਼ਾਨ ਅਤੇ ਰਣਬੀਰ ਕਪੂਰ ਨਾਲ ਲਿੰਕਅਪ ਨੂੰ ਲੈ ਕੇ ਕੈਟਰੀਨਾ ਕੈਫ ਲੰਬੇ ਸਮੇਂ ਤੱਕ ਸੁਰਖੀਆਂ 'ਚ ਰਹੀ। ਫਿਲਹਾਲ ਇਨ੍ਹਾਂ ਦੋਹਾਂ ਅਦਾਕਾਰਾਂ 'ਚੋਂ ਕਿਸੇ ਨੇ ਵੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੂੰ ਵਧਾਈ ਦਾ ਕੋਈ ਸੰਦੇਸ਼ ਨਹੀਂ ਭੇਜਿਆ ਹੈ। ਬੀਤੇ ਦੋ ਸਾਲਾਂ ਤੋਂ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਇੱਕ-ਦੂਜੇ ਨੂੰ ਡੇਟ ਕਰ ਰਹੇ ਸਨ। ਦੋਹਾਂ ਨੇ ਆਫ਼ੀਸ਼ੀਅਲ ਤੌਰ 'ਤੇ ਕਦੇ ਵੀ ਆਪਣੇ ਰਿਸ਼ਤੇ ਬਾਰੇ ਗੱਲ ਨਹੀਂ ਕੀਤੀ ਅਤੇ ਨਾ ਹੀ ਆਪਣੇ ਵਿਆਹ ਦੀਆਂ ਖ਼ਬਰਾਂ ਦੀ ਪੁਸ਼ਟੀ ਕੀਤੀ ਪਰ ਆਖ਼ਿਰਕਾਰ ਦੋਹਾਂ ਨੇ ਵਿਆਹ ਕਰਵਾ ਲਿਆ।
ਇਹ ਖ਼ਬਰ ਵੀ ਪੜ੍ਹੋ : ਕੈਟਰੀਨਾ ਨੇ ਵਿਆਹ 'ਚ ਪਹਿਨਿਆ ਸਬਿਆਸਾਚੀ ਦਾ ਪੁਰਾਣਾ ਲਹਿੰਗਾ ਤੇ ਗਹਿਣੇ, ਖ਼ੁਦ ਵੇਖੋ ਤਸਵੀਰਾਂ 'ਚ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।
ਦਿਲੀਪ ਕੁਮਾਰ ਦੀ 99ਵੀਂ ਬਰਥ ਐਨੀਵਰਸਰੀ 'ਤੇ ਭਾਵੁਕ ਹੋਈ ਸਾਇਰਾ ਬਾਨੋ, ਆਖੀ ਇਹ ਗੱਲ
NEXT STORY