ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇਨ੍ਹੀਂ ਦਿਨੀਂ ਆਸਟ੍ਰੇਲੀਆ 'ਚ ਰਹਿ ਰਹੇ ਹਨ। ਇਹ ਜੋੜਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੁਕਾ ਕੇ ਰੱਖਦਾ ਹੈ, ਜਿਸ ਕਾਰਨ ਪ੍ਰਸ਼ੰਸਕਾਂ ਨੂੰ ਉਨ੍ਹਾਂ ਬਾਰੇ ਘੱਟ ਜਾਣਕਾਰੀ ਮਿਲ ਪਾਉਂਦੀ ਹੈ। ਅਨੁਸ਼ਕਾ ਅਤੇ ਵਿਰਾਟ ਨੇ ਵੀ ਆਪਣੇ ਬੱਚਿਆਂ ਨੂੰ ਮੀਡੀਆ ਤੋਂ ਦੂਰ ਰੱਖਿਆ ਹੈ, ਹੁਣ ਤੱਕ ਕਿਸੇ ਨੇ ਉਨ੍ਹਾਂ ਦੀ ਬੇਟੀ ਵਾਮਿਕਾ ਅਤੇ ਬੇਟੇ ਅਕਾਏ ਦਾ ਚਿਹਰਾ ਨਹੀਂ ਦੇਖਿਆ ਹੈ। ਪਰ ਇੱਕ ਡਿਜੀਟਲ ਕ੍ਰਿਏਟਰ ਨੇ ਅਨੁਸ਼ਕਾ-ਵਿਰਾਟ ਦੇ ਬੇਟੇ ਅਕਾਏ ਨਾਲ ਮੁਲਾਕਾਤ ਕੀਤੀ ਅਤੇ ਦੱਸਿਆ ਕਿ ਉਹ ਕਿਹੋ ਜਿਹਾ ਦਿਖਦਾ ਹੈ।
ਇਹ ਵੀ ਪੜ੍ਹੋ- ਆਲੀਆ-ਦੀਪਿਕਾ ਨਹੀਂ ਸਗੋਂ ਰਣਵੀਰ ਸਿੰਘ ਨੇ ਇਸ ਅਦਾਕਾਰਾ ਨੂੰ ਕੀਤੀ 23 ਵਾਰ KISS
ਕਿਹੋ ਜਿਹਾ ਦਿਖਦਾ ਹੈ ਵਿਰਾਟ-ਅਨੁਸ਼ਕਾ ਦਾ ਬੇਟਾ?
ਡਿਜੀਟਲ ਕ੍ਰਿਏਟਰ ਸਵਾਤੀ ਅਵਸਥੀ ਨੇ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਬੇਟੇ ਅਕਾਏ ਕੋਹਲੀ ਨਾਲ ਮੁਲਾਕਾਤ ਕੀਤੀ। ਸਵਾਤੀ ਨੇ ਆਪਣੇ ਬਲਾਗ 'ਚ ਦੱਸਿਆ ਕਿ ਉਹ ਅਨੁਸ਼ਕਾ ਦੀ ਅਤੇ ਅਕਾਏ ਨੂੰ ਮਿਲੀ। ਅਕਾਏ ਦੀ ਦਿੱਖ ਬਾਰੇ ਦੱਸਦਿਆਂ ਉਨ੍ਹਾਂ ਕਿਹਾ, ਉਹ ਬਹੁਤ ਕਿਊਟ ਹੈ, ਬਿਲਕੁੱਲ ਅਨੁਸ਼ਕਾ ਵਾਂਗ ਦੀ ਤਰ੍ਹਾਂ, ਬਹੁਤ ਗੋਲੂ ਗੋਬੂਚਾ ਹੈ। ਸਵਾਤੀ ਨੇ ਕਿਹਾ ਕਿ ਅਕਾਏ ਆਪਣੀ ਮਾਂ ਅਨੁਸ਼ਕਾ 'ਤੇ ਗਿਆ ਹੈ। ਸਵਾਤੀ ਨੇ ਇਹ ਵੀ ਦੱਸਿਆ ਕਿ ਅਕਾਏ ਬਹੁਤ ਪਿਆਰਾ ਹੈ, ਉਹ ਗੋਲੂ-ਮੋਲੂ ਦਿਖਦਾ ਹੈ।
ਇਹ ਵੀ ਪੜ੍ਹੋ- 10 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਦੇ ਬਾਵਜੂਦ ਵੀ ਕੁਆਰੀ ਹੈ ਇਹ 53 ਸਾਲਾਂ ਮਸ਼ਹੂਰ ਅਦਾਕਾਰਾ
ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਅਤੇ ਵਿਰਾਟ ਨੇ ਪਿਛਲੇ ਸਾਲ 15 ਫਰਵਰੀ 2024 ਨੂੰ ਆਪਣੇ ਬੇਟੇ ਅਕਾਏ ਦਾ ਸਵਾਗਤ ਕੀਤਾ ਸੀ। ਅਕਾਏ ਕੋਹਲੀ ਅਗਲੇ ਮਹੀਨੇ ਇੱਕ ਸਾਲ ਦੇ ਹੋ ਜਾਣਗੇ ਪਰ ਅਨੁਸ਼ਕਾ ਦੇ ਬੇਟੇ ਦਾ ਚਿਹਰਾ ਅਜੇ ਸਾਹਮਣੇ ਨਹੀਂ ਆਇਆ ਹੈ। ਅਨੁਸ਼ਕਾ ਸ਼ਰਮਾ ਬੇਟੇ ਦੇ ਜਨਮ ਤੋਂ ਪਹਿਲਾਂ ਹੀ ਲੰਡਨ ਚਲੀ ਗਈ ਸੀ, ਜਿਸ ਤੋਂ ਬਾਅਦ ਜੋੜੇ ਨੇ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ। ਬੇਟੇ ਦੇ ਜਨਮ ਤੋਂ ਬਾਅਦ ਵਿਰਾਟ-ਅਨੁਸ਼ਕਾ ਲੰਡਨ ਸ਼ਿਫਟ ਹੋ ਗਏ। ਹਾਲਾਂਕਿ ਉਹ ਸਮੇਂ-ਸਮੇਂ 'ਤੇ ਭਾਰਤ ਆਉਂਦੇ ਰਹਿੰਦੇ ਹਨ।
ਇਹ ਵੀ ਪੜ੍ਹੋ- Tv ਦੇਖਦੇ ਅਚਾਨਕ ਗਾਇਬ ਹੋ ਗਈ ਸੀ ਪਤਨੀ, ਜਦੋਂ ਮਿਲੀ ਤਾਂ ਦੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਹਾ ਸ਼ਰਮਾ ਨੇ ਵਧਾਇਆ ਪਾਰਾ, ਹੌਟ ਲੁੱਕ 'ਚ ਦਿੱਤੇ ਪੋਜ਼
NEXT STORY