ਬਾਲੀਵੁੱਡ ਡੈਸਕ- ਫ਼ਿਲਮਕਾਰ ਵਿਵੇਕ ਰੰਜਨ ਅਗਨੀਹੋਤਰੀ ਪਿਛਲੇ ਦਿਨੀਂ ਫ਼ਿਲਮ ‘ਦਿ ਕਸ਼ਮੀਰ ਫਾਈਲਜ਼’ ਨੂੰ ਲੈ ਕੇ ਚਰਚਾ 'ਚ ਰਹੇ ਸਨ। ਫ਼ਿਲਮ ਨੂੰ ਦਰਸ਼ਕਾਂ ਦੁਆਰਾ ਭਰਪੂਰ ਹੁੰਗਾਰਾ ਮਿਲਿਆ ਅਤੇ ਪਬਲੀਸਿਟੀ ਕਾਰਨ ਇਸ ਨੇ ਵਧੀਆ ਕਲੈਕਸ਼ਨ ਵੀ ਕੀਤਾ। 'ਦਿ ਕਸ਼ਮੀਰ ਫ਼ਾਈਲਜ਼' ਤੋਂ ਹੀ ਪ੍ਰਸ਼ੰਸਕ ਵਿਵੇਕ ਦੀ ਅਗਲੀ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਸਨ, ਜੋ ਹੁਣ ਪੂਰੀ ਹੋ ਗਈ ਹੈ। ਵਿਵੇਕ ਨੇ ਅਗਲੀ ਫ਼ਿਲਮ 'ਦਿ ਵੈਕਸੀਨ ਵਾਰ' ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਦੀਪਿਕਾ ਪਾਦੁਕੋਣ ਨੇ ਆਪਣਾ ਸੈਲਫ਼ ਕੇਅਰ ਬ੍ਰਾਂਡ ਕੀਤਾ ਲਾਂਚ, ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ
ਵਿਵੇਕ ਉਨ੍ਹਾਂ ਦਰਸ਼ਕਾਂ ਲਈ ਫ਼ਿਲਮਾਂ ਬਣਾਉਣ ’ਚ ਵਿਸ਼ਵਾਸ ਰੱਖਦਾ ਹੈ ਜੋ ਸਾਡੇ ਦੇਸ਼ ਦੀਆਂ ਜੜ੍ਹਾਂ ’ਚ ਹਨ ਅਤੇ ਦੁਨੀਆ ਨੂੰ ਇਹ ਵੀ ਦੇਖਣ ਲਈ ਕਿ ਸਾਡੇ ਦੇਸ਼ ਨੇ ਅਸਲ ’ਚ ਕੀ ਪ੍ਰਾਪਤ ਕੀਤਾ ਹੈ। ‘ਦਿ ਵੈਕਸੀਨ ਵਾਰ’ ਦੀ ਗਲੋਬਲ ਰਿਲੀਜ਼ ਲਈ 15 ਅਗਸਤ 2023 ਦੀ ਤਾਰੀਖ ਬੁੱਕ ਕੀਤੀ ਗਈ ਹੈ।
ਇਹ ਫ਼ਿਲਮ ਹਿੰਦੀ, ਅੰਗਰੇਜ਼ੀ, ਤੇਲਗੂ, ਤਾਮਿਲ, ਮਲਿਆਲਮ, ਕੰਨੜ, ਭੋਜਪੁਰੀ, ਪੰਜਾਬੀ, ਗੁਜਰਾਤੀ, ਮਰਾਠੀ ਅਤੇ ਬੰਗਾਲੀ ਸਮੇਤ 11 ਤੋਂ ਵੱਧ ਭਾਸ਼ਾਵਾਂ ’ਚ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ- ਜੈਕਲੀਨ ਦੀ ਜ਼ਮਾਨਤ ’ਤੇ 11 ਨਵੰਬਰ ਨੂੰ ਆਵੇਗਾ ਫ਼ੈਸਲਾ, ਅਦਾਲਤ 'ਚ ਕਿਹਾ- ED ਦੇ ਦੋਸ਼ ਬੇਬੁਨਿਆਦ ਹਨ
'ਦਿ ਵੈਕਸੀਨ ਵਾਰ' ਬਾਰੇ ਵਿਵੇਕ ਰੰਜਨ ਅਗਨੀਹੋਤਰੀ ਨੇ ਕਿਹਾ ਕਿ ‘ਜਦੋਂ ਕੋਵਿਡ ਲੌਕਡਾਊਨ ਦੌਰਾਨ ਕਸ਼ਮੀਰ ਫਾਈਲਾਂ ਨੂੰ ਮੁਲਤਵੀ ਕੀਤਾ ਗਿਆ ਸੀ, ਮੈਂ ਇਸ ਦੀ ਖ਼ੋਜ ਕਰਨੀ ਸ਼ੁਰੂ ਕਰ ਦਿੱਤੀ ਸੀ। ਫ਼ਿਰ ਅਸੀਂ ICMR ਅਤੇ NIV ਦੇ ਵਿਗਿਆਨੀਆਂ ਨਾਲ ਖ਼ੋਜ ਕਰਨੀ ਸ਼ੁਰੂ ਕੀਤੀ ਜਿਨ੍ਹਾਂ ਨੇ ਸਾਡੀ ਆਪਣੀ ਵੈਕਸੀਨ ਨੂੰ ਸੰਭਵ ਬਣਾਇਆ।
Tax ਅਧਿਕਾਰੀਆਂ ਦੀ ਜਾਂਚ ਦੇ ਦਾਇਰੇ 'ਚ ਆਈਆਂ ਬਾਲੀਵੁੱਡ ਹਸਤੀਆਂ, ਜਲਦ ਮਿਲ ਸਕਦੈ ਨੋਟਿਸ
NEXT STORY