ਮੁੰਬਈ- ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਬਹੁਤ ਜਲਦੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਜੋੜਾ ਇਸ ਸਾਲ ਸਤੰਬਰ 'ਚ ਆਪਣੇ ਬੱਚੇ ਦਾ ਸਵਾਗਤ ਕਰ ਸਕਦਾ ਹੈ। ਰਿਪੋਰਟ ਮੁਤਾਬਕ ਪੰਡਿਤ ਜਗਨਨਾਥ ਗੁਰੂ ਜੀ, ਜੋ ਕਿ ਮਸ਼ਹੂਰ ਜੋਤਿਸ਼ੀ ਹਨ, ਨੇ ਭਵਿੱਖਬਾਣੀ ਕੀਤੀ ਹੈ ਕਿ ਰਣਵੀਰ ਅਤੇ ਦੀਪਿਕਾ ਇੱਕ ਲੜਕੇ ਦਾ ਸਵਾਗਤ ਕਰਨਗੇ। ਇਸ ਜੋਤਿਸ਼ੀ ਨੇ ਪਹਿਲਾਂ ਵੀ ਭਵਿੱਖਬਾਣੀ ਕੀਤੀ ਸੀ ਕਿ ਦੀਪਿਕਾ 2024 'ਚ ਗਰਭਵਤੀ ਹੋਵੇਗੀ।
ਪੰਡਿਤ ਜਗਨਨਾਥ ਗੁਰੂ ਜੀ ਦੀ ਭਵਿੱਖਬਾਣੀ ਮੁਤਾਬਕ ਇਹ ਬੱਚਾ ਆਪਣੇ ਮਾਤਾ-ਪਿਤਾ ਲਈ ਰਾਜਕੁਮਾਰ ਯਾਨੀ ਪੁੱਤਰ ਹੋਵੇਗਾ ਅਤੇ ਆਪਣੇ ਮਾਤਾ-ਪਿਤਾ ਦੋਵਾਂ ਲਈ ਚੰਗੀ ਕਿਸਮਤ ਲੈ ਕੇ ਆਉਣ ਵਾਲਾ ਹੈ। ਯਾਨੀ ਕਿ ਰਣਵੀਰ ਅਤੇ ਦੀਪਿਕਾ ਦਾ ਬੇਟਾ ਉਨ੍ਹਾਂ ਲਈ ਕਾਫੀ ਕਿਸਮਤ ਲੈ ਕੇ ਆਉਣ ਵਾਲਾ ਹੈ।
ਇਹ ਵੀ ਪੜ੍ਹੋ- ਜਾਣੋ ਡਾਕਟਰ ਨੇ ਕਿਉਂ ਕਿਹਾ ਸਾਮੰਥਾ ਨੂੰ ਜੇਲ ਭੇਜਣ ਲਈ, ਮਾਮਲਾ ਵਧਦਾ ਦੇਖ ਅਦਾਕਾਰਾ ਨੇ ਤੋੜੀ ਚੁੱਪੀ
ਤੁਹਾਨੂੰ ਦੱਸ ਦੇਈਏ ਕਿ ਰਣਵੀਰ ਅਤੇ ਦੀਪਿਕਾ ਨੇ 6 ਸਾਲ ਤੋਂ ਜ਼ਿਆਦਾ ਰਿਲੇਸ਼ਨਸ਼ਿਪ 'ਚ ਰਹਿਣ ਤੋਂ ਬਾਅਦ ਨਵੰਬਰ 2018 'ਚ ਵਿਆਹ ਕੀਤਾ ਸੀ। ਇਸ ਜੋੜੇ ਨੇ 'ਕੌਫੀ ਵਿਦ ਕਰਨ 8' 'ਚ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ 2015 'ਚ ਗੁਪਤ ਤੌਰ 'ਤੇ ਮੰਗਣੀ ਕਰ ਲਈ ਸੀ।
ਤੇਜਸਵੀ ਦੇ ਪਿਆਰ 'ਚ ਡੁੱਬਿਆ ਨਜ਼ਰ ਆਇਆ ਕਰਨ, ਰੋਮਾਂਟਿਕ ਤਸਵੀਰਾਂ ਕੀਤੀਆਂ ਸ਼ੇਅਰ
NEXT STORY