ਮੁੰਬਈ- ਅਦਾਕਾਰਾ ਵਿਦਿਆ ਬਾਲਨ ਦਾ ਮੰਣਨਾ ਹੈ ਕਿ ਔਰਤਾਂ ਲਈ ਸਮਮਾਨ ਉਨ੍ਹਾਂ ਦੇ ਕਪੜਿਆਂ ਦੀ ਲੰਬਾਈ 'ਤੇ ਆਧਾਰਿਤ ਨਹੀਂ ਹੋਣਾ ਚਾਹੀਦਾ। 'ਯੂਥ ਫਾਰ ਯੂਨਿਟੀ' ਪ੍ਰੋਗਰਾਮ 'ਚ 38 ਸਾਲ ਅਦਾਕਾਰਾ ਨੇ ਕਿਹਾ,''ਇਹ ਮਹੱਤਵਪੂਰਨ ਹੈ ਕਿ ਵਿਅਕਤੀ ਦੀ ਵਿਚਾਰਧਾਰਾ ਬਦਲੇ। ਲੜਕੀਆਂ ਜੋ ਵੀ ਪਹਿਣਨਾ ਚਾਹੁੰਦੀਆਂ ਹਨ, ਪਹਿਣਨ ਦੀ ਆਜ਼ਾਦੀ ਹੋਵੇ। ਉਨ੍ਹਾਂ ਦਾ ਸਮਮਾਨ ਉਨ੍ਹਾਂ ਦੇ ਕਪੜਿਆਂ ਨਾਲ ਜੁੜਿਆ ਨਹੀਂ ਹੋਣਾ ਚਾਹੀਦਾ।''
ਵਿਦਿਆ ਨੇ ਕਿਹਾ,''ਲੜਕੀਆਂ ਲਈ ਵੀ ਲੜਕਿਆਂ ਦੀ ਤਰ੍ਹਾਂ ਆਪਣੇ ਪੈਰਾਂ 'ਤੇ ਖੜ੍ਹਾਂ ਹੋਣਾ ਮਹੱਤਵਪੂਰਨ ਹੈ। ਲੜਕਿਆਂ ਅਤੇ ਲੜਕੀਆਂ 'ਚ ਕੋਈ ਫਰਕ ਨਹੀਂ ਹੋਣਾ ਚਾਹੀਦਾ।'' ਰਾਸ਼ਟਰੀ ਪੁਰਸਕਾਰ ਨਾਲ ਸਮਮਾਨਿਤ ਅਦਾਕਾਰਾ ਨੇ ਛੇੜਖਾਨੀ ਦੇ ਮਾਮਲੇ 'ਚ ਕਿਹਾ ਕਿ ਲੜਕੀਆਂ ਨੂੰ ਬਿਨਾ ਡਰ ਤੋਂ ਵਿਵਹਾਰ ਕਰਨਾ ਚਾਹੀਦਾ ਹੈ।
ਤਾਈਵਾਨ ਦਾ ਝੰਡਾ ਲਪੇਟ ਕੇ ਇਹ ਪੌਪ ਗਾਇਕਾ ਹੋਈ ਲੋਕਾਂ ਦੇ ਗੁੱਸੇ ਦੀ ਸ਼ਿਕਾਰ
NEXT STORY