ਮੁੰਬਈ : ਅੱਜਕਲ ਪ੍ਰਿਯੰਕਾ ਚੋਪੜਾ ਹਾਲੀਵੁੱਡ 'ਚ ਕਾਫੀ ਸਰਗਰਮ ਹੈ। ਹੁਣ ਖ਼ਬਰ ਹੈ ਕਿ 28 ਫਰਵਰੀ ਨੂੰ ਕੈਲੀਫੋਰਨੀਆ ਦੇ ਡਾਲਬੀ ਥਿਏਟਰ 'ਚ ਹੋਣ ਵਾਲੇ 88ਵੇਂ ਆਸਕਰ ਅਵਾਰਡਸ ਵਿਚ ਉਹ ਬਤੌਰ ਹੋਸਟ ਨਜ਼ਰ ਆਏਗੀ। ਹਾਲਾਂਕਿ ਇਸ ਬਾਰੇ ਪ੍ਰਿਯੰਕਾ ਦਾ ਕਹਿਣੈ ਕਿ ਇਸ ਈਵੈਂਟ ਲਈ ਅਜੇ ਤੱਕ ਉਨ੍ਹਾਂ ਨੇ ਡ੍ਰੈੱਸ ਫਾਈਨਲ ਨਹੀਂ ਕੀਤੀ ਅਤੇ ਉਹ ਐਨ ਮੌਕੇ 'ਤੇ ਆਪਣੇ ਲਈ ਡ੍ਰੈੱਸ ਚੁਣੇਗੀ। ਇਥੇ ਇਹ ਦੱਸਣਯੋਗ ਹੈ ਕਿ ਪ੍ਰਿਯੰਕਾ ਡ੍ਰੈੱਸ ਚੁਣਨ ਬਾਰੇ ਜੋ ਮਰਜ਼ੀ ਕਹੇ ਪਰ ਹਾਲੀਵੁੱਡ ਦੇ ਇਸ ਸਭ ਤੋਂ ਵੱਡੇ ਸ਼ੋਅ ਲਈ ਸੈਲੀਬ੍ਰਿਟੀਜ਼ ਕਈ ਮਹੀਨੇ ਪਹਿਲਾਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ।
ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਆਸਕਰ ਦੇ ਰੈੱਡ ਕਾਰਪੈੱਟ 'ਤੇ ਸਿਤਾਰੇ ਇਕ ਤੋਂ ਵੱਧ ਕੇ ਇਕ ਡਿਜ਼ਾਈਨਰ ਲਿਬਾਸਾਂ 'ਚ ਆਉਂਦੇ ਹਨ ਪਰ ਕਈ ਵਾਰ ਇਹੀ ਫੈਸ਼ਨ ਡਿਜ਼ਾਸਟਰ ਬਣ ਜਾਂਦਾ ਹੈ। 80-90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਅਤੇ ਡਾਂਸਰ ਚੇਰ ਆਪਣੇ ਵੱਖਰੀ ਸਟਾਈਲ ਲਈ ਜਾਣੀ ਜਾਂਦੀ ਰਹੀ ਹੈ। ਕਈ ਵਾਰ ਤਾਂ ਉਨ੍ਹਾਂ ਦਾ ਸਟਾਈਲ ਇੰਨਾ ਹੱਟ ਕੇ ਹੁੰਦਾ ਸੀ ਕਿ ਉਹ ਮਖੌਲ ਦੀ ਪਾਤਰ ਬਣ ਜਾਂਦੀ ਸੀ ਪਰ ਇੰਝ ਕਰਨ ਵਾਲੀ ਉਹ ਇਕੱਲੀ ਨਹੀਂ ਹੈ।
ਉਨ੍ਹਾਂ ਤੋਂ ਪਹਿਲਾਂ ਵੀ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਆਸਕਰ ਦੇ ਰੈੱਡ ਕਾਰਪੈੱਟ 'ਤੇ ਅਜਿਹੇ ਡਿਜ਼ਾਸਟਰ ਕਰ ਚੁੱਕੀਆਂ ਹਨ, ਜਿਨ੍ਹਾਂ 'ਚ ਡੈਮੀ ਮੂਰ (1989), ਵਹੂਪੀ ਗੋਲਡਬਰਗ (1993), ਮੈਡੋਨਾ, ਲਿਜੀ ਗਾਰਡੀਨਰ (1995), ਸੁਸਾਨ ਸਾਰਾਨਡਾਨ (1996), ਬਿਆਰ (2001), ਮੇਲਾਨੀ ਗ੍ਰਿਫਿਥ (2005), ਸੈਲੀ ਕਿਰਕਲੈਂਡ (2007), ਸੋਫੀਆ ਲਾਰੇਨ (2009) ਅਤੇ ਮੈਲਿਸਾ ਮੈਕਾਰਥੀ (2012) ਆਦਿ ਦੇ ਨਾਂ ਸ਼ਾਮਲ ਹਨ। ਦਿਖਾ ਰਹੇ ਹਾਂ ਹੁਣ ਤੱਕ ਦੇ ਆਸਕਰ ਅਵਰਾਡ ਸਮਾਗਮਾਂ 'ਚ ਹਾਲੀਵੁੱਡ ਹਸਤੀਆਂ ਵਲੋਂ ਪਹਿਨੇ ਗਏ ਬੇਢੰਗੇ ਲਿਬਾਸਾਂ ਦੀਆਂ ਤਸਵੀਰਾਂ।
ਨੁੱਕੜ ਨਾਟਕ ਕਰਨ ਵਾਲੀ ਇਹ ਅਦਾਕਾਰਾ ਹੁਣ ਫਿਲਮਾਂ 'ਚ ਦਿਖਾਵੇਗੀ ਜਲਵਾ
NEXT STORY