ਮੁੰਬਈ (ਬਿਊਰੋ) : ਪ੍ਰਸਿੱਧ ਫ਼ਿਲਮ ਡਾਇਰੈਕਟਰ ਯਸ਼ ਚੋਪੜਾ ਦੀ ਪਤਨੀ ਤੇ ਅਦਾਕਾਰਾ ਰਾਣੀ ਮੁਖਰਜੀ ਦੀ ਸੱਸ ਪਾਮੇਲਾ ਚੋਪੜਾ ਦਾ ਅੱਜ ਦਿਹਾਂਤ ਹੋ ਗਿਆ ਹੈ। ਪਾਮੇਲਾ ਚੋਪੜਾ ਦੀ ਉਮਰ 85 ਸਾਲ ਸੀ। ਉਹ ਇੱਕ ਮਸ਼ਹੂਰ ਭਾਰਤੀ ਪਲੇਬੈਕ ਗਾਇਕਾ ਸੀ। ਉਹ ਇੱਕ ਫ਼ਿਲਮ ਲੇਖਕ ਅਤੇ ਨਿਰਮਾਤਾ ਵੀ ਸਨ। ਖ਼ਬਰਾਂ ਮੁਤਾਬਕ, ਪਾਮੇਲਾ ਚੋਪੜਾ ਪਿਛਲੇ 15 ਦਿਨਾਂ ਤੋਂ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖ਼ਲ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਹੋਇਆ ਸੀ ਪਰ ਉਨ੍ਹਾਂ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋਇਆ ਸੀ। ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਿਆ।
ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ
ਦੱਸ ਦਈਏ ਕਿ ਪਾਮੇਲਾ ਦੀ ਪਛਾਣ ਲੇਖਕ-ਗਾਇਕ ਵਜੋਂ ਵੀ ਸੀ। ਉਨ੍ਹਾਂ ਨੇ 'ਕਭੀ ਕਭੀ', 'ਨੂਰੀ', 'ਚਾਂਦਨੀ', 'ਦਿਲਵਾਲੇ ਦੁਲਹਨੀਆ ਲੇ ਜਾਏਂਗੇ', 'ਮੁਝਸੇ ਦੋਸਤੀ ਕਰੋਗੀ' ਵਰਗੀਆਂ ਫ਼ਿਲਮਾਂ 'ਚ ਗੀਤ ਗਾਏ। ਪਾਮੇਲਾ ਨੇ 1970 'ਚ ਯਸ਼ ਚੋਪੜਾ ਨਾਲ ਵਿਆਹ ਕੀਤਾ ਸੀ। ਪਾਮੇਲਾ ਯਸ਼ ਚੋਪੜਾ ਦੀ ਦੂਜੀ ਪਤਨੀ ਸੀ। ਪਾਮੇਲਾ ਅਤੇ ਯਸ਼ ਦੇ ਦੋ ਪੁੱਤਰ ਹਨ, ਆਦਿਤਿਆ ਚੋਪੜਾ ਅਤੇ ਉਦੈ ਚੋਪੜਾ।
ਇਹ ਖ਼ਬਰ ਵੀ ਪੜ੍ਹੋ : ‘ਪੀ. ਐੱਸ. 2’ ਦੀ ਸਟਾਰਕਾਸਟ ਨੇ ਮੈਗਨਮ ਓਪਸ ਨੂੰ ਪ੍ਰਮੋਟ ਕਰਨ ਲਈ ਦਿੱਲੀ ਦਾ ਕੀਤਾ ਦੌਰਾ
ਦੱਸਣਯੋਗ ਹੈ ਕਿ ਪਾਮੇਲਾ ਚੋਪੜਾ ਆਖ਼ਰੀ ਵਾਰ YRF ਡਾਕੂਮੈਂਟਰੀ 'ਦਿ ਰੋਮਾਂਟਿਕਸ' 'ਚ ਨਜ਼ਰ ਆਈ ਸੀ। ਇਸ ਡਾਕੂਮੈਂਟਰੀ 'ਚ ਉਨ੍ਹਾਂ ਨੇ ਆਪਣੇ ਪਤੀ ਯਸ਼ ਚੋਪੜਾ ਅਤੇ ਉਨ੍ਹਾਂ ਦੇ ਸਫ਼ਰ ਬਾਰੇ ਗੱਲ ਕੀਤੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
ਹੁਣ ਇਸ ਅਦਾਕਾਰਾ ਨੂੰ ਲਾਰੈਂਸ ਬਿਸ਼ਨੋਈ ਗੈਂਗ ਵਲੋਂ ਧਮਕੀ, ਕਿਹਾ- ਸਲਮਾਨ ਦੇ ਮਾਮਲੇ 'ਚ ਨਾ ਫਸ, ਨਹੀਂ ਤਾਂ ਫਸੇਗੀ ਬੁਰੀ
NEXT STORY