ਮੁੰਬਈ: ਸਾਊਥ ਸੁਪਰਸਟਾਰ ਯਸ਼ ਇਨ੍ਹੀਂ ਦਿਨੀਂ ਪਤਨੀ ਰਾਧਿਕਾ ਪੰਡਿਤ ਨਾਲ ਖ਼ੂਬਸੂਰਤ ਵਾਦੀਆਂ ’ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਹ ਜੋੜਾ ਸੋਸ਼ਲ ਮੀਡੀਆ ’ਤੇ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਂਝੀਆਂ ਕਰ ਰਿਹਾ ਹੈ। ਹਾਲ ਹੀ ’ਚ ਯਸ਼ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫ਼ੀ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰਿਤੇਸ਼ ਸਿਧਵਾਨੀ ਦੀ ਪਾਰਟੀ ’ਚ ਸਾਰਾ-ਧਨੁਸ਼ ਦਾ ਸ਼ਾਨਦਾਰ ਬੰਧਨ, ‘ਅਤਰੰਗੀ ਰੇ’ ਦੇ ਸਿਤਾਰਿਆਂ ਨੇ ਇਕੱਠੇ ਦਿੱਤੇ ਪੋਜ਼
ਸਾਊਥ ਸੁਪਰਸਟਾਰ ਯਸ਼ ਇਨ੍ਹੀਂ ਦਿਨੀਂ ਪਤਨੀ ਰਾਧਿਕਾ ਪੰਡਿਤ ਨਾਲ ਖ਼ੂਬਸੂਰਤ ਵਾਦੀਆਂ ’ਚ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਹ ਜੋੜਾ ਸੋਸ਼ਲ ਮੀਡੀਆ ’ਤੇ ਛੁੱਟੀਆਂ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਂਝੀਆਂ ਕਰ ਰਿਹਾ ਹੈ।
ਤਸਵੀਰਾਂ ’ਚ ਯਸ਼ ਵਾਈਟ ਟੀ-ਸ਼ਰਟ ਅਤੇ ਡੇਨਿਮ ਸ਼ਾਰਟ ’ਚ ਨਜ਼ਰ ਆ ਰਹੇ ਹਨ। ਇਸ ਦੇ ਉੱਪਰ ਅਦਾਕਾਰ ਨੇ ਪੀਚ ਸ਼ਰਟ ਪਾਈ ਹੋਈ ਹੈ। ਅਦਾਕਾਰ ਨੇ ਚਸ਼ਮੇ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੈ।
ਇਹ ਵੀ ਪੜ੍ਹੋ : ਸੱਸ ਮਾਂ ਨਾਲ ਕੀਤਾ ਨਿਕ ਨੇ ਡਾਂਸ, ਪੂਲ ਪਾਰਟੀ ’ਚ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਈ ਪ੍ਰਿਅੰਕਾ
ਰਾਧਿਕਾ ਨੀਲੇ ਰੰਗ ਦੀ ਡਰੈੱਸ ’ਚ ਨਜ਼ਰ ਆ ਰਹੀ ਹੈ। ਰਾਧਿਕਾ ਨੇ ਮਿਨੀਮਲ ਮੇਕਅੱਪ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ। ਦੋਵੇਂ ਸੈਲਫ਼ੀ ਲੈਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਜੋੜਾ ਭੋਜਨ ਦਾ ਆਨੰਦ ਲੈ ਰਿਹਾ ਹੈ।
ਹੋਰ ਤਸਵੀਰਾਂ ’ਚ ਯਸ਼ ਪ੍ਰਿੰਟਿਡ ਟੀ-ਸ਼ਰਟ ’ਚ ਦਿਖਾਈ ਦੇ ਰਹੀ ਹੈ। ਰਾਧਿਕਾ ਪਿੰਕ ਡਰੈੱਸ ’ਚ ਖ਼ੂਬਸੂਰਤ ਲਗ ਰਹੀ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕਰ ਰਹੇ ਹਨ।
ਤੁਹਾਨੂੰ ਦੱਸ ਦੇਈਏ ਕਿ ਯਸ਼ ਅਤੇ ਰਾਧਿਕਾ ਪੰਡਿਤ ਦੀ ਮੁਲਾਕਾਤ 2004 ’ਚ ਆਪਣੇ ਟੀ.ਵੀ. ਸ਼ੋਅ ‘ਨੰਦਾ ਗੋਕੁਲਾ’ ਦੇ ਸੈੱਟ ’ਤੇ ਹੋਈ ਸੀ। ਕਈ ਸਾਲਾਂ ਤੱਕ ਡੇਟਿੰਗ ਕਰਨ ਤੋਂ ਬਾਅਦ, ਜੋੜੇ ਨੇ 2016 ’ਚ ਵਿਆਹ ਕਰਵਾ ਲਿਆ।
ਜੋੜੇ ਦੇ ਦੋ ਬੱਚੇ ਹਨ ਧੀ ਆਇਰਾ ਅਤੇ ਪੁੱਤਰ ਯਥਰਵ। ਯਸ਼ ਬੱਚਿਆਂ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਹਨ।
ਰਿਤੇਸ਼ ਸਿਧਵਾਨੀ ਦੀ ਪਾਰਟੀ ’ਚ ਸਾਰਾ-ਧਨੁਸ਼ ਦਾ ਸ਼ਾਨਦਾਰ ਬੰਧਨ, ‘ਅਤਰੰਗੀ ਰੇ’ ਦੇ ਸਿਤਾਰਿਆਂ ਨੇ ਇਕੱਠੇ ਦਿੱਤੇ ਪੋਜ਼
NEXT STORY