ਹੈਲਥ ਡੈਸਕ -ਸਾਡੀ ਰਸੋਈ 'ਚ ਮੌਜੂਦ ਮਸਾਲਿਆਂ 'ਚ ਕਈ ਔਸ਼ਧੀ ਗੁਣ ਲੁਕੇ ਹੋਏ ਹਨ। ਇਨ੍ਹਾਂ ’ਚੋਂ ਇਕ ਹੈ ਜਾਇਫਲ। ਜਾਇਫਲ ਦੀ ਵਰਤੋਂ ਨਾ ਸਿਰਫ਼ ਖਾਣੇ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ, ਸਗੋਂ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਜੇਕਰ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਬਚਾ ਸਕਦਾ ਹੈ। ਖਾਸ ਤੌਰ 'ਤੇ ਸਵੇਰੇ ਖਾਲੀ ਪੇਟ ਇਕ ਚੱਮਚ ਜਾਇਫਲ ਦੇ ਪਾਊਡਰ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਤੁਹਾਨੂੰ ਅਣਗਿਣਤ ਫਾਇਦੇ ਮਿਲ ਸਕਦੇ ਹਨ। ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਪੀਣ ਬਾਰੇ ਤਾਂ ਅਸੀਂ ਸੁਣਿਆ ਹੀ ਹੈ ਪਰ ਸਵੇਰੇ ਖਾਲੀ ਦੁੱਧ ’ਚ ਜਾਇਫਲ ਪਾਊਡਰ ਮਿਲਾ ਕੇ ਪੀਣ ਦੇ ਫਾਇਦੇ ਬਹੁਤ ਘੱਟ ਲੋਕ ਜਾਣਦੇ ਹਨ। ਜੇਕਰ ਤੁਸੀਂ ਇਸ ਨੂੰ ਨਿਯਮਿਤ ਤੌਰ 'ਤੇ ਪੀਂਦੇ ਹੋ, ਤਾਂ ਤੁਹਾਨੂੰ ਹੈਰਾਨੀਜਨਕ ਸਿਹਤ ਲਾਭ ਮਿਲ ਸਕਦੇ ਹਨ। ਇੱਥੇ ਜਾਣੋ ਕਿਉਂ ਅੱਜ ਤੋਂ ਹੀ ਤੁਹਾਨੂੰ ਦੁੱਧ ’ਚ ਇਕ ਚੱਮਚ ਜਾਇਫਲ ਪਾਊਡਰ ਮਿਲਾ ਕੇ ਪੀਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖਬਰ :- ਸਰਦੀਆਂ 'ਚ socks ਪਹਿਣ ਕੇ ਸੌਣ ਨਾਲ ਵੀ ਸਰੀਰ ਨੂੰ ਹੋ ਸਕਦੈ ਵੱਡਾ ਨੁਕਸਾਨ, ਜਾਣੋ ਕੀ ਨੇ ਕਾਰਨ
ਜਾਇਫਲ ਦੇ ਪੋਸ਼ਕ ਤੱਤ :-
- ਜਾਇਫਲ ’ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ, ਫਾਸਫੋਰਸ, ਜ਼ਿੰਕ ਤੇ ਵਿਟਾਮਿਨ ਵਰਗੇ ਪੋਸ਼ਕ ਤੱਤ ਭਰਪੂਰ ਮਾਤਰਾ ’ਚ ਪਾਏ ਜਾਂਦੇ ਹਨ। ਇਹ ਐਂਟੀਆਕਸੀਡੈਂਟ, ਐਂਟੀ-ਬੈਕਟੀਰੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ, ਜੋ ਇਸ ਨੂੰ ਇਕ ਵਧੀਆ ਦਵਾਈ ਬਣਾਉਂਦੇ ਹਨ।
ਜਾਇਫਲ ਖਾਣ ਦੇ ਕੀ ਹਨ ਫਾਇਦੇ :-
ਪਾਚਨ ਤੰਤਰ ਨੂੰ ਬਣਾਉਂਦਾ ਹੈ ਮਜ਼ਬੂਤ
- ਸਵੇਰੇ ਖਾਲੀ ਪੇਟ ਜਾਇਫਲ ਵਾਲਾ ਦੁੱਧ ਪੀਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਇਹ ਪੇਟ ਦੀ ਗੈਸ, ਐਸੀਡਿਟੀ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ।
ਨੀਂਦ ’ਚ ਸੁਧਾਰ
- ਜਾਇਫਲ 'ਚ ਸੇਰੋਟੋਨਿਨ ਵਧਾਉਣ ਦੀ ਸਮਰੱਥਾ ਹੁੰਦੀ ਹੈ, ਜੋ ਚੰਗੀ ਨੀਂਦ ਲੈਣ 'ਚ ਮਦਦ ਕਰਦੀ ਹੈ। ਜੇਕਰ ਤੁਸੀਂ ਇਨਸੌਮਨੀਆ ਤੋਂ ਪਰੇਸ਼ਾਨ ਹੋ ਤਾਂ ਇਹ ਉਪਾਅ ਤੁਹਾਡੇ ਲਈ ਰਾਮਬਾਣ ਸਾਬਤ ਹੋ ਸਕਦਾ ਹੈ।
ਇਮਿਊਨਿਟੀ ਬੂਸਟਰ
- ਜਾਇਫਲ ’ਚ ਮੌਜੂਦ ਐਂਟੀਆਕਸੀਡੈਂਟਸ ਅਤੇ ਵਿਟਾਮਿਨ ਤੁਹਾਡੀ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ’ਚ ਮਦਦ ਕਰ ਸਕਦੇ ਹਨ। ਇਹ ਸਰਦੀ ਅਤੇ ਹੋਰ ਲਾਗਾਂ ਤੋਂ ਬਚਾਉਣ ’ਚ ਮਦਦ ਕਰਦਾ ਹੈ।
ਪੜ੍ਹੋ ਇਹ ਵੀ ਖਬਰ :- ਸਰਦੀ-ਖਾਂਸੀ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਖਾਓ ਇਹ ਫਲ, ਦੂਰ ਹੋਣਗੇ ਸਾਰੇ ਰੋਗ
ਦਿਮਾਗੀ ਸਿਹਤ ਨੂੰ ਹੁਲਾਰਾ ਦੇਵੇ
- ਜਾਇਫਲ ਵਾਲਾ ਦੁੱਧ ਮਾਨਸਿਕ ਸਿਹਤ ਲਈ ਵੀ ਫਾਇਦੇਮੰਦ ਹੋ ਸਕਦਾ ਹੈ। ਇਹ ਦਿਮਾਗ ਨੂੰ ਸ਼ਾਂਤ ਕਰਦਾ ਹੈ, ਤਣਾਅ ਅਤੇ ਡਿਪ੍ਰੈਸ਼ਨ ਨੂੰ ਘਟਾਉਂਦਾ ਹੈ ਅਤੇ ਯਾਦਦਾਸ਼ਤ ਨੂੰ ਵਧਾ ਸਕਦਾ ਹੈ।
ਸਕਿਨ ਨੂੰ ਚਮਕਦਾਰ ਬਣਾਵੇ
- ਜਾਇਫਲ ਦੇ ਐਂਟੀ-ਬੈਕਟੀਰੀਅਲ ਗੁਣ ਸਕਿਨ ਨੂੰ ਸਿਹਤਮੰਦ ਅਤੇ ਚਮਕਦਾਰ ਰੱਖ ਸਕਦੇ ਹਨ। ਇਸ ਦੇ ਨਿਯਮਤ ਸੇਵਨ ਨਾਲ ਮੁਹਾਸੇ ਅਤੇ ਸਕਿਨ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਰਾਹਤ ਮਿਲ ਸਕਦੀ ਹੈ।
ਸਰੀਰ ਨੂੰ ਕਰਦੈ ਊਰਜਾ ਪ੍ਰਦਾਨ
- ਇਹ ਮਿਸ਼ਰਣ ਤੁਹਾਡੇ ਸਰੀਰ ਨੂੰ ਊਰਜਾ ਨਾਲ ਭਰ ਦਿੰਦਾ ਹੈ। ਦੁੱਧ ’ਚ ਮੌਜੂਦ ਪ੍ਰੋਟੀਨ ਅਤੇ ਜਾਇਫਲ ਦੇ ਪੋਸ਼ਕ ਤੱਤ ਤੁਹਾਨੂੰ ਦਿਨ ਭਰ ਤਰੋਤਾਜ਼ਾ ਰੱਖਦੇ ਹਨ।
ਪੜ੍ਹੋ ਇਹ ਵੀ ਖਬਰ :- ਸਰੀਰ ’ਚ ਦਿਸ ਰਹੇ ਅਜਿਹੇ ਲੱਛਣਾਂ ਨੂੰ ਨਾ ਕਰੋ ਇਗਨੋਰ ! ਹੋ ਸਕਦੀ ਹੈ ਗੰਭੀਰ ਸਮੱਸਿਆ, ਜਾਣੋ ਇਸ ਦੇ ਉਪਾਅ
ਹਾਰਮੋਨਲ ਬੈਲੇਂਸ ਬਣਾਈ ਰੱਖੇਗਾ
- ਇਹ ਮਿਸ਼ਰਣ ਔਰਤਾਂ ਲਈ ਬਹੁਤ ਫਾਇਦੇਮੰਦ ਸਾਬਤ ਹੋ ਸਕਦਾ ਹੈ, ਕਿਉਂਕਿ ਇਹ ਹਾਰਮੋਨਲ ਅਸੰਤੁਲਨ ਨੂੰ ਦੂਰ ਕਰਨ ’ਚ ਮਦਦਗਾਰ ਮੰਨਿਆ ਜਾਂਦਾ ਹੈ।
ਵਰਤਣ ਦਾ ਤਰੀਕਾ :-
- ਇਕ ਗਿਲਾਸ ਗਰਮ ਦੁੱਧ ਲਓ। ਉਸ ’ਚ ਇਕ ਚੱਮਚ ਜਾਇਫਲ ਪਾਊਡਰ ਮਿਲਾਓ ਤੇ ਇਸ ਨੂੰ ਚੰਗੀ ਤਰ੍ਹਾਂ ਘੋਲ ਕੇ ਸਵੇਰੇ ਖਾਲੀ ਪੇਟ ਪੀਓ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਵੱਡੀਆਂ-ਵੱਡੀਆਂ ਬਿਮਾਰੀਆਂ ਨੂੰ ਦੂਰ ਭਜਾਏਗੀ ਬਿਨਾਂ ਦੁੱਧ ਵਾਲੀ 'ਅਦਰਕ ਦੀ ਚਾਹ'
NEXT STORY