ਮੁੰਬਈ (ਏਜੰਸੀ)- ਯੂ-ਟਿਊਬਰ ਰਣਵੀਰ ਇਲਾਹਾਬਾਦੀਆ ਅਤੇ ਸਮੈ ਰੈਨਾ ਮੰਗਲਵਾਰ ਨੂੰ ਮਹਾਰਾਸ਼ਟਰ ਸਾਈਬਰ ਪੁਲਸ ਦੇ ਸਾਹਮਣੇ 'ਇੰਡੀਆਜ਼ ਗੌਟ ਲੇਟੈਂਟ' ਸ਼ੋਅ ਦੌਰਾਨ ਕੀਤੀਆਂ ਗਈਆਂ ਅਸ਼ਲੀਲ ਟਿੱਪਣੀਆਂ ਦੇ ਸਬੰਧ ਵਿੱਚ ਪੁੱਛਗਿੱਛ ਲਈ ਪੇਸ਼ ਹੋਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਮਹਾਰਾਸ਼ਟਰ ਸਾਈਬਰ ਨੇ ਇਲਾਹਾਬਾਦੀਆ ਅਤੇ ਰੈਨਾ ਵਿਰੁੱਧ 3 ਸੰਮਨ ਜਾਰੀ ਕਰਕੇ, ਉਨ੍ਹਾਂ ਨੂੰ ਮੁੰਬਈ ਵਿੱਚ ਜਾਂਚ ਅਧਿਕਾਰੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਉਹ ਦੋਵੇਂ ਦੱਖਣੀ ਮੁੰਬਈ ਦੇ ਕਫ਼ ਪਰੇਡ ਇਲਾਕੇ ਵਿੱਚ ਸਥਿਤ ਮਹਾਰਾਸ਼ਟਰ ਸਾਈਬਰ ਦਫ਼ਤਰ ਪਹੁੰਚੇ। ਇਲਾਹਾਬਾਦੀਆ ਪਿਛਲੇ ਹਫ਼ਤੇ ਆਪਣਾ ਬਿਆਨ ਦਰਜ ਕਰਾਉਣ ਲਈ ਮਹਾਰਾਸ਼ਟਰ ਸਾਈਬਰ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ। ਮਹਾਰਾਸ਼ਟਰ ਸਾਈਬਰ ਦਫ਼ਤਰ, ਸਾਈਬਰ ਅਤੇ ਸੂਚਨਾ ਸੁਰੱਖਿਆ ਵਿਭਾਗ ਹੈ, ਜੋ ਮਹਾਰਾਸ਼ਟਰ ਗ੍ਰਹਿ ਵਿਭਾਗ ਦੇ ਅਧੀਨ ਹੈ।
'ਸ਼ੰਕਰਨ ਨਾਇਰ ਵਰਗੇ ਨਾਇਕਾਂ ਨੂੰ ਯਾਦ ਰੱਖਣਾ ਜ਼ਰੂਰੀ...' ਅਕਸ਼ੈ ਕੁਮਾਰ ਨੇ ਕੀਤਾ PM ਮੋਦੀ ਦਾ ਧੰਨਵਾਦ
NEXT STORY