ਮੁੰਬਈ : ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਜ਼ਰੀਨ ਖਾਨ ਅੱਜ 29 ਸਾਲ ਦੀ ਹੋ ਗਈ ਹੈ। 14 ਮਈ 1987 ਨੂੰ ਮੁੰਬਈ 'ਚ ਪੈਦਾ ਹੋਈ ਜ਼ਰੀਨ ਖਾਨ ਨੇ ਸ਼ੁਰੂਆਤੀ ਦੌਰ 'ਚ ਬਤੌਰ ਮਾਡਲ ਕੰਮ ਕੀਤਾ। ਬਤੌਰ ਅਦਾਕਾਰਾ ਜ਼ਰੀਨ ਖਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2009 'ਚ ਆਈ ਫਿਲਮ 'ਵੀਰ' ਨਾਲ ਕੀਤੀ। ਇਸ ਫਿਲਮ 'ਚ ਜ਼ਰੀਨ ਨੇ ਸਲਮਾਨ ਖਾਨ ਦੇ ਆਪੋਜ਼ਿਟ ਕੰਮ ਕੀਤਾ ਪਰ ਫਿਲਮ ਟਿਕਟ ਖਿੜਕੀ 'ਤੇ ਕੋਈ ਖਾਸ ਕਮਾਲ ਨਾ ਦਿਖਾ ਸਕੀ।
ਸਾਲ 2011 'ਚ ਆਈ ਫਿਲਮ 'ਰੈਡੀ' 'ਚ ਜ਼ਰੀਨ ਖਾਨ ਨੂੰ ਇਕ ਆਈਟਮ ਨੰਬਰ 'ਕਰੈਕਟਰ ਢੀਲਾ' ਵਿਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਗੀਤ 'ਚ ਜ਼ਰੀਨ ਨੇ ਸਲਮਾਨ ਖਾਨ ਨਾਲ ਆਪਣੇ ਜਲਵੇ ਦਿਖਾਏ। ਇਹ ਗੀਤ ਸੁਪਰਹਿੱਟ ਸਿੱਧ ਹੋਇਆ। ਸਾਲ 2012 'ਚ ਆਈ ਫਿਲਮ 'ਹਾਊਸਫੁਲ-2' ਜ਼ਰੀਨ ਦੇ ਕਰੀਅਰ ਦੀ ਇਕ ਹੋਰ ਹਿੱਟ ਫਿਲਮ ਸਿੱਧ ਹੋਈ ਪਰ ਸਫਲਤਾ ਦਾ ਸਿਹਰਾ ਉਨ੍ਹਾਂ ਦੇ ਸਿਰ ਨਹੀਂ ਬੰਨ੍ਹਿਆ ਗਿਆ।
ਇਸ ਦੌਰਾਨ ਜ਼ਰੀਨ ਨੇ ਹਿੰਦੀ ਫਿਲਮਾਂ ਤੋਂ ਇਲਾਵਾ ਤਾਮਿਲ ਅਤੇ ਪੰਜਾਬੀ ਫਿਲਮਾਂ 'ਚ ਵੀ ਅਦਾਕਾਰੀ ਕੀਤੀ। ਪੰਜਾਬੀ 'ਚ ਉਨ੍ਹਾਂ ਨੇ ਗਿੱਪੀ ਗਰੇਵਾਲ ਨਾਲ ਫਿਲਮ 'ਜੱਟ ਜੇਮਸ ਬਾਂਡ' ਵਿਚ ਵੀ ਕੰਮ ਕੀਤਾ। ਸਾਲ 2015 'ਚ ਜ਼ਰੀਨ ਦੀ ਫਿਲਮ 'ਹੇਟ ਸਟੋਰੀ 3' ਆਈ। ਫਿਲਮ 'ਚ ਜ਼ਰੀਨ ਨੇ ਆਪਣੀ ਬੋਲਡ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਅਤੇ ਇਹ ਫਿਲਮ ਟਿਕਟ ਖਿੜਕੀ 'ਤੇ ਸੁਪਰਹਿੱਟ ਸਿੱਧ ਹੋਈ।
B'DAY SPL: ਮਾਧੁਰੀ ਦੀਕਸ਼ਿਤ ਦੀਆਂ ਅਣਦੇਖੀਆਂ ਤਸਵੀਰਾਂ
NEXT STORY