ਫ਼ਰੀਦਕੋਟ (ਰਾਜਨ) : ਸਥਾਨਕ ਕੋਟਕਪੂਰਾ ਸੜਕ ’ਤੇ ਪੈਂਦੇ ਨਾਰਾਇਣਗੜ੍ਹ ਵਿਖੇ ਇੱਕ ਵਿਅਕਤੀ ਵੱਲੋਂ ਆਪਣੇ ਵਿਆਹ ’ਚ ਪੈਂਦੀਆਂ ਅੜਚਣਾ ਦਾ ਉਪਾਅ ਕਰਵਾਉਣ ਲਈ ਘਰੇ ਬੁਲਾਏ ਗਏ ਦੋ ਬਾਬਿਆਂ ਵੱਲੋਂ ਕਥਿੱਤ ਇੱਕ ਲਾਇਸੈਂਸੀ ਰਿਵਾਲਵਰ ਅਤੇ
ਕਾਰਤੂਸ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਰਾਇਣਗੜ੍ਹ ਨਿਵਾਸੀ ਲਾਲਜੀਤ ਸਿੰਘ ਨੇ ਸਥਾਨਕ ਥਾਣਾ ਸਿਟੀ ਨੂੰ ਕੀਤੀ ਗਈ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੀ ਸ਼ਾਦੀ ਵਿੱਚ ਲਗਾਤਾਰ ਰੁਕਾਵਟਾਂ ਪੈਰ ਹੀਆਂ ਸਨ ਜਿਸ ’ਤੇ ਬੌਬੀ ਬਾਬਾ, ਵਾਸੀ ਕੰਮੇਆਣਾ ਗੇਟ ਫ਼ਰੀਦਕੋਟ ਨੇ ਉਸਨੂੰ ਭਰੋਸਾ ਦਿੱਤਾ ਕਿ ਉਹ ਇਸਦਾ ਉਪਾਅ ਕਰ ਦੇਵੇਗਾ।
ਇਹ ਵੀ ਪੜ੍ਹੋ : ਸਾਲ ਪਹਿਲਾਂ ਸਕਿਓਰਿਟੀ ਗਾਰਡ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਗ੍ਰਿਫ਼ਤਾਰ
ਸ਼ਿਕਾਇਤਕਰਤਾ ਅਨੁਸਾਰ ਇਸ ਉਪਰੰਤ ਬੌਬੀ ਬਾਬਾ ਜਦ ਆਪਣੇ ਨਾਲ ਦੂਸਰੇ ਅਣਪਛਾਤੇ ਵਿਅਕਤੀ ਸਮੇਤ ਉਪਾਅ ਕਰਨ ਲਈ ਉਸਦੇ ਘਰ ਆਇਆ ਤਾਂ ਇਹਨਾਂ ਉਸਨੂੰ ਉਪਾਅ ਲਈ ਵਰਤਿਆ ਜਾਣ ਵਾਲਾ ਕੁਝ ਸਾਮਾਨ ਲਿਆਉਣ ਲਈ ਆਖਿਆ ਜਿਸ ’ਤੇ ਉਹ ਇਹਨਾਂ ਨੂੰ ਬੈੱਡ ਰੂਮ ਵਿੱਚ ਬਿਠਾ ਕੇ ਸਾਮਾਨ ਲੈਣ ਲਈ ਚਲਾ ਗਿਆ। ਲਾਲਜੀਤ ਸਿੰਘ ਅਨੁਸਾਰ ਉਸ ਵੱਲੋਂ ਸਮਾਨ ਲਿਆਂਦੇ ਜਾਣ ’ਤੇ ਬਾਬੇ ਨੇ ਆਪਦਾ ਕੰਮ ਕੀਤਾ ਅਤੇ ਫ਼ਿਰ ਇਹ ਦੋਨੋਂ ਵਾਪਿਸ ਚਲੇ ਗਏ।
ਲਾਲਜੀਤ ਸਿੰਘ ਨੇ ਕਿਹਾ ਜਦ ਉਸਨੇ ਅਚਾਨਕ ਹੀ ਚੈੱਕ ਕੀਤਾ ਤਾਂ ਕਮਰੇ ’ਚੋਂ 22 ਬੋਰ ਲਾਇਸੈਂਸੀ ਰਿਵਾਲਵਰ ਅਤੇ 4 ਜ਼ਿੰਦਾ ਕਾਰਤੂਸ ਗਾਇਬ ਹੋ ਚੁੱਕੇ ਸਨ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸਨੂੰ ਪੂਰਾ ਯਕੀਨ ਹੈਕਿ ਇਹ ਅਸਲਾ ਉਕਤ ਦੋਨਾਂ ਨੇ ਹੀ ਚੋਰੀ ਕੀਤਾ ਹੈ ਜਿਸ ’ਤੇ ਥਾਣਾ ਸਿਟੀ ਵਿਖੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਵੱਲੋਂ ਬਾਬੇ ਸਮੇਤ ਦੋ ’ਤੇ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : 18 ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਵਾਲੇ ਇਕ ਹੀ ਕਾਲੋਨਾਈਜ਼ਰ ਨੂੰ ਬੜੀ ਸਫ਼ਾਈ ਨਾਲ ਬਚਾਅ ਗਏ ਅਧਿਕਾਰੀ
ਨਸ਼ਾ ਕਰ ਰਹੀਆਂ ਤਿੰਨ ਕੁੜੀਆਂ ਨੂੰ ਰੋਕਣਾ ਪਿਆ ਮਹਿੰਗਾ, ਕਰ ਦਿੱਤਾ ਹਮਲਾ
NEXT STORY