ਫ਼ਰੀਦਕੋਟ (ਰਾਜਨ) : ਨੈਸ਼ਨਲ ਹਾਈਵੇ-54 ਪਿੰਡ ਬਾਜਾਖਾਨਾ ਵਿਖੇ ਇਕ 55 ਸਾਲਾ ਸਿੱਖ ਵਿਅਕਤੀ ਦੀ ਲਾਸ਼ ਮਿਲਣ ਦਾ ਮਾਮਲਾ ਸਾਹਮਣੇ ਆਇਆ, ਜਿਸ’ਤੇ ਮ੍ਰਿਤਕ ਦੀ ਪਛਾਣ ਨਾ ਹੋਣ ਦੀ ਸੂਰਤ ਵਿਚ ਲਾਸ਼ ਨੂੰ 72 ਘੰਟੇ ਲਈ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਪੁਲਸ ਵੱਲੋਂ ਅਜੈਬ ਸਿੰਘ ਪੁੱਤਰ ਸੰਤਾ ਸਿੰਘ ਵਾਸੀ ਬਾਜਾਖਾਨਾ ਦੇ ਬਿਆਨਾਂ ’ਤੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਮੁਕਤਸਰ 'ਚ ਦਿਨ-ਦਿਹਾੜੇ ਡੀ. ਸੀ. ਦਫ਼ਤਰ ਬਾਹਰੋਂ ਵਿਅਕਤੀ ਅਗਵਾ, ਲੋਕ ਵੇਖਦੇ ਰਹੇ ਤਮਾਸ਼ਾ (ਵੀਡੀਓ)
ਸੂਤਰਾਂ ਅਨੁਸਾਰ ਜਦੋਂ ਪੁਲਸ ਪਾਰਟੀ ਗਸ਼ਤ ਕਰ ਰਹੀ ਤਾਂ ਸੂਚਨਾ ਮਿਲੀ ਸੀ ਕਿ ਨੈਸ਼ਨਲ ਹਾਈਵੇ ਦੇ ਸੱਜੇ ਪਾਸੇ ਇਕ ਵਿਅਕਤੀ ਦੀ ਲਾਸ਼ ਪਈ ਹੈ ਜਿਸ ’ਤੇ ਪੁਲਸ ਪਾਰਟੀ ਵੱਲੋਂ ਮੌਕੇ ’ਤੇ ਪੁੱਜ ਕੇ ਲਾਸ਼ ਦਾ ਜਾਇਜ਼ਾ ਲਿਆ ਗਿਆ। ਪੁਲਸ ਸੂਤਰਾਂ ਅਨੁਸਾਰ ਇਸ ਵਿਅਕਤੀ ਦੀ ਖੱਬੀ ਬਾਂਹ ’ਤੇ ਇਕ ਓਮ ਓਂਕਾਰ ਦਾ ਚਿੰਨ੍ਹ ਹੈ, ਖੱਬੇ ਗੁੱਟ ’ਤੇ ਘੜੀ, ਦਾਡ਼੍ਹੀ ਕੇਸ ਰੱਖੇ ਹੋਏ ਹਨ ਅਤੇ ਕਰੀਮ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਪੁਲਸ ਸੂਤਰਾਂ ਅਨੁਸਾਰ ਪੋਸਮਾਰਟਮ ਕਰਵਾਉਣ ਉਪਰੰਤ ਇਸ ਗੱਲ ਦਾ ਖ਼ੁਲਾਸਾ ਹੋਇਆ ਹੈ ਕਿ ਇਸ ਵਿਅਕਤੀ ਦੀ ਮੌਤ ਸਿਰ ਵਿਚ ਸੱਜੇ ਪਾਸੇ ਗੋਲ਼ੀ ਲੱਗਣ ਕਾਰਨ ਹੋਈ ਹੈ।
ਇਹ ਵੀ ਪੜ੍ਹੋ- ਧੀ ਨੂੰ ਜਨਮ ਦੇਣ ਤੋਂ ਕੁਝ ਘੰਟਿਆਂ ਮਗਰੋਂ ਜਹਾਨੋਂ ਤੁਰ ਗਈ ਮਾਂ, ਪਰਿਵਾਰ ਨੇ ਡਾਕਟਰ 'ਤੇ ਲਾਏ ਗੰਭੀਰ ਇਲਜ਼ਾਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮੁਕਤਸਰ 'ਚ ਦਿਨ-ਦਿਹਾੜੇ ਡੀ. ਸੀ. ਦਫ਼ਤਰ ਬਾਹਰੋਂ ਵਿਅਕਤੀ ਅਗਵਾ, ਲੋਕ ਵੇਖਦੇ ਰਹੇ ਤਮਾਸ਼ਾ (ਵੀਡੀਓ)
NEXT STORY