ਫਰੀਦਕੋਟ (ਪਰਮਜੀਤ)- ਸੂਬੇ ਦੀ ਗੰਧਲੀ ਸਿਆਸਤ ਨੇ ਘਰ-ਘਰ ਸਿਆਸਤ ਵਾਡ਼ ਦਿੱਤੀ ਹੈ ਅਤੇ ਵੋਟਾਂ ਵਿਚ ਭਰਾ-ਭਰਾ ਦਾ ਦੁਸ਼ਮਣ ਬਣ ਜਾਂਦਾ ਹੈ। ਸਾਦਿਕ ਨੇਡ਼ਲੇ ਪਿੰਡਾਂ ਵਿਚ ਜਿੱਥੇ ਬਹੁਤ ਸਾਰੀਆਂ ਪੰਚਾਇਤ ਬਿਨਾਂ ਮੁਕਾਬਲੇ ਚੁਣੀਆਂ ਜਾ ਚੁੱਕੀਆਂ ਹਨ, ਉੱਥੇ ਹੀ ਕਈ ਪਿੰਡਾਂ ਵਿਚ ਸਖ਼ਤ ਮੁਕਾਬਲੇ ਸੁਣਨ ਨੂੰ ਮਿਲ ਰਹੇ ਹਨ। ਸਾਦਿਕ ਨੇਡ਼ੇ ਕਰੀਬ 450 ਵੋਟਾਂ ਵਾਲੇ ਪਿੰਡ ਸਾਧੂਵਾਲਾ ਵਿਖੇ ਇਸ ਵਾਰ ਐੱਸ. ਸੀ. (ਮਰਦ) ਲਈ ਸਰੰਪਚੀ ਰਾਖਵੀਂ ਹੈ ਅਤੇ ਇਸ ਛੋਟੇ ਜਿਹੇ ਪਿੰਡ ਵਿਚ ਚਾਰ ਉਮੀਦਵਾਰ ਕੇਵਲ ਸਿੰਘ ਪੁੱਤਰ ਜੱਗਾ ਸਿੰਘ, ਮਾਣਕ ਸਿੰਘ ਪੁੱਤਰ ਈਸ਼ਰ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਤੇ ਰਾਜਵਿੰਦਰ ਸਿੰਘ ਪੁੱਤਰ ਮੰਦਰ ਸਿੰਘ ਮੈਦਾਨ ਵਿਚ ਹਨ। ਇਨ੍ਹਾਂ ਵਿਚ ਦੋ ਉਮੀਦਵਾਰ ਆਪਸ ਵਿਚ ਸਕੇ ਚਾਚਾ-ਭਤੀਜਾ ਹਨ। ਇਸ ਪਿੰਡ ਵਿਚ ਕਵਰਿੰਗ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਭਰਨ ਵਾਲਾ ਹੁਣ ਖੁਦ ਸਰਪੰਚੀ ਦਾ ਦਾਅਵੇਦਾਰ ਬਣ ਬੈਠਾ ਹੈ। ਪਿੰਡ ਦੇ ਨਿਰਪੱਖ ਲੋਕ ਕਹਿੰਦੇ ਹਨ ਕਿ ਪਿੰਡ ਦੀਆਂ ‘ਵੋਟਾਂ ਥੋਡ਼੍ਹੀਆਂ ਅਤੇ ਯਾਰ ਬਥੇਰੇ, ਮੈਂ ਕੀਹਦਾ-ਕੀਹਦਾ ਮਾਣ ਰੱਖ ਲਾਂ...’। ਪਿੰਡ ਦੇ ਪੰਜ ਪੰਚ ਬਣਨੇ ਹਨ, ਜਿਨ੍ਹਾਂ ਵਿਚ ਅਮਨਦੀਪ ਸਿੰਘ ਪੁੱਤਰ ਨਰ ਸਿੰਘ (ਜਨਰਲ) ਅਤੇ ਰਣਜੀਤ ਕੌਰ (ਐੱਸ. ਸੀ.) ਬਿਨਾਂ ਮੁਕਾਬਲਾ ਪੰਚ ਚੁਣੇ ਜਾ ਚੁੱਕੇ ਹਨ।
ਮਚਾਕੀ ਕਲਾਂ ’ਚ ਗੁਰਸ਼ਵਿੰਦਰ ਬਰਾਡ਼ ਬਣੇ ਦੂਜੀ ਵਾਰ ਸਰਪੰਚ
NEXT STORY