ਫਰੀਦਕੋਟ (ਚਾਵਲਾ)- ਪੀ. ਆਰ. ਟੀ. ਸੀ. ਇੰਪਾਲਈਜ਼ ਯੂਨੀਅਨ ਆਜ਼ਾਦ ਵੱਲੋਂ ਦਿੱਤੇ ਗਏ ਸੱਦੇ ’ਤੇ ਵੱਖ-ਵੱਖ ਡਿਪੂਆਂ ਦੇ ਮੁਲਾਜ਼ਮਾਂ ਦਾ ਵੱਡਾ ਇਕੱਠ ਨਹਿਰੂ ਪਾਰਕ ਪਟਿਆਲਾ ਵਿਖੇ ਹੋਇਆ। ਮੀਟਿੰਗ ’ਚ ਮੰਗਾਂ ਪ੍ਰਤੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪੰਜਾਬ ਦੇ ਡਿਪੂਆਂ ਤੋਂ ਆਏ ਆਗੂਆਂ ਨੇ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੱਚੇ ਮੁਲਾਜ਼ਮ ਪੱਕੇ ਨਹੀਂ ਕੀਤੇ ਜਾ ਰਹੇ, ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਨਹੀਂ ਕੀਤੀ ਜਾ ਰਹੀ, ਡੀ. ਏ. ਅਤੇ ਪੇਅ ਕਮਿਸ਼ਨ ਉੱਪਰ ਸਰਕਾਰ ਨੇ ਅਜੇ ਤੱਕ ਕੋਈ ਹੰਗਾਰਾ ਨਹੀਂ ਭਰਿਆ, ਅਰਧ-ਬੇਰੋਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਮੌਕੇ ਪੁਰਾਣੀ ਕਮੇਟੀ ਨੂੰ ਰੱਦ ਕਰਦਿਆਂ ਨਵੀਂ ਕਮੇਟੀ ਬਣਾਉਣ ਦਾ ਫੈਸਲਾ ਸਰਬਸੰਮਤੀ ਨਾਲ ਕੀਤਾ ਗਿਆ, ਜਿਸ ਵਿਚ 12 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿਚ ਸਿਮਰਜੀਤ ਸਿੰਘ ਬਰਾਡ਼ ਫ਼ਰੀਦਕੋਟ ਨੂੰ ਸਟੇਟ ਕਮੇਟੀ ਕਨਵੀਨਰ ਸਮੇਤ ਬਲਜੀਤ ਸਿੰਘ ਲੁਧਿਆਣਾ, ਦਵਿੰਦਰ ਸਿੰਘ ਸੇਖੋਂ, ਦਲਜੀਤ ਸਿੰਘ ਖਾਰਾ ਫ਼ਰੀਦਕੋਟ, ਮਨੋਜ ਕੁਮਾਰ ਹੈੱਡ ਆਫਿਸ ਪਟਿਆਲਾ, ਗੁਰਵਿੰਦਰ ਸਿੰਘ ਲੁਧਿਆਣਾ, ਸੁਖਦੇਵ ਸਿੰਘ ਬਰਨਾਲਾ, ਦੇਵ ਕੁਮਾਰ ਫਰੀਦਕੋਟ, ਸੰਦੀਪ ਸਿੰਘ ਬਰਨਾਲਾ, ਸੁਖਮੰਦਰ ਸਿੰਘ ਲੁਧਿਆਣਾ, ਦਲਵਿੰਦਰ ਸਿੰਘ ਫਰੀਦਕੋਟ ਅਤੇ ਗੁਰਜੀਤ ਸਿੰਘ ਸਾਥੀ ਚੁਣੇ ਗਏ। ਉਪਰੰਤ ਰਹਿ ਗਏ ਡਿਪੂਆਂ ਨੇ ਸਹਿਮਤੀ ਪ੍ਰਗਟਾਈ। ਕਨਵੀਨਰ ਸਿਮਰਜੀਤ ਸਿੰਘ ਬਰਾਡ਼ ਨੇ ਦੱਸਿਆ ਕਿ ਚੁਣੀ ਗਈ ਕਮੇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਅਹਿਦ ਕੀਤਾ ਕਿ ਉਹ ਸਮੂਹ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਲਈ ਹਰ ਤਰ੍ਹਾਂ ਦਾ ਸੰਘਰਸ਼ ਕਰਨ ਵਾਸਤੇ ਹਮੇਸ਼ਾ ਤਿਆਰ ਰਹਿਣਗੇ। ਇਸ ਸਮੇਂ ਭਰਾਤਰੀ ਜਥੇਬੰਦੀ ਵੱਲੋਂ ਪੰਜਾਬ ਮੰਡੀ ਬੋਰਡ ਦੇ ਸੂਬਾ ਪ੍ਰਧਾਨ ਵੀਰਇੰਦਰ ਸਿੰਘ ਪੂਰੀ ਅਤੇ ਜ਼ਿਲਾ ਸਕੱਤਰ ਜਤਿੰਦਰ ਕੁਮਾਰ ਤੇ ਮੰਡੀ ਬੋਰਡ ਪਟਿਆਲਾ ਦੇ ਸੀਨੀਅਰ ਆਗੂ ਵੀ ਹਾਜ਼ਰ ਸਨ। ਇਹ ਜਾਣਕਾਰੀ ਨਵ-ਨਿਯੁਕਤ ਕਮੇਟੀ ਦੇ ਚੁਣੇ ਗਏ ਕਨਵੀਨਰ ਸਿਮਰਜੀਤ ਸਿੰਘ ਬਰਾਡ਼ ਫਰੀਦਕੋਟ ਨੇ ਦਿੱਤੀ।
ਕੋਟਪਾ ਐਕਟ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਮੂਹ ਵਿਭਾਗਾਂ ਦਾ ਸਹਿਯੋਗ ਜ਼ਰੂਰੀ : ਸਿਵਲ ਸਰਜਨ
NEXT STORY