ਫਰੀਦਕੋਟ (ਜਿੰਦਲ)- ਸਟੇਟ ਬੈਂਕ ਆਫ਼ ਇੰਡੀਆ ਦੀ ਜੈਤੋ ਸਥਿਤ ਸ਼ਾਖਾ ਯੂਨਾਈਟਿਡ ਫ਼ੋਰਮ ਆਫ਼ ਬੈਂਕ ਯੂਨੀਅਨਜ਼ ਦੇ ਬੈਨਰ ਹੇਠ ਸ਼ਹਿਰ ਦੀਆਂ ਸਾਰੀਆਂ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਦਸ਼ਰਨ ਕਰਦਿਆਂ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਯੂਨਾਈਟਿਡ ਫ਼ੋਰਮ ਆਫ਼ ਬੈਂਕ ਯੂਨੀਅਨਜ਼ ਦੇਸ਼ ਭਰ ਦੇ ਬੈਂਕ ਮੁਲਾਜ਼ਮਾਂ ਦੀਆਂ 9 ਜਥੇਬੰਦੀਆਂ ਹੈ। ਸਟੇਟ ਬੈਂਕ ਆਫ਼ ਇੰਡੀਆ ਸਟਾਫ਼ ਐਸੋਸੀਏਸ਼ਨ ਦੇ ਜ਼ੋਨਲ ਸੈਕਟਰੀ ਕਾਮਰੇਡ ਇੰਦਰਜੀਤ ਸਿੰਘ ਸਿੱਧੂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟਾਂ ਦੀ ਕਠਪੁਤਲੀ ਬਣ ਚੁੱਕੀ ਹੈ। ਸਰਕਾਰ ਨੇ ਸਰਕਾਰੀ ਅਦਾਰਿਆਂ ਨੂੰ ਖਤਮ ਕਰ ਕੇ ਸਭ ਕੁਝ ਕਾਰਪੋਰੇਟਾਂ ਦੇ ਹੱਥ ਸਪੁਰਦ ਕਰ ਦੇਣ ਦੀ ਠਾਣ ਲਈ ਹੈ। ਕੇਂਦਰ ਨੇ ਪਹਿਲਾਂ ਪੰਜ ਸਹਿਯੋਗੀ ਬੈਂਕਾਂ ਨੂੰ ਭਾਰਤੀ ਬੈਂਕ ਵਿਚ ਮਰਜ ਕਰ ਦਿੱਤਾ ਅਤੇ ਹੁਣ ਵਿਜੈ ਬੈਂਕ, ਦੇਨਾ ਬੈਂਕ ਨੂੰ ਵੀ ਬੈਂਕ ਆਫ਼ ਬਡ਼ੌਦਾ ਵਿਚ ਮਰਜ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਖੌਤੀ ਮਰਜਰਾਂ ਦੇ ਨਾਂ ’ਤੇ ਬੈਂਕਾਂ ਦੀ ਗਿਣਤੀ ਘੱਟ ਕਰੇਗੀ ਅਤੇ ਫ਼ਿਰ ਹੌਲੀ-ਹੌਲੀ ਇਨ੍ਹਾਂ ਬੈਂਕਾਂ ਨੂੰ ਨਿੱਜੀ ਹੱਥਾਂ ਵਿਚ ਸੌਂਪ ਦੇਵੇਗੀ। ਸਰਕਾਰ ਦੇ ਨਿੱਜੀਕਰਨ ਵੱਲ ਵਧਦੇ ਕਦਮਾਂ ਤੋਂ ਇਹ ਸਪੱਸ਼ਟ ਹੈ ਕਿ ਬੈਂਕਾਂ ਨੂੰ ਵੀ ਅੰਬਾਨੀ ਤੇ ਅਡਵਾਨੀ ਦੇ ਸਪੁਰਦ ਕਰਨ ਨੂੰ ਤਿਆਰ ਹੈ। ਬੈਂਕਾਂ ਦੇ ਕੁਲ ਡੁੱਬੇ ਹੋਏ ਕਰਜ਼ੇ ਦਾ 95 ਫ਼ੀਸਦੀ ਹਿੱਸਾ 100 ਕੁ ਸਰਮਾਏਦਾਰਾਂ ਨੇ ਦੱਬਿਆ ਹੋਇਆ ਹੈ। ਇਸ ਸਮੇਂ ਕਾਮਰੇਡ ਵਿਕਾਸ ਯਾਦਵ ਨੇ ਕਿਹਾ ਕਿ ਆਉਣ ਵਾਲਾ ਸਮਾਂ ਤਿੱਖੇ ਸੰਘਰਸ਼ ਦਾ ਸਮਾਂ ਹੈ ਅਤੇ ਸਾਨੂੰ ਸਰਕਾਰੀ ਬੈਂਕਾਂ ਤੇ ਦੇਸ਼ ਦੀ ਅਰਥ ਵਿਵਸਥਾ ਨੂੰ ਸਥਿਰ ਰੱਖਣ ਲਈ ਸਰਕਾਰ ਦੀਆਂ ਕੋਝੀਆਂ ਸਾਜ਼ਿਸ਼ਾਂ ਖਿਲਾਫ਼ ਲਾਮਬੰਦ ਹੋ ਕੇ ਸਡ਼ਕਾਂ ’ਤੇ ਉਤਰਨਾ ਪਵੇਗਾ। ਇਸ ਸਮੇਂ ਕਾਮਰੇਡ ਗਗਨਦੀਪ ਕੁਮਾਰ ਪ੍ਰਧਾਨ, ਮਹੇਸ਼ ਸ਼ਰਮਾ, ਰਾਜੂ ਸਿੰਘ, ਕੁਲਭੂਸ਼ਨ ਬਾਂਸਲ, ਨਿਤਿਨ ਗਰਗ, ਸਰੋਜ ਮਹੇਸ਼ਵਰੀ, ਨਿਧਾਨ ਸਿੰਘ ਕੈਲੇ, ਲਖਵੀਰ ਸਿੰਘ, ਨਛੱਤਰ ਸਿੰਘ, ਗੁਰਤੇਜ ਸਿੰਘ, ਮੰਦਰ ਸਿੰਘ, ਅਵਤਾਰ ਸਿੰਘ, ਬਬਲੂ, ਪਰਮਜੀਤ ਪੰਮਾ, ਵਿਨੋਦ ਕੁਮਾਰ ਆਦਿ ਮੌਜੂਦ ਸਨ।
ਨੈਸ਼ਨਲ ਖੇਡਾਂ ’ਚ ਭਾਗ ਲੈਣ ਲਈ ਨਿਊ ਮਾਲਵਾ ਸਕੂਲ ਦੇ ਖਿਡਾਰੀ ਛੱਤੀਸਗਡ਼੍ਹ ਰਵਾਨਾ
NEXT STORY