ਫਰੀਦਕੋਟ (ਲਖਵੀਰ)- ਦੋਦਾ ਪੁਲਸ ਚੌਕੀ ਦੀ ਪੁਲਸ ਪਾਰਟੀ ਨੇ ਛਾਪਾਮਾਰੀ ਕਰ ਕੇ ਦੇਸੀ ਸ਼ਰਾਬ ਦੀ ਚਾਲੂ ਭੱਠੀ ਸਣੇ 1 ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਭਿੰਦਰ ਸਿੰਘ ਅਤੇ ਸੰਤਾ ਸਿੰਘ ਦੇ ਘਰ ਦੇਸੀ ਸ਼ਰਾਬ ਦੀ ਭੱਠੀ ਚੱਲ ਰਹੀ ਹੈ। ਇਸ ਸੂਚਨਾ ’ਤੇ ਜਦੋਂ ਦੱਸੀ ਗਈ ਜਗ੍ਹਾ ’ਤੇ ਪੁਲਸ ਪਾਰਟੀ ਨਾਲ ਛਾਪਾਮਾਰੀ ਕੀਤੀ ਗਈ ਤਾਂ ਮੌਕੇ ਤੋਂ ਪੱਪੀ ਸਿੰਘ ਪੁੱਤਰ ਜਬਰ ਸਿੰਘ ਨੂੰ ਉਕਤ ਸਾਮਾਨ ਸਣੇ ਕਾਬੂ ਕਰ ਲਿਆ, ਜਦਕਿ ਦੋ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ।
ਬੈਂਕ ਮੁਲਾਜ਼ਮਾਂ ਵੱਲੋਂ ਰੋਸ ਪ੍ਰਦਰਸ਼ਨ
NEXT STORY