ਫਰੀਦਕੋਟ (ਦਰਦੀ, ਪਵਨ)- ਡੀ. ਏ. ਵੀ. ਪਬਲਿਕ ਸਕੂਲ ਵਿਚ ਇੰਟਰ ਹਾਊਸ ਡਰਾਮਾ ਮੁਕਾਬਲਾ ਕਰਵਾਇਆ ਗਿਆ। ਚਾਰਾਂ ਹਾਊਸਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨੂੰ ਬਡ਼ੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਅਥਰਵਵੇਦ ਹਾਊਸ ਨੇ ਕਿਸਾਨਾਂ ਦੇ ਕਰਜ਼ੇ, ਦਾਜ, ਖੁਦਕੁਸ਼ੀਆਂ ਆਦਿ ਗੰਭੀਰ ਸਮੱਸਿਆਵਾਂ ਨੂੰ ਪੇਸ਼ ਕੀਤਾ। ਰਿਗਵੇਦ ਹਾਊਸ ਨੇ ਵਿਦਿਅਕ ਅਦਾਰਿਆਂ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਅਤੇ ਵਿੱਦਿਆ ਦੇ ਮਹੱਤਵ ਨੂੰ ਦਰਸਾਇਆ। ਸਾਮਵੇਦ ਹਾਊਸ ਨੇ ਸੋਸ਼ਲ ਮੀਡੀਆ ਦੇ ਬੁਰੇ ਪ੍ਰਭਾਵ ਨੂੰ ਬਡ਼ੇ ਵਧੀਆ ਤਰੀਕੇ ਨਾਲ ਦਰਸਾਇਆ। ਯਜੁਰਵੇਦ ਹਾਊਸ ਨੇ ਫੋਕੀ ਵਿਖਾਵੇਬਾਜ਼ੀ ਨੂੰ ਇਕ ਸਕਿੱਟ ਰਾਹੀਂ ਪੇਸ਼ ਕੀਤਾ। ਇਸ ਸਮੇਂ ਰਿਗਵੇਦ ਹਾਊਸ ਨੇ ਪਹਿਲਾ, ਸਾਮਵੇਦ ਨੇ ਦੂਜਾ ਅਤੇ ਅਥਰਵਵੇਦ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਜੇਤੂ ਵਿਦਿਆਰਥੀਅਾਂ ਨੂੰ ਸਟਾਫ ਮੈਂਬਰਾਂ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ।
ਮੈਂਬਰ ਪਾਰਲੀਮੈਂਟ ਘੁਬਾਇਆ ਨੂੰ ਸ਼੍ਰੋਅਦ ਨੇ ਮਾਣ ਦਿੱਤਾ ਪਰ ਉਨ੍ਹਾਂ ਹਮੇਸ਼ਾ ਪਾਰਟੀ ਨੂੰ ਕਮਜ਼ੋਰ ਕੀਤਾ : ਗਰਚਾ
NEXT STORY