ਫਰੀਦਕੋਟ (ਕੁਲਭੂਸ਼ਨ)- ਸਥਾਨਕ ਗੁਰਦੁਆਰਾ ਸਾਹਿਬ ਸ਼੍ਰੋਮਣੀ ਭਗਤ ਬਾਬਾ ਨਾਮ ਦੇਵ ਜੀ ਵਿਖੇ ਭਗਤ ਬਾਬਾ ਨਾਮ ਦੇਵ ਜੀ ਦਾ 748ਵਾਂ ਜਨਮ ਦਿਹਾਡ਼ਾ ਬਡ਼ੀ ਹੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਸਤਪਾਲ ਸਿੰਘ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਜਦੋਕਿ ਗੁਰਦੁਆਰਾ ਸ੍ਰੀ ਗੁਰੂ ਅਮਰ ਦਾਸ ਜੀ ਦੇ ਕੀਰਤਨੀ ਜੱਥੇ ਨੇ ਸ਼ਬਦ ਗਾਇਨ ਨਾਲ ਹਾਜ਼ਰ ਸੰਗਤਾਂ ਨੂੰ ਨਿਹਾਲ ਕੀਤਾ। ਇਸ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਦਰਸ਼ਨ ਸਿੰਘ ਵੱਟੂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਮਨੁੱਖਤਾ ’ਚ ਪਏ ਵਿਤਕਰਿਆਂ ਨੂੰ ਦੂਰ ਕਰਕੇ, ਇਕ ਪਿਤਾ ਦੇ ਬੱਚੇ ਬਣਨ ਦਾ ਉਪਦੇਸ਼ ਦਿੰਦੀ ਹੈ । ਉਨ੍ਹਾਂ ਦੱਸਿਆ ਕਿ ਭਗਤ ਨਾਮਦੇਵ ਜੀ ਦੀ 18 ਰਾਗਾਂ ਅੰਦਰ ਬਾਣੀ ਅਤੇ 61 ਸ਼ਲੋਕ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਹਨ, ਜੋ ਲੋਕਾਂ ਨੂੰ ਹੱਕ-ਸੱਚ ਅਤੇ ਆਪਣੇ ਸਵੈ-ਮਾਣ ਨਾਲ ਜੀਵਨ ਗੁਜ਼ਾਰਣ ਦਾ ਸੰਦੇਸ਼ ਦਿੰਦੀ ਹੈ। ਇਸ ਸਮੇਂ ਹਾਜ਼ਰ ਸੰਗਤ ’ਚ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ ਵੱਟੂ, ਸੁਰਿੰਦਰ ਸਿੰਘ ਜੇ. ਈ ., ਸੁਖਮੰਦਰ ਸਿੰਘ ਜਗਮਗ, ਤਜਿੰਦਰ ਸਿੰਘ ਰਾਏ ਅਤੇ ਦਰਸ਼ਨ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਰਧਾਲੂ ਹਾਜ਼ਰ ਸਨ।
ਬਠਿੰਡਾ ਰੋਡ ’ਤੇ ਸਫ਼ਾਈ ਮੁਹਿੰਮ ਕੀਤੀ ਹੋਰ ਤੇਜ਼
NEXT STORY