ਰੋਮ( ਇਟਲੀ) (ਟੇਕ ਚੰਦ ਜਗਤਪੁਰ)- ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਰਿਜੋਇਮੀਲੀਆ ਵੱਲੋਂ ਫਸਦੌਨਦੋ ਦੀ ਕਰੇਜੋ (ਰਿਜੋਇਮੀਲੀਆ) ਵਿਖੇ 18 ਮਈ ਦਿਨ ਐਤਵਾਰ ਨੂੰ ਯੁੱਗ ਪੁਰਸ਼, 19ਵੀਂ ਸਦੀ ਦੇ ਮਹਾਰਾਸ਼ਟਰ ਤੋਂ ਇੱਕ ਮਹਾਨ ਭਾਰਤੀ ਵਿਚਾਰਕ, ਜਾਤ ਵਿਰੋਧੀ, ਸਮਾਜ ਸੁਧਾਰਕ, ਸਮਾਜ ਸੇਵਕ, ਲੇਖਕ, ਦਾਰਸ਼ਨਿਕ ਅਤੇ ਕ੍ਰਾਂਤੀਕਾਰੀ ਮਹਾਤਮਾ ਜੋਤੀਰਾਉ ਫੂਲੇ ਜੀ ਦਾ 198ਵਾਂ ਜਨਮ ਦਿਨ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਕਸ਼ਮੀਰ ਲਾਲ ਮਹਿੰਮੀ ਅਤੇ ਜਨਰਲ ਸਕੱਤਰ ਪੰਮਾ ਲਧਾਣਾ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਕੌਮ ਦੇ ਬੁੱਧੀਜੀਵੀ ਪ੍ਰਚਾਰਕ ਤੇ ਬੁਲਾਰੇ ਮਹਾਤਮਾ ਜੋਤੀਰਾਓ ਫੂਲੇ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਸੰਗਤਾਂ ਨੂੰ ਚਾਨਣਾ ਪਾਉਣਗੇ। ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਇਹ ਸਮਾਗਮ ਦੇ ਵਿੱਚ ਵੱਧ ਚੜ੍ਹ ਕੇ ਸ਼ਿਰਕਤ ਕਰਨ। ਇਸ ਮੌਕੇ 'ਤੇ ਲੰਗਰ ਅਟੁੱਟ ਵਰਤਾਇਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-'ਜੇ ਮੈਂ ਮਦਦ ਲਈ ਕੁਝ ਕਰ ਸਕਾਂ ਤਾਂ...' : ਭਾਰਤ-ਪਾਕਿ ਤਣਾਅ ਵਿਚਾਲੇ ਟਰੰਪ ਦਾ ਤਾਜ਼ਾ ਬਿਆਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਭਾਰਤ ਦੇ ਡਰੋਨ ਹਮਲੇ 'ਚ ਚਾਰ ਪਾਕਿ ਫੌਜੀ ਜ਼ਖਮੀ
NEXT STORY