ਤਲਵੰਡੀ ਭਾਈ (ਗੁਲਾਟੀ) : ਕੁੱਲਗੜ੍ਹੀ ਦੇ ਬਿਜਲੀ ਘਰ ਨੇੜੇ ਇਕ ਸਫ਼ੈਦਾ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਹਰਮੇਸ਼ ਸਿੰਘ ਪੁੱਤਰ ਫੁਮਨ ਸਿੰਘ ਵਾਸੀ ਮੇਘਾ ਪੰਜਗਰਾਈਂ ਹਿਠਾੜ ਪੰਜੇ ਕੇ ਵਜੋਂ ਹੋਈ ਹੈ ਤੇ ਉਹ ਪਾਵਰਕਾਮ ਦਾ ਮੁਲਾਜ਼ਮ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਹਰਮੇਸ਼ ਸਿੰਘ ਆਪਣੇ ਪਿੰਡ ਤੋਂ ਠੱਠਾ ਸਾਹਿਬ ਗ੍ਰਿਡ ’ਤੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਡਿਊਟੀ ਲਈ ਜਾ ਰਿਹਾ ਸੀ।
ਇਹ ਵੀ ਪੜ੍ਹੋ- ਬਜਟ ਤੋਂ ਬਾਅਦ ਵਿਰੋਧੀਆਂ ਦੇ ਨਿਸ਼ਾਨੇ 'ਤੇ ਪੰਜਾਬ ਸਰਕਾਰ, ਪ੍ਰਤਾਪ ਬਾਜਵਾ ਨੇ ਖੜ੍ਹੇ ਕੀਤੇ ਵੱਡੇ ਸਵਾਲ
ਇਸ ਦੌਰਾਨ ਜਦੋਂ ਉਹ ਕੁੱਲਗੜੀ ਨਜ਼ਦੀਕ ਪੁੱਜਾ ਤਾਂ ਸੜਕ ਕਿਨਾਰੇ ਸੁੱਕਾ ਸਫ਼ੈਦਾ ਉਸ ’ਤੇ ਡਿੱਗ ਗਿਆ, ਜਿਸ ਕਰ ਕੇ ਉਕਤ ਮੁਲਾਜ਼ਮ ਦੀ ਮੌਕੇ ’ਤੇ ਮੌਤ ਹੋ ਗਈ। ਸਫ਼ੈਦਾ ਸੜਕ ਵਿਚਕਾਰ ਡਿੱਗਣ ਕਾਰਨ ਕੁਝ ਸਮੇਂ ਲਈ ਟ੍ਰੈਫਿਕ ਦੀ ਸਮੱਸਿਆ ਵੀ ਆਈ ਤੇ ਸਫ਼ੈਦੇ ਨੂੰ ਰੋਡ ਤੋਂ ਪਾਸੇ ਕਰਵਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ।
ਇਹ ਵੀ ਪੜ੍ਹੋ- Punjab Bugdet 2023 : ਸਰਕਾਰ ਨੇ ਬਿਜਲੀ ਸਬੰਧੀ ਕੀਤੇ ਵੱਡੇ ਐਲਾਨ, ਘਰੇਲੂ ਖ਼ਪਤਕਾਰਾਂ ਨੂੰ ਹੋਵੇਗਾ ਇਹ ਫਾਇਦਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਹੁੱਲੜਬਾਜ਼ੀ ਕਰ ਰਹੇ ਮੋਟਰਸਾਈਕਲ ਸਵਾਰ ਮੁੰਡਿਆਂ ਨੇ ਕਈ ਮੀਟਰ ਤੱਕ ਘੜੀਸੀ 6 ਸਾਲਾ ਬੱਚੀ, ਲੱਗੇ ਕਈ ਟਾਂਕੇ
NEXT STORY