ਫਿਰੋਜ਼ਪੁਰ (ਮਲਹੋਤਰਾ) : ਇਕ ਨਾਬਾਲਗ ਵਿਦਿਆਰਥਣ ਨੂੰ ਅਗਵਾ ਕਰਨ ਦੇ ਦੋਸ਼ ਹੇਠ ਪੁਲਸ ਨੇ ਛੇ ਦੋਸ਼ੀਆਂ ਖ਼ਿਲਾਫ ਪਰਚਾ ਦਰਜ ਕੀਤਾ ਹੈ। ਥਾਣਾ ਕੁੱਲਗੜ੍ਹੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲਾਪਤਾ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ 16 ਸਾਲਾ ਲੜਕੀ ਪਿੰਡ ਮਾਨੇਵਾਲਾ ਦੇ ਸਰਕਾਰੀ ਸਕੂਲ ਵਿਚ ਪਲੱਸ ਵਨ ਦੀ ਵਿਦਿਆਰਥਣ ਹੈ। ਕੁਝ ਦਿਨ ਪਹਿਲਾਂ ਜਦ ਉਹ ਕਿਤੇ ਬਾਹਰ ਗਈ ਸੀ ਅਤੇ ਸ਼ਾਮ ਨੂੰ ਵਾਪਸ ਪਰਤੀ ਤਾਂ ਉਸਦੀ ਲੜਕੀ ਘਰੋਂ ਲਾਪਤਾ ਸੀ।
ਆਸਪਾਸ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਨ੍ਹਾਂ ਦੀ ਲੜਕੀ ਨੂੰ ਹਰਪ੍ਰੀਤ ਸਿੰਘ ਪਿੰਡ ਬੱਧਨੀ ਜੈਮਲ ਸਿੰਘ ਵਾਲਾ ਵਿਆਹ ਦਾ ਲਾਰਾ ਲਗਾ ਕੇ ਅਗਵਾ ਕਰਕੇ ਲੈ ਗਿਆ ਅਤੇ ਇਸ ਕੰਮ ਵਿਚ ਉਸਦੇ ਭਰਾਵਾਂ ਤੋਤਾ, ਗੋਰਾ, ਹਰਪਾਲ ਸਿੰਘ, ਬਾਪ ਜਸਪਾਲ ਸਿੰਘ ਅਤੇ ਭਾਬੀ ਨੇ ਉਸਦਾ ਸਾਥ ਦਿੱਤਾ ਹੈ। ਏ.ਐੱਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰਨ ਤੋਂ ਬਾਅਦ ਲਾਪਤਾ ਲੜਕੀ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਟਿਊਸ਼ਨ ਪੜ੍ਹਨ ਗਿਆ ਲੜਕਾ ਹੋਇਆ ਲਾਪਤਾ, ਮਾਂ ਨੇ 9 ਸਾਲ ਪਹਿਲਾਂ ਲਿਆ ਸੀ ਗੋਦ
NEXT STORY