ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ’ਚ ਪਾਵਰ ਹਾਊਸ ਨੇੜੇ ਰੇਲਵੇ ਸਟੇਸ਼ਨ ਦੇ ਕੋਲ ਦੋ ਅਣਪਛਾਤੇ ਵਿਅਕਤੀ ਇਕ ਵਿਅਕਤੀ ਦੀ ਕੁੱਟਮਾਰ ਕਰਕੇ 2 ਮੋਬਾਈਲ ਫੋਨ ਅਤੇ 900 ਰੁਪਏ ਖੋਹ ਕੇ ਫਰਾਰ ਹੋ ਗਏ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ 118 (1), 115 (2), 3 (5), 304 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਓਮ ਪ੍ਰਕਾਸ਼ ਪੁੱਤਰ ਕੈਲਾਸ਼ ਪ੍ਰਸ਼ਾਦ ਵਾਸੀ ਮਕਾਨ ਨੰਬਰ 415-ਸੀ ਡਬਲ ਸਟੋਰੀ ਕੁਆਟਰ ਨੇੜੇ ਬਸਤੀ ਟੈਂਕਾਂਵਾਲੀ ਨੇ ਦੱਸਿਆ ਕਿ ਉਹ ਰਾਊਂਡ ਲਾਉਣ ਲਈ ਪਾਵਰ ਹਾਊਸ ਤੋਂ ਬਾਹਰ ਨਿਕਲਿਆ ਤਾਂ ਦੋ ਅਣਪਛਾਤੇ ਆਦਮੀ ਮੋਟਰਸਾਈਕਲ 'ਤੇ ਆਏ ਤੇ ਉਸ ਦੀ ਕੁੱਟਮਾਰ ਕਰਕੇ ਉਸ ਦੇ ਦੋ ਮੋਬਾਈਲ ਫੋਨ ਇਕ ਮੋਬਾਇਲ ਫੋਨ ਟੱਚ ਸਕਰੀਨ ਐਪਲ ਤੇ ਦੂਜਾ ਫੋਨ ਬਟਨ ਵਾਲਾ ਜੀਓ ਕੰਪਨੀ ਦਾ ਅਤੇ 900 ਰੁਏ ਖੋਹ ਕੇ ਲੈ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਰਜਵੰਤ ਕੌਰ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ।
ਸੜਕ ਹਾਦਸੇ ਦੌਰਾਨ ਬਰੀਜਾ ਕਾਰ ਹੋਈ ਚਕਨਾਚੂਰ
NEXT STORY