ਗੈਜੇਟ ਡੈਸਕ- ਬਜਟ ਸਮਾਰਟਫੋਨ ਬਣਾਉਣ ਵਾਲੀ ਚਾਈਨੀਜ ਕੰਪਨੀ 10.or ਜਲਦ ਆਪਣਾ ਨਵਾਂ ਸਮਾਰਟਫੋਨ 10.or G2 ਭਾਰਤ 'ਚ ਲਾਂਚ ਕਰ ਸਕਦੀ ਹੈ। ਭਾਰਤੀ ਬਾਜ਼ਾਰਾਂ 'ਚ ਕੰਪਨੀ 10.or G, 10.or E, the 10.or D ਤੇ 10.or D2 ਜਿਵੇਂ ਸਮਾਰਟਫੋਨ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਕੰਪਨੀ ਨੇ ਸਾਲ 2017 'ਚ 10.or G ਸਮਾਰਟਫੋਨ ਲਾਂਚ ਕੀਤਾ ਸੀ। ਕੰਪਨੀ ਨੇ 10.or G ਸਮਾਰਟਫੋਨ 'ਚ Qualcomm Snapdragon 626 ਚਿਪਸੈੱਟ ਲਗਾਇਆ ਸੀ। ਹੁਣ ਇਸ ਦਾ ਅਪਗ੍ਰੇਡ ਵਰਜ਼ਨ ਜਲਦ ਹੀ ਭਾਰਤੀ ਬਾਜ਼ਾਰਾਂ 'ਚ ਵਿਖਾਈ ਦੇਵੇਗਾ।
Xda-developers ਦੀ ਰਿਪੋਰਟ ਮੁਤਾਬਕ 10.orG ਦੇ ਸੀਕਵੇਲ ਦੀ ਕੁੱਝ ਜਾਣਕਾਰੀ ਗੂਗਲ ਪਲੇਅ ਡਿਵੈੱਲਪਰ ਕੰਸੋਲ ਡਿਵਾਈਸ ਕੈਟਾਲਾਗ ਦੇ ਰਾਹੀਂ ਸਾਹਮਣੇ ਆਈਆਂ ਹਨ। ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ 10.or G2 ਕੰਪਨੀ ਨੇ Qualcomm Snapdragon 636 ਚਿਪਸੈੱਟ ਨਾਲ ਲੈਸ ਕੀਤਾ ਹੈ। ਇਹੀ ਚਿਪਸੈੱਟ ਸ਼ਾਓਮੀ ਦੇ Redmi Note 6 Pro, ਆਸੁਸ ZenFone Max Pro M1 ਤੇ ਮੋਟੋਰੋਲਾ One Power ਜਿਹੇ ਸਮਾਰਟਫੋਨ 'ਚ ਲਗਾ ਹੋਇਆ ਹੈ। ਇਹ ਸਮਾਰਟਫੋਨ 6GB ਰੈਮ ਤੇ Adreno 509 GPU ਦੇ ਨਾਲ ਆ ਸਕਦਾ ਹੈ।
ਇਸ ਫੋਨ 'ਚ ਕੰਪਨੀ ਕਿਸ ਸਾਈਜ਼ ਦੀ ਡਿਸਪਲੇਅ ਦੇਵੇਗੀ ਫਿਲਹਾਲ ਇਸ ਦਾ ਖੁਲਾਸਾ ਨਹੀਂ ਹੋ ਪਾਇਆ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਕੰਪਨੀ ਇਸ 'ਚ 18.7:9 ਆਸਪੈਕਟ ਰੇਸ਼ਿਓ ਵਾਲੀ ਫੁੱਲ ਐੱਚ. ਡੀ+ (2246x1080) ਪਿਕਸਲ ਰੈਜ਼ੋਲਿਊਸ਼ਨ ਵਾਲੀ ਡਿਸਪਲੇਅ ਦੇ ਸਕਦੀ ਹੈ। ਕੁਝ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਇਸ 'ਚ ਕੰਪਨੀ 5.2 ਇੰਚ ਦੀ ਡਿਸਪਲੇਅ ਦੇ ਸਕਦੀ ਹੈ ਜਿਸ ਦੀ ਰੈਜ਼ੋਲਿਊਸ਼ਨ 1080x2246 ਪਿਕਸਲ ਹੈ। ਜਾਣਕਾਰੀ ਦੇ ਮੁਤਾਬਕ ਫੋਨ ਐਂਡ੍ਰਾਇਡ ਓਰਿਓ ਓ. ਐੱਸ 'ਤੇ ਰਨ ਹੋਵੇਗਾ। ਕੁਆਲਕਾਮ ਸਨੈਪਡ੍ਰੈਗਨ 626 SoC ਦੇ ਨਾਲ ਆਉਣ ਵਾਲਾ 10.or G2 'ਚ ਕੰਪਨੀ 6. ਜੀ. ਬੀ ਰੈਮ ਦੇ ਸਕਦੀ ਹੈ।
ਹੁਣ ‘Ok Google’ ਬੋਲ ਕੇ ਅਨਲੋਕ ਨਹੀਂ ਹੋਵੇਗਾ ਤੁਹਾਡਾ ਐਂਡਰਾਇਡ ਫੋਨ
NEXT STORY